ਚੰਡੀਗੜ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨਵੇਂ ਸਾਲ ਦੇ ਮੌਕੇ ਗਰੀਬਾਂ ਅਤੇ ਕਿਸਾਨਾਂ ਪੱਖੀ ਪਹਿਲਕਦਮੀਆਂ ਦਾ ਐਲਾਣ ਕਰਨ ਵਾਸਤੇ ਪ੍ਰਸੰਸ਼ਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਕਦਮ ਆਰਥਿਕ ਵਿਕਾਸ ਨੂੰ ਗਤੀ ਦੇਣ ਤੋਂ ਇਲਾਵਾ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਗੇ।
ਅੱਜ ਏਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਇਹ ਇਤਿਹਾਸਕ ਕਦਮ ਚੁੱਕਣ ਲਈ ਸ੍ਰੀ ਮੋਦੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਹੀਆਂ ਪਹਿਲਕਦਮੀਆਂ ਕਰਨਾ ਸਮੇਂ ਦੀ ਲੋੜ ਸੀ। ਉਨ•ਾਂ ਕਿਹਾ ਕਿ ਸ੍ਰੀ ਮੋਦੀ ਦੀ ਦੂਰਦ੍ਰਿਸ਼ਟੀ ਵਾਲੀ ਅਤੇ ਗਤਸ਼ੀਲ ਅਗਵਾਈ ਦੇਸ਼ ਦੇ ਜਮਹੂਰੀ ਇਤਿਹਾਸ ਵਿੱਚ ਪਹਿਲੀ ਵਾਰ ਸਮੁੱਚੇ ਅਰਥਚਾਰੇ ਲਈ ਫਾਇਦੇਮੰਦ ਸਿੱਧ ਹੋ ਰਹੀ ਹੈ। ਉਨ•ਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕਿਸੇ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਫੈਸਲੇ ਪਹਿਲੀ ਵਾਰ ਲਏ ਗਏ ਸਨ। ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਿਹਾਲੀ ਦੇ ਵਾਸਤੇ ਪੂਰੀ ਤਰ•ਾਂ ਸਮਰਪਤ ਕਾਰਜ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਮÎੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਦੀਆਂ ਪਹਿਲਕਦਮੀਆਂ ਦਾ ਉਦੇਸ਼ ਵਿੱਤੀ ਸੁਧਾਰਾਂ ਦੇ ਖੇਤਰ ਨੂੰ ਵਧਾਕੇ ਸਾਫ਼ ਸੁਥਰੀ ਆਰਥਿਕਤਾ ਦਾ ਯੁੱਗ ਆਰੰਭ ਕਰਨਾ ਹੈ। ਉਨ•ਾਂ ਕਿਹਾ ਕਿ ਇਹ ਇਨਕਲਾਬੀ ਕਦਮ ਦੇਸ਼ ਦੀ ਪ੍ਰਗਤੀ ਅਤੇ ਵਾਧੇ ਲਈ ਮਦਦਗਾਰ ਹੋਣਗੇ।। ਉਨ•ਾਂ ਕਿਹਾ ਕਿ ਖੇਤੀਬਾੜੀ ਬੈਕਾਂ ਵੱਲੋਂ ਲਏ ਕਿਸਾਨੀ ਕਰਜ਼ਿਆਂ ‘ਤੇ 60 ਦਿਨ ਦਾ ਵਿਆਜ ਮੁਆਫ਼ ਕਰਨ ਨਾਲ ਕਿਸਾਨੀ ਭਾਈਚਾਰੇ ਨੂੰ ਲੋੜੀਂਦੀ ਰਾਹਤ ਮਿਲੇਗੀ ਜੋ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਚੌਰਾਹੇ ‘ਤੇ ਖੜ•ੇ ਹਨ। ਸ. ਬਾਦਲ ਨੇ ਕਿਹਾ ਕਿ ਇਸੇ ਤਰ•ਾਂ ਹੀ ਛੋਟੇ ਵਪਾਰੀਆਂ ਨੂੰ ਦੋ ਕਰੋੜ ਦੇ ਕਰਜ਼ੇ ਦੇ ਵਾਸਤੇ ਸਰਕਾਰੀ ਗਰਾਂਟੀ ਦੇ ਲਏ ਫੈਸਲੇ ਦੇ ਨਾਲ ਆਰਥਿਕਤਾ ਨੂੰ ਬੜ•ਾਵਾ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਵਾਸਤੇ ਕਰਜ਼ਿਆਂ ਦੇ ਲਈ ਵਿਭਿੰਨ ਹੱਦ ਤੱਕ ਵਿਆਜ ਦੀ ਦਿੱਤੀ ਗਈ ਛੋਟ ਅਤੇ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਜ਼ਿਆਦਾ ਵਿਆਜ ਦੇਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ। ਨੋਟਬੰਦੀ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨੂੰ ਪੂਰਾ ਸਮਰਥਨ ਦਿੰਦੇ ਹੋਏ ਉਨ•ਾਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਲਈ ਬਹੁਤ ਲਾਭਕਾਰੀ ਹੋਵੇਗਾ ਕਿਉਂਕਿ ਇਹ ਕਦਮ ਦੇਸ਼ ਦੇ ਵਡੇਰੇ ਹਿੱਤਾਂ ਲਈ ਚੁੱਕਿਆ ਗਿਆ ਹੈ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਮਾਗ ਦੀ ਉਪਜ ਇਹ ਸਕੀਮ ਬਰੋ-ਬਰਾਬਰ ਚੱਲ ਰਹੀ ਕਾਲੇ ਧੰਨ ਅਤੇ ਭ੍ਰਿਸ਼ਟਚਾਰ ਦੀ ਆਰਥਿਕਤਾ ਤੋਂ ਇਲਾਵਾ ਹੋਰ ਕਈ ਬੁਰਾਈਆਂ ਨੂੰ ਖਤਮ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।