best platform for news and views

ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਕੂੜੇ ਦੇ ਡੰਪ ਸੰਬੰਧੀ ਲਗਾਏ ਦੋਸ਼ਾਂ ਨੂੰ ਨਕਾਰਿਆ

Please Click here for Share This News

ਭਿੱਖੀਵਿੰਡ 28 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ
ਬਣੀ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੂੰ ਪਿਛਲੇ ਸਾਲਾਂ ਦੌਰਾਨ ਹਰ ਮਹੀਨੇ 25-30
ਲੱਖ ਰੁਪਏ ਵਿਕਾਸ ਕਰਨ ਲਈ ਮਿਲਦੇ ਰਹੇ, ਸਰਕਾਰ ਬਦਲਣ ਤੋਂ ਬਾਅਦ ਕਮੇਟੀ ਪ੍ਰਧਾਨ ਦੀ
ਕੁਰਸੀ ਵੀ ਬਦਲ ਗਈ। ਭਿੱਖੀਵਿੰਡ ਸ਼ਹਿਰ ਦੇ ਵਿਕਾਸ ਉਤੇ ਖਰਚ ਕੀਤੇ ਗਏ ਕਰੋੜਾਂ ਰੁਪਏ
ਕਿਥੇ-ਕਿਥੇ ਖਰਚ ਹੋਏ, ਲੋਕਾਂ ਲਈ ਬੁਝਾਰਤ ਬਣਿਆ ਪਿਆ ਹੈ ਅਤੇ ਸ਼ਹਿਰ ਵਾਸੀ ਖਰਚੇ ਗਏ
ਕਰੋੜਾਂ ਰੁਪਏ ਸੰਬੰਧੀ ਕਿਆਸ ਅਰਾਈਆਂ ਤਾਂ ਜਰੂਰ ਲਾ ਰਹੇ, ਪਰ ਮੂੰਹ ਵਿਚੋਂ ਕੁਝ ਵੀ
ਬੋਲਣ ਨੂੰ ਤਿਆਰ ਨਹੀ ਹਨ।
ਜਦੋਂਕਿ ਅਕਾਲੀ ਕੌਸ਼ਲਰ ਰਿੰਕੂ ਧਵਨ ਨੇ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ‘ਤੇ
ਕੂੜੇਕਰਕਟ ਵਾਲੇ ਡੰਪ ‘ਤੇ ਮਾਈਨਿੰਗ ਕਰਨ ਦਾ ਦੋਸ਼ ਲਾ ਕੇ ਲੱਖਾਂ ਰੁਪਏ ਘਪਲਾ ਕਰਨ ਦੀ
ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਰਿੰਕੂ ਧਵਨ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਕਰਾਰ
ਦਿੰਦਿਆਂ ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਸਰਪੰਚ ਸਤਨਾਮ ਸਿੰਘ
ਭਿੱਖੀਵਿੰਡ, ਪਹਿਲਵਾਨ ਪਲਵਿੰਦਰ ਸਿੰਘ, ਮੁਖਤਿਆਰ ਸਿੰਘ ਚੇਲਾ ਕਾਲੋਨੀ ਆਦਿ ਦੀ ਹਾਜਰੀ
ਵਿਚ ਕੂੜੇ ਵਾਲੇ ਡੰੰਪ ਨੂੰ ਵਿਖਾਉਦਿਆਂ ਕਿਹਾ ਕਿ ਕੋਈ ਵੀ ਨਜਾਇਜ ਮਾਈਨਿੰਗ ਨਹੀ
ਕੀਤੀ, ਸਗੋ ਇਸਾਈ ਭਾਈਚਾਰੇ ਦੇ ਕਬਰਿਸਤਾਨ ਤੇ ਗ੍ਰਾਮ ਪੰਚਾਇਤ ਭਿੱਖੀਵਿੰਡ ਦੀ ਜਮੀਨ
ਨੂੰ ਜਾਂਦੇ ਰਸਤੇ ਵਿਚ ਖਿਲਰੇ ਕੂੜੇ-ਕਰਕਟ ਨੂੰ ਇਕੱਠਾ ਕਰਕੇ ਰਸਤਾ ਬਣਾਇਆ ਗਿਆ,
ਕਿਉਂਕਿ ਕੂੜੇ-ਕਰਕਟ ਨੂੰ ਚੁੱਕਣ ਸੰਬੰਧੀ ਗ੍ਰਾਮ ਪੰਚਾਇਤ ਭਿੱਖੀਵਿੰਡ ਵੱਲੋਂ ਲਿਖਤੀ
ਤੌਰ ‘ਤੇ ਕਾਰਵਾਈ ਕਰਨ ਲਈ ਆਖਿਆ, ਉਥੇ ਕ੍ਰਿਸ਼ਚਨ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਵਿਲਸਨ
ਮਸੀਹ ਵੱਲੋਂ ਵੀ ਕਾਰਜ ਸਾਧਕ ਅਫਸਰ ਭਿੱਖੀਵਿੰਡ ਨੂੰ ਡੰਪ ਦੇ ਨੇੜੇ ਸਥਿਤ ਕਬਰਿਸਤਾਨ
ਦੇ ਇਰਦ-ਗਿਰਦ ਤੇ ਰਸਤੇ ‘ਚ ਖਿਲਰੇ ਕੂੜੇ-ਕਰਕਟ ਦੇ ਢੇਰਾਂ ਨੂੰ ਚੁੱਕ ਕੇ ਸਾਫ-ਸਫਾਈ
ਕਰਨ ਲਈ ਕਿਹਾ ਗਿਆ ਅਤੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਆਪਣੀ ਜੇਬ ਵਿਚੋਂ
ਪੈਸੇ ਖਰਚ ਕਰਕੇ ਰਸਤੇ ਦੀ ਸਫਾਈ ਕਰਵਾਈ ਗਈ ਹੈ। 17 ਲੱਖ ਦੇ ਟੈਂਡਰ ਸੰਬੰਧੀ
ਸ਼ਪੱਸ਼ਟੀਕਰਨ ਦਿੰਦਿਆਂ ਕ੍ਰਿਸ਼ਨਪਾਲ ਜੱਜ ਨੇ ਕਿਹਾ ਕਿ ਟੈਂਡਰ ਜਰੂਰ ਹੋਇਆ, ਪਰ ਕੰਪਨੀ
ਵੱਲੋਂ ਅਜੇ ਤੱਕ ਕੰਮ ਨਹੀ ਸ਼ੁਰੂ ਕੀਤਾ ਗਿਆ। ਜੇਕਰ ਕਿਸੇ ਵਿਅਕਤੀ ਨੂੰ ਕੋਈ
ਭਰਮ-ਭੁਲੇਖਾ ਹੋਵੇ ਤਾਂ ਇਸ ਮਸਲੇ ਦੀ ਜਾਂਚ ਕਰਵਾ ਸਕਦਾ ਹੈ।
ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਇਹ ਵੀ ਕਿਹਾ ਕਿ ਚੰਗਾ ਹੋਵੇਗਾ ਜੇਕਰ ਨਗਰ ਪੰਚਾਇਤ
ਭਿੱਖੀਵਿੰਡ ਦੀ ਕਮੇਟੀ ਵੱਲੋਂ ਹੁਣ ਤੱਕ ਵਿਕਾਸ ‘ਤੇ ਖਰਚ ਗਏ ਕਰੋੜਾਂ ਰੁਪਏ ਦੀ ਜਾਂਚ
ਵਿਜੀਲੈਂਸ ਵਿਭਾਗ ਜਾਂ ਸੀ.ਬੀ.ਆਈ ਕੋਲੋਂ ਕਰਵਾਈ ਜਾਵੇ ਤਾਂ ਦੋਸ਼ ਲਾਉਣ ਵਾਲੇ
ਵਿਅਕਤੀਆਂ ਨੂੰ ਵੀ ਚਾਨਣ ਹੋ ਜਾਵੇਗਾ ਤੇ ਲੋਕਾਂ ਸਾਹਮਣੇ ਵੀ ਸੱਚਾਈ ਜੱਗ-ਜਾਹਿਰ ਹੋ
ਜਾਵੇਗੀ।

ਕੂੜੇ ਦੇ ਡੰਪ ਸੰਬੰਧੀ ਕਮੇਟੀ ਨੇ ਨਹੀ ਸ਼ੁਰੂ ਕੀਤਾ ਕੋਈ ਨਵਾਂ ਕੰਮ : ਈ.ੳ ਭਿੱਖੀਵਿੰਡ

ਇਸ ਮਾਮਲੇ ਸੰਬੰਧੀ ਗੱਲ ਕਰਦਿਆਂ ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ
ਰਾਜੇਸ਼ ਖੋਖਰ ਨੇ ਕਿਹਾ ਕਿ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ
ਪ੍ਰਧਾਨ ਕ੍ਰਿਸ਼ਨਪਾਲ ਜੱਜ ਵੱਲੋਂ ਆਪਣੇ ਕੋਲੋਂ ਪੈਸੇ ਖਰਚ ਕਰਕੇ ਕਬਰਿਸਤਾਨ ਨੂੰ ਜਾਂਦੇ
ਰਸਤੇ ਨੂੰ ਸਫਾਈ ਕਰਵਾਈ ਗਈ, ਜਦੋਂਕਿ ਕਮੇਟੀ ਵੱਲੋਂ ਡੰਪ ਦਾ ਕੋਈ ਵੀ ਕੰਮ ਨਹੀ
ਕਰਵਾਇਆ ਗਿਆ ਤਾਂ ਸਰਕਾਰੀ ਪੈਸੇ ਦੀ ਬਰਬਾਦੀ ਕਿਸ ਤਰ੍ਹਾਂ ਹੋ ਸਕਦੀ ਹੈ।

Please Click here for Share This News

Leave a Reply

Your email address will not be published.