ਧੂਰੀ,17 ਸਤੰਬਰ (ਮਹੇਸ਼ ਜਿੰਦਲ)- ਅੱਜ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ‘ਚ ਕੇਂਦਰ ਸਰਕਾਰ ਵੱਲੋਂ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੀਤੇ ਵਾਧੇ ਖਿਲਾਫ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਸਰਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕੀਤੇ ਹੋਏ ਕਿਸੇ ਵੀ ਵਾਅਦੇ ‘ਤੇ ਪੂਰੀ ਨਹੀਂ ਉਤਰੀ, ਜਿਸ ਕਾਰਨ ਲੋਕਾਂ ‘ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ, ਕਿਹਾ ਕਿ ਇਸ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਵੋਟਾਂ ਲੈਣ ਦੇ ਚੱਕਰ ‘ਚ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਅਤੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ,ਪਰ ਮੋਦੀ ਸਰਕਾਰ ਦੀ ਮੌਜ਼ੂਦਗੀ ‘ਚ ਹਰ ਇਨਸਾਨ ਦੁਖੀ ਹੀ ਨਜ਼ਰ ਆ ਰਿਹਾ ਹੈ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ। ਲੋਕਾਂ ਨੂੰ ਅੱਛੇ ਦਿਨ ਦੇਖਣ ਲਈ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ,ਜਿਸ ਲੜੀ ਤਹਿਤ ਯੂਥ ਕਾਂਗਰਸ ਵੱਲੋਂ ਵੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਿਤਾਇਆ ਗਿਆ। ਇਸ ਮੌਕੇ ਲੋਕ ਸਭਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਮਰਾਹੜ,ਐਨ.ਐਸ.ਯੂ.ਆਈ ਦੇ ਆਗੂ ਗੋਬਿੰਦਰ ਸਿੰਘ ਖੰਗੂੜਾ,ਰਛਪਾਲ ਸਿੰਘ ਕੈਰੋ ਮੀਤ ਪ੍ਰਧਾਨ,ਵੀਰਪ੍ਰਤਾਪ ਸਿੰਘ ਕਾਕਾ,ਪੁਸ਼ਪਿੰਦਰ ਸਿੰਘ ਗੁਰੂ ਐਡਵੋਕੇਟ, ਵਿਕਰਾਂਤ ਚੱਠਾ,ਹਰਜੀਤ ਬੱਬੀ ਲੱਡਾ, ਦੀਪਕ ਵਸ਼ਿਸ਼ਟ,ਸਤਨਾਮ ਸਿੰਘ ਭਲਵਾਨ,ਹਰਵਿੰਦਰ ਸਿੰਘ ਧਾਂਦਰਾ, ਕੁਲਵਿੰਦਰ ਸਿੰਘ, ਹਿਮਾਂਸ਼ੂ ਧੂਰੀ ਆਦਿ ਵੀ ਹਾਜਰ ਸਨ।