best platform for news and views

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀ 24 ਅਕਤੂਬਰ ਤੱਕ ਆਨਲਾਈਨ ਅਪਲਾਈ ਕਰਨ

Please Click here for Share This News

ਚੰਡੀਗੜ੍ਹ, 3 ਅਕਤੂਬਰ:ਪੰਜਾਬ ਸਰਕਾਰ ਨੇ ਐਸ.ਸੀ. ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ 24 ਅਕਤੂਬਰ, 2017 ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਯੋਗ ਵਿਦਿਆਰਥੀਆਂ ਤੋਂ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਲਈ ਭਲਾਈ ਵਿਭਾਗ ਵੱਲੋਂ ਵੈਬਸਾਈਟwww.punjabscholarships.gov.in  ਤੇ dr. ambedkar scholarship ਪੋਰਟਲ ਚਾਲੂ ਕਰ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪੋਰਟਲ ‘ਤੇ ਵਿਦਿਆਰਥੀ 24 ਅਕਤੂਬਰ ਤੱਕ ਜਦਕਿ ਵਿੱਦਿਅਕ ਸੰਸਥਾਵਾਂ 25 ਅਕਤੂਬਰ ਤੋਂ 10 ਨਵੰਬਰ, 2017 ਤੱਕ ਵੇਰਵੇ ਅੱਪਲੋਡ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ‘ਤੇ ਰਜਿਸਟਰ ਕਰਨ ਲਈ ਅਧਾਰ ਕਾਰਡ ਹੋਣਾ ਜ਼ਰੂਰੀ ਹੈ। ਗਲਤ ਅਧਾਰ ਨੰਬਰ ‘ਤੇ ਵਿਦਿਆਰਥੀ ਪੋਰਟਲ ‘ਤੇ ਰਜਿਸਟਰ ਨਹੀਂ ਕਰ ਸਕਦਾ। ਵਿਦਿਆਰਥੀ ਇੱਕ ਤੋਂ ਵੱਧ ਸੰਸਥਾਵਾਂ ਵਿੱਚ ਰਜਿਸਟਰ/ਅਪਲਾਈ ਵੀ ਨਹੀਂ ਕਰ ਸਕਦਾ।
ਬੁਲਾਰੇ ਅਨੁਸਾਰ ਵਿੱਦਿਅਕ ਸੰਸਥਾ ਵੱਲੋਂ ਅਰਜ਼ੀਆਂ ਨੂੰ ਫਾਰਵਡ ਕਰਨ ਅਤੇ ਸੈਂਕਸ਼ਨਿੰਗ ਅਥਾਰਿਟੀ ਵੱਲੋਂ ਪ੍ਰਵਾਨ ਕਰਨ ਲਈ ਈ-ਹਸਤਾਖਰ ਨੂੰ ਜ਼ਰੂਰੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵੱਲੋਂ ਆਨ ਲਾਈਨ ਅਪਲਾਈ ਕਰਦੇ ਸਮੇਂ ਹਸਤਾਖਰਸ਼ੁਦਾ ਨਿਰਧਾਰਤ ਅੰਡਰਟੇਕਿੰਗ, ਸਕੈਨ ਫੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਆਮਦਨ ਸਬੰਧੀ ਤਸਦੀਕਸ਼ੁਦਾ ਐਫੀਡੇਵਿਟ ਅੱਪਲੋਡ ਕੀਤੇ ਜਾਣਗੇ। ਜਦਕਿ ਵਿੱਦਿਅਕ ਸੰਸਥਾ ਵੱਲੋਂ ਅਰਜ਼ੀਆਂ ਫਾਰਵਰਡ ਕਰਦੇ ਸਮੇਂ ਹਸਤਾਖਰ-ਸ਼ੁਦਾ ਨਿਰਧਾਰਤ ਅੰਡਰਟੇਕਿੰਗ ਵੀ ਅੱਪਲੋਡ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀਜ਼ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ/ਸਪਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਭਾਰਤ ਵਿੱਚ ਉਚੇਰੀ ਵਿੱਦਿਆ ਦੇ ਵਜੀਫੇ ਦੇ ਯੋਗ ਹਨ। ਜਦਕਿ ਓ.ਬੀ.ਸੀਜ਼ ਲਈ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੋਵੇ।
ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਡਿਪਟੀ ਡਾਇਰੈਕਟਰ, ਭਲਾਈ ਵਿਭਾਗ ਨਾਲ ਮੋਬਾਇਲ ਨੰਬਰ 9988110456 ‘ਤੇ ਸੰਪਰਕ ਕਰ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *