best platform for news and views

ਪ੍ਰਤਿਭਾ ਖੋਜ ਮੁਕਾਬਲੇ

Please Click here for Share This News

ਸੰਗਰੂਰ, 19 ਸਤੰਬਰ (ਮਹੇਸ਼ ਜਿੰਦਲ)- ਅਕਾਲ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵਿਮੈਨ, ਫਤਿਹਗੜ੍ਹ ਛੰਨਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਸ ਵਿਚ ਰੰਗੋਲੀ, ਗੀਤ,ਭਾਸ਼ਣ ਅਤੇ ਸਭਿਆਚਾਰਕ ਡਾਂਸ,ਮੋਨੋ ਡਾਂਸ,ਗਰੁੱਪ ਡਾਂਸ ਅਤੇ ਗਿੱਧੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਹਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਨ੍ਹਾਂ ਮੁਕਾਬਲਿਆਂ ਦੌਰਾਨ ਜਸਪ੍ਰੀਤ ਕੌਰ ਨੂੰ ਮਿਸ ਫ੍ਰੈਸ਼ਰ,ਹਰਪ੍ਰੀਤ ਕੌਰ ਨੂੰ ਫਸਟ ਰਨਰ ਅੱਪ ਅਤੇ ਕਮਲਪ੍ਰੀਤ ਕੌਰ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ। ਮੰਚ ਸੰਚਾਲਨ ਦੀ ਜਿਮੇਵਾਰੀ ਰਾਜਵਿੰਦਰ ਕੌਰ ਅਤੇ ਸੁਖਪ੍ਰੀਤ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸੁਮਨ ਮਿੱਤਲ ਵਲੋਂ ਬੀਐਡ ਕੋਰਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੀਐਡ ਇੱਕ ਅਜਿਹਾ ਕੋਰਸ ਹੈ ਜਿਸ ਵਿੱਚ ਵਿਦਿਆਰਥੀ ਆਪਣੇ ਜੀਵਨ ਦਾ ਸਰਵਪੱਖੀ ਵਿਕਾਸ ਕਰ ਕੇ ਅਸਾਨੀ ਨਾਲ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਆਤਮ ਨਿਰਭਰ ਬਣਨ ਦੇ ਯੋਗ ਹੋ ਜਾਂਦਾ ਹੈ। ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਵੱਲੋਂ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਪ੍ਰੋ. ਅਮਨਦੀਪ ਸਿੰਘ,ਪ੍ਰੋ. ਹਰਦੀਪ ਸਿੰਘ,ਪ੍ਰੋ. ਸੁਨੀਤ ਕੌਰ,ਸੁਮਨ ਸ਼ਰਮਾ, ਪ੍ਰੋ. ਗੁਰਪ੍ਰੀਤ ਕੌਰ,ਪ੍ਰੋ. ਗੀਤੂ ਬਾਂਸਲ,ਪ੍ਰੋ. ਰਜਨੀ ਬਾਲਾ ਅਤੇ ਸਮੁੱਚਾ ਸਟਾਫ਼ ਮੌਜੂਦ ਸੀ।

ਪ੍ਰਤਿਭਾ ਖੋਜ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ, ਪ੍ਰਿੰਸੀਪਲ ਤੇ ਹੋਰ ਸਟਾਫ਼
Please Click here for Share This News

Leave a Reply

Your email address will not be published. Required fields are marked *