best platform for news and views

 ਪੇਡੂ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀÀ ਦਫ਼ਤਰ ਅੱਗੇ ਧਰਨਾ ਲਗਾਇਆ

Please Click here for Share This News

ਧੂਰੀ,9 ਅਕਤੂਬਰ (ਮਹੇਸ਼)- ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਵੱਲੋਂ ਮੀਮਸਾ ਪਿੰਡ ਵਿਖੇ ਪਿਛਲੇ ਸਾਲ ਤੋਂ ਮਨਰੇਗਾ ਦਾ ਕੰਮ ਕਾਰ ਨਾ ਚੱਲਣ, ਬਕਾਇਆ ਜਾਰੀ ਨਾ ਹੋਣ ਅਤੇ ਹਾਜ਼ਰੀਆਂ ਨਾ ਲੱਗਣ ਖ਼ਿਲਾਫ਼ ਪਾਏ ਜਾ ਰਹੇ ਭਾਰੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਬੀਡੀਪੀÀ ਦਫ਼ਤਰ ਧੂਰੀ ਅੱਗੇ  ਜ਼ਿਲ੍ਹਾ ਆਗੂ ਬਲਜੀਤ ਸਿੰਘ ਅਤੇ ਧਰਮਪਾਲ ਸਿੰਘ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਏ.ਪੀ.ਓ ਅਮਰਜੀਤ ਸਿੰਘ ਨੇ ਆ ਕੇ ਪੂਰਨ ਵਿਸ਼ਵਾਸ ਦੁਆਇਆ ਕਿ ਇੱਕ ਹਫ਼ਤੇ ਅੰਦਰ-ਅੰਦਰ ਪਿੰਡ ਚ’ ਗ੍ਰਾਮ ਸੇਵਕ ਦੁਆਰਾ ਜਾ ਕੇ ਹਾਜ਼ਰੀਆਂ ਲਗਾਈਆਂ ਜਾਣਗੀਆਂ ,ਮਨਰੇਗਾ ਮਜ਼ਦੂਰਾਂ ਦੇ ਜਿਨ੍ਹਾਂ ਦੇ ਬਕਾਏ ਰਹਿੰਦੇ ਹਨ ਉਸ ਦੀ ਪੜਤਾਲ ਕਰ ਕੇ ਉਹ ਜਾਰੀ ਕੀਤੇ ਜਾਣਗੇ ਅਤੇ ਮਨਰੇਗਾ ਦਾ ਕੰਮ ਕਾਰ ਸ਼ੁਰੂ ਕੀਤਾ ਜਾਵੇਗਾ। ਏ.ਪੀ. ਓ ਵੱਲੋਂ ਵਿਸ਼ਵਾਸ ਦੁਆਏ ਜਾਣ ਤੋਂ ਬਾਅਦ ਧਰਨਾ ਉਠਾਇਆ ਗਿਆ। ਰੋਸ ਧਰਨੇ ਵਿਚ  ਰਾਜਵਿੰਦਰ ਕੌਰ,ਕਰਤਾਰ ਸਿੰਘ,ਜੰਗ ਸਿੰਘ,ਜਗਾ ਸਿੰਘ ਆਦਿ ਤੋ ਇਲਾਵਾ ਹੋਰ ਵੀ ਹਾਜ਼ਰ ਸਨ ।

ਕੈਪਸ਼ਨ – ਬੀਡੀਪੀÀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਪੇਡੂ ਮਜ਼ਦੂਰ ਯੂਨੀਅਨ

Please Click here for Share This News

Leave a Reply

Your email address will not be published. Required fields are marked *