best platform for news and views

ਪੈਨਸ਼ਨ ਕੈਂਪ ’ਚ 450 ਲੋੜਵੰਦਾਂ ਦੇ ਫ਼ਾਰਮ ਭਰੇ

Please Click here for Share This News

ਧੂਰੀ,07 ਅਕਤੂਬਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪਿੰਡਾਂ ’ਚ ਪੈਨਸ਼ਨ ਕੈਂਪ ਲਗਾਉਣ ਦੀ ਮੁਹਿੰਮ ਤਹਿਤ ਅੱਜ ਪਿੰਡ ਈਸਾਪੁਰ, ਫ਼ਰਵਾਹੀ, ਰੂੜਗੜ, ਚਾਂਗਲੀ, ਕਲੇਰਾਂ, ਘਨੌਰੀ ਕਲਾਂ, ਘਨੌਰ ਖੁਰਦ, ਘਨੌਰ ਕਲਾਂ ਵਿਖੇ ਬੁਢਾਪਾ, ਵਿਧਵਾ, ਅੰਗਹੀਣ ਅਤੇ ਨਿ:ਆਸ਼ਰਿਤ ਲੋੜਵੰਦ ਔਰਤਾਂ ਦੇ ਕਰੀਬ 450 ਪੈਨਸ਼ਨ ਫ਼ਾਰਮ ਭਰੇ ਗਏ। ਇੰਨਾਂ ਕੈਂਪ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀਂ ਸ਼੍ਰੀਮਤੀ ਸਿਮਰਤ ਖੰਗੂੜਾ ਨੇ ਸ਼ਿਰਕਤ ਕਰਦਿਆਂ ਜਿੱਥੇ ਪੈਨਸ਼ਨ ਕੈਪਾਂ ਦਾ ਜਾਇਜਾ ਲਿਆ, ਉਥੇ ਲੋਕਾਂ ਨੂੰ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਹਰ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡੀ ਪਹਿਲੀ ਜਿੰਮੇਵਾਰੀ ਹੈ, ਜਿਸ ਲਈ ਸਾਡੇ ਵੱਲੋਂ ਹਰ ਪਿੰਡ ਪਿੰਡ ’ਚ ਇਹ ਪੈਨਸ਼ਨ ਕੈਂਪ ਲਗਾ ਕੇ ਲੋਕਾਂ ਦੇ ਕੰਮ ਲੋਕਾਂ ਦੇ ਘਰਾਂ ’ਚ ਹੀ ਬਗੈਰ ਖੱਜਲ ਖੁਆਰੀ ਤੋਂ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਚੋਣਾਂ ਵਿੱਚ ਅਸੀਂ ਜੋ ਵੀ ਵਾਅਦੇ ਕੀਤੇ ਸਨ, ਉਹ ਸਭ ਪੂਰੀ ਕੀਤੇ ਜਾਣਗੇ, ਮਹਿਜ਼ ਕੁੱਝ ਸਮੇਂ ਦੇ ਕਾਰਜਕਾਲ ਦੌਰਾਨ ਹੀ ਹਲਕੇ ਦੇ ਕਈ ਰੁਕੇ ਪਏ ਕੰਮਾ ਨੂੰ ਕਰਵਾਇਆ ਜਾ ਚੁੱਕਾ ਹੈ। ਸਿਮਰਤ ਖੰਗੂੜਾ ਨੇ ਕਿਹਾ ਕਿ ਹਲਕਾ ਪੱਧਰੀ ਦਫਤਰ ਧੂਰੀ ਦੀ ਪੁਰਾਣੀ ਅਨਾਜ ਮੰਡੀ ’ਚ ਸਥਾਪਿਤ ਕੀਤਾ ਗਿਆ ਹੈ, ਜਿਥੇ ਲੋਕਾਂ ਦੀ ਹਰ ਮੁਸ਼ਕਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ।ਇਸ ਮੌਕੇ ਵੀਰਪ਼੍ਰਤਾਪ ਸਿੰਘ ਕਾਕਾ ਤੂਰ, ਗੁਰਪਿਆਰ ਸਿੰਘ, ਰੇਸ਼ਮ ਸਿੰਘ, ਨਜ਼ੀਰ ਖਾਂ ਘਨੌਰ, ਸਰਪੰਚ ਗੁਰਿੰਦਰ ਸਿੰਘ, ਰਤਨ ਸੋਨੀ ਘਨੌਰ, ਪ਼੍ਰਦੀਪ ਸਿੰਘ ਆਦਿ ਵੀ ਹਾਜਰ ਸਨ।

ਪੈਨਸ਼ਨ ਕੈਂਪ ਦਾ ਦ੍ਰਿਸ਼

Please Click here for Share This News

Leave a Reply

Your email address will not be published. Required fields are marked *