best platform for news and views

ਪੌਸ਼ਟਿਕ ਆਹਾਰ ਦੀ ਮਹੱਤਤਾ ਤੋਂ ਕਰਵਾੲਿਆ ਮਰੀਜਾਂ ਨੂੰ ਜਾਣੂ

Please Click here for Share This News

ਬਰਨਾਲਾ, (ਰਾਕੇਸ਼ ਗੋਇਲ)- ਡਾਇਰੈਕਟਰ ਪੰਜਾਬ ਚੰਡੀਗੜ੍ਹ ਡਾ. ਰਾਕੇਸ਼ ਸ਼ਰਮਾ ਦੇ ਹਦਾਇਤਾਂ ਅਨੁਸਾਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਹਰਫੁਲ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਬਰਨਾਲਾ ਵਿਖੇ ਕੌਮੀ ਖੁਰਾਕ ਹਫ਼ਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਏ.ਐੱਮ.ਓ. ਡਾ. ਸ਼ੀਤੂ ਢੀਂਗਰਾ ਨੇ ਡਿਸਪੈਂਸਰੀ ਵਿੱਚ ਆਏ ਮਰੀਜਾਂ ਨੂੰ ਪੌਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਗਰਭਵਤੀ ਔਰਤਾਂ ਨੂੰ ਸੰਪੂਰਨ ਖਾਣ-ਪੀਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮਰੀਜਾਂ ਨੂੰ ਸਿਹਤ ਸੰਭਾਲ, ਸਹੀ ਖਾਣਾ ਖਾਣ, ਕੁਪੋਸ਼ਨ ਵਾਲੇ ਬੱਚਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਪਾਲਕ, ਗਾਜਰ, ਸੋਆਬੀਨ ਆਦਿ ਆਹਾਰ ਦੇਣੇ ਚਾਹੀਦੇ ਹਨ ਅਤੇ ਹਰ ਮਹੀਨੇ ਸਿਹਤ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ ਅਤੇ ਮਾਂ ਅਤੇ ਬੱਚੇ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ ਇਸ ਮੌਕੇ ਉਪਵੈਦ ਮਲਕੀਤ ਸਿੰਘ, ਦਲਜੀਤ ਕੌਰ, ਰਾਜਵਿੰਦਰ ਕੌਰ, ਪਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ

Please Click here for Share This News

Leave a Reply

Your email address will not be published. Required fields are marked *