best platform for news and views

ਪੇਡਾ ਵੱਲੋਂ ਊਰਜਾ ਬਚਾਊ ਨਿਰਮਾਣ ਸਮੱਘਰੀ/ ਯੰਤਰਾਂ ਸਬੰਧੀ ਵਰਕਸ਼ਾਪ-ਕਮ-ਪ੍ਰਦਰਸ਼ਨੀ ਦਾ ਆਯੋਜਨ

Please Click here for Share This News

ਚੰਡੀਗੜ•, 1 ਜੂਨ:
ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ(ਪੇਡਾ) ਵੱਲੋਂ ਨਵਿਆਉਣ ਯੋਗ ਊਰਜਾ ਅਤੇ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਹਿੱਤ ਇੱਕ ਉਪਰਾਲਾ ਕਰਦਿਆਂ ਪੇਡਾ ਸੋਲਰ ਪੈਸਿਵ ਕੰਪਲੈਕਸ, ਚੰਡੀਗੜ• ਵਿਖੇ ਵਰਕਸ਼ਾਪ-ਕਮ- ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਪੇਡਾ ਦੇ ਮੁੱਖ ਕਾਰਜ ਸਾਧਕ ਅਫ਼ਸਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਵਿੱਚ ਵੱਖ ਵੱਖ ਉਤਪਾਦਕਾਂ ਤੇ ਵਿਕਰੇਤਾਵਾਂ ਨੇ ਇਨਸੂਲੇਸ਼ਨ, ਏਏਸੀ ਬਲਾਕਸ,ਐਚ.ਵੀ.ਏ.ਸੀ, ਗਲਾਸ, ਲਾਈਟਿੰਗ, ਸੋਲਰ ਪੀਵੀ ਤੇ ਗਰਮ ਪਾਣੀ, ਇਲੈਕਟ੍ਰੀਕਲ ਸਿਸਟਮ ਤੇ ਆਟੋਮੇਸ਼ਨ ਵਰਗੇ ਬਿਜਲੀ ਬਚਾਊ ਬਿਲਡਿੰਗ ਮਟੀਰੀਅਲ ਪ੍ਰਦਰਸ਼ਿਤ ਕੀਤੇ । ਇਸ ਦੌਰਾਨ ਦੇਸ਼ ਭਰ ਤੋਂ ਆਏ 60 ਤੋਂ ਵੀ ਵੱਧ ਉਤਪਾਦਕਾਂ ਨੇ ਸੁਚੱਜੀ ਬਿਜਲੀ ਖਪਤ ਕਰਨ ਵਾਲੇ ਉਪਕਰਨ ਤੇ ਨਿਰਮਾਣ ਸਮੱਘਰੀਆਂ ਪ੍ਰਦਰਸ਼ਿਤ ਕੀਤੀਆਂ।
ਇਸ ਮੌਕੇ ਆਪਣੇ ਉਦਘਾਟਨੀ ਭਾਸ਼ਨ ਦੌਰਾਨ ਪੇਡਾ ਦੇ ਮੁੱਖ ਕਾਰਜ ਸਾਧਕ ਅਫ਼ਸਰ ਨੇ ਸਾਫ਼ ਤੇ ਵਾਤਾਵਰਨ ਪੱਖੀ ਊਰਜਾ ਅਪਨਾਉਣ ਲਈ ਅਪੀਲ ਕੀਤੀ ਅਤੇ ਨਾਲ ਹੀ ਵਧੀਆ ਕਿਸਮ ਦੇ ਘੱਟ ਬਿਜਲੀ ਖਪਤ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਕਰਕੇ ਬਿਜਲੀ ਬਚਾਉਣ ਲਈ ਵੀ ਕਿਹਾ। ਉਨ•ਾਂ ਕਿਹਾ ਕਿ ਨਵੀਆਂ ਇਮਾਰਤਾਂ ਵਿੱਚ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ(ਈ.ਸੀ.ਬੀ.ਸੀ) ਨੂੰ ਅਪਣਾਕੇ  ਕਰਕੇ 30-40 ਫੀਸਦ  ਊਰਜਾ ਬਚਾਈ ਜਾ ਸਕਦੀ ਹੈ ਅਤੇ ਮੌਜੂਦਾ ਇਮਾਰਤਾਂ ਵਿੱਚ ਘੱਟ ਬਿਜਲੀ ਖਪਤ ਵਾਲੀ ਪ੍ਰਣਾਲੀ ਅਪਣਾਕੇ 10-15 ਫੀਸਦ ਊਰਜਾ ਨੂੰ ਬਚਾਇਆ ਜਾ ਸਕਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ  ਨਵਿਆਉਣ ਯੋਗ ਊਰਜਾ ਪ੍ਰਣਾਲੀ ਦੇ ਨਾਲ ਸੁਚੱਜੀਆਂ ਊਰਜਾ ਵਿਧੀਆਂ ਇਸਤੇਮਾਲ ਕਰਕੇ ਬਹੁਤ ਬਿਜਲੀ ਬਚ ਸਕਦੀ ਹੈ ਜਿਸ ਨਾਲ ਊਰਜਾ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਨਾਲ ਹੀ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀ ਹਾਨੀਕਾਰਕ ਗ੍ਰੀਨ ਹਾਊਸ ਗੈਸ (ਜੀਐਚਜੀ) ਤੋਂ ਬਚਾਇਆ ਜਾ ਸਕੇਗਾ।
ਉਨ•ਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਿਆਉਣ ਯੋਗ ਊਰਜਾ ਸਬੰਧੀ  ਨਵੀਆਂ ਤਕਨੀਕਾਂ ਅਤੇ ਵਿਚਾਰਾਂ ਦਾ ਪੇਡਾ ਸਵਾਗਤ ਕਰਦਾ ਹੈ ਅਤੇ ਬਿਜਲੀ ਬਚਾਉਣ ਲਈ ਨਵੇਂ ਵਿਚਾਰਾਂ ‘ਤੇ ਅਧਾਰਿਤ ਉਪਕਰਨਾ ਤੇ ਸੇਵਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਪੇਡਾ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਈਸੀਬੀਸੀ ਨੂੰ ਲਾਗੂ ਕਰਨ ਹਿੱਤ ਪੇਡਾ ਕਾਰਜ ਸਮਰੱਥਾ ਵਧਾਉਣ ਵਾਲੇ ਪ੍ਰੋਗਰਾਮ ਆਯੋਜਿਤ ਕਰਵਾਕੇ ਅਤੇ ਪੇਡਾ ਦਫ਼ਤਰ ਵਿੱਚ ਤਿਆਰ ਹੋਏ ਈਸੀਬੀਸੀ ਸੈੱਲ ਦੇ ਇੰਟਰਐਕਟਿਵ ਸੈਸ਼ਨ ਰਾਹੀਂ ਸਾਰੇ ਭਾਈਵਾਲਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਵਾ ਰਿਹਾ ਹੈ। ਪੰਜਾਬ ਈਸੀਬੀਸੀ ਲਈ ਸੁਚੱਜੀ ਊਰਜਾ ਸਮੱਘਰੀ ਅਤੇ ਇਸਦੀ ਵਰਤੋਂ ਸਬੰਧੀ 1200 ਪ੍ਰਾਈਵੇਟ/ਸਰਕਾਰੀ ਆਰਚੀਟੈਕਟਾਂ, ਇੰਜੀਨੀਅਰਾਂ ਅਤੇ ਬਿਲਡਰਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ।
ਬਿਊਰੋ ਆਫ ਐਨਰਜੀ ਐਫੀਸ਼ੈਂਸੀ ਦੇ ਸੀਨੀਅਰ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਮੀਨਲ ਆਨੰਦ ਨੇ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਵਿੱਚ ਈਸੀਬੀਸੀ ਦੇ ਲਾਭਾਂ ਸਬੰਧੀ ਜਾਣਕਾਰੀ ਦਿੱਤੀ।
ਸ੍ਰੀ ਐਮ.ਪੀ ਸਿੰਘ, ਡੀਜੀਐਮ, ਪੇਡਾ ਨੇ ਇਸ ਵਰਕਸ਼ਾਪ-ਕਮ-ਪ੍ਰਦਰਸ਼ਨੀ ਵਿੱਚ ਬਿਜਲੀ ਬਚਾਊ ਯੰਤਰਾਂ ਤੇ ਸਮੱਘਰੀ ਪ੍ਰਦਰਸ਼ਿਤ ਕਰਨ ਵਾਲਿਆਂ ਦਾ ਸਵਾਗਤ ਕੀਤਾ।
ਇਸ ਮੌਕੇ ਜੀ.ਆਰ.ਆਈ.ਐਚ.ਏ, ਆਈਜੀਬੀਸੀ, ਐਲਈਈਡੀ, ਯੂਜੀਬੀਸੀ ਅਤੇ ਜੀਈਐਮ ਤੋਂ ਆਏ ਨੁਮਾਇੰਦਿਆਂ ਨੇ ਗ੍ਰੀਨ ਰੇਟਿੰਗ ਬਿਲਡਿੰਗਜ਼ ਦੀ ਉਸਾਰੀ ਸਬੰਧੀ ਪੇਸ਼ਕਾਰੀਆਂ ਵੀ ਦਿੱਤੀਆਂ। ਨਵੀਆਂ ਇਮਾਰਤਾਂ ਦੀ ਉਸਾਰੀ ਲਈ ਪੁਰਾਣੇ ਰਵਾਇਤੀ ਸਾਜ਼ੋ-ਸਮਾਨ ਦੇ ਨਿਸਬਤ ਉਨ•ਾਂ ਵੱਲੋਂ ਸੁਝਾਏ ਸਮਾਨ ਦਾ ਤੁਲਨਾਤਮਕ ਕੀਮਤ ਅਧਿਐਨ ਵੀ ਪੇਸ਼ ਕੀਤਾ

Please Click here for Share This News

Leave a Reply

Your email address will not be published. Required fields are marked *