ਚੰਡੀਗੜ- ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਵੱਲੋ ਆਪਣੇ ਵਿਧਾਨ ਸਭਾ ਹਲਕੇ ਵਿੱਚਲੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਪੋਲ ਬੂਥਾਂ ਦਾ ਖਰਚ ਵੀ ਉਨ•ਾਂ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ ਤੇ ਅੱਜ ਰਾਜ ਦੇ ਸਮੂਹ ਜਿਲ•ਾਂ ਚੋਣ ਅਫ਼ਸਰਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕਰ ਦੇਣ ਕਿ ਉਨ•ਾਂ ਵੱਲੋ ਸਮੁੱਚੇ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਬੂਥਾਂ ਦਾ ਖਰਚਾ ਅਤੇ ਉਥੇ ਬੈਠਣ ਵਾਲੇ ਦੋ ਵਿਅਕਤੀਆਂ ਦੀ ਪੂਰੇ ਦਿਨ ਦੀ ਰਾਸ਼ਟਰੀ ਪੱਧਰ ਦੇ ਹਿਸਾਬ ਨਾਲ ਉਜਰਤ ਅਤੇ ਰਿਫਰੈਸ਼ਮੈਟ ਦਾ ਖਰਚ ਵੀ ਚੋਣ ਖਰਚ ਵਿੱਚ ਜੋੜਿਆ ਜਾਵੇਗਾ।
ਉਨ•ਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਬੂਥਾਂ ਜੋ ਕਿ ਉਮੀਦਵਾਰਾਂ ਵੱਲੋ ਸਥਾਪਤ ਕੀਤੇ ਜਾਂਦੇ ਹਨ ਦਾ ਆਕਾਰ 10 ਫੁੱਟ ਬਾਈ 10 ਫੁੱਟ ਇਸ ਨੂੰ ਪਰਦਿਆਂ ਨਾਲ ਟੱਕਿਆ ਜਾ ਸਕਿਆ ਨਾਲ ਹੀ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ। ਉਨ•ਾਂ ਕਿਹਾ ਕਿ ਸਥਾਪਤ ਕੀਤੇ ਜਾਣ ਵਾਲੇ ਇਨ•ਾਂ ਬੁਥ ਦਾ ਰੇਟ ਜਿਲ•ਾਂ ਚੋਣ ਅਫ਼ਸਰ ਵੱਲੋਂ ਤੈਅ ਕੀਤਾ ਜਾਣਾ ਹੈ