best platform for news and views

ਪੌਦੇ ਲਗਾਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮਨਾਇਆ

Please Click here for Share This News

ਬਲਜੀਤ ਪਾਲ, ਸਰਦੂਲਗੜ੍ਹ 28 ਸਤੰਬਰ :ਸ਼ਹੀਦ ਭਗਤ ਸਿੰਘ ਅਕੈਡਮੀ ਹੀਰਕੇ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪੂਰੀ ਸਰਧਾ ਅਤੇ ਧੁਮ-ਧਾਮ ਨਾਲ ਮਨਾਇਆ ਗਿਆ।ਪਿੰ੍ਰਸੀਪਲ ਮਿਥਲੇਸ ਭਾਰਤੀ ਨੇ ਦਸਿਆਂ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਅਕੈਡਮੀ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਨਾਂ ਦੀ ਤਸਵੀਰ ਤੇ ਫੁੱਲਾਂ ਦਾ ਹਾਰ ਪਾਕੇ ਅਤੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋ ਨਵੇਂ ਪੌਦੇ ਲਗਾਕੇ ਮਨਾਇਆ ਗਿਆ। ਉਨਾਂ ਦਸਿਆ ਕਿ ਇਸ ਮੌਕੇ ਸਕੂਲੀ ਵਿਿਦਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨਾਂ ਵੱਲੋ ਦੇਸ਼ ਨੂੰ ਅਜ਼ਾਦ ਕਰਾਉਣ ਲਈ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦੇਣਾ ਚਾਹੀਦਾ ਹੈ।ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।ਇਸ ਮੌਕੇ ਪ੍ਰਧਾਨ ਦਿਆਲ ਸਿੰਘ, ਗੁਲਾਬ ਚੰਦ, ਸੁਭ ਛਾਮਲੀ, ਬਲਦੇਵ ਰਾਜ, ਬਖਸੀਸ ਸਿੰਘ, ਵਜਿੰਦਰ ਸਿੰਘ, ਰਾਜ ਸਿੰਘ, ਬਲਤੇਜ ਸਿੰਘ, ਭਗਵੰਤ ਸਿੰਘ, ਕੁੰਦਨ ਲਾਲ, ਅਮਰਿੰਦਰ ਸਿੰਘ, ਤਰਨ ਸਿੰਘ ਸਮੂਹ ਵਿਿਦਆਰਥੀ ਅਤੇ ਸਟਾਫ ਹਾਜ਼ਰ ਸਨ।


ਕੈਪਸ਼ਨ: ਸ਼ਹੀਦ ਭਗਤ ਸਿੰਘ ਅਕੈਡਮੀ ਹੀਰਕੇ ਵਿਖੇ ਪੌਦੇ ਲਗਾਉਦੇ ਹੋਏ ਸਮੂਹ ਸਟਾਫ ਅਤੇ ਵਿਿਦਆਰਥੀ।

Please Click here for Share This News

Leave a Reply

Your email address will not be published. Required fields are marked *