ਮੱਲਾਵਾਲਾ, 10 ਸਤੰਬਰ (ਤਿਲਕ ਸਿੰਘ ਰਾਏ/ਰਣਜੀਤ ਸਿੰਘ ਰਾਏ)- ਅੱਜ ਮੱਲਾ ਵਾਲਾ ਵਿੱਚ ਮੈਡੀਕਲ ਪ੍ਰੈਕਟੇਸ਼ਨ ਐਸੋਸੀਏਸ਼ਨ ਪੰਜਾਬ ਰਜਿ. 295 ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਪ੍ਰੈਕਟਿਸ ਕਰਦੇ ਬਲਾਕ ਦੇ ਸਾਰੇ ਮੈਂਬਰ ਪਹੁੰਚੇ, ਜਿਸ ਦੀ ਪ੍ਰਧਾਨਗੀ ਡਾ ਗੁਰਪਿੰਦਰ ਸਿੰਘ, ਡਾ ਤਿਲਕ ਸਿੰਘ, ਡਾ ਕੁਲਦੀਪ ਸਿੰਘ ਸਰਾਂ ਨੇ ਜੀ ਆਇਆਂ ਕਹਿ ਕੇ ਕੀਤੀ ,ਜਿਸ ਵਿੱਚ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਡਾ ਹਰਭਜਨ ਕੰਬੋਜ, ਡਾ ਆਰ. ਕੇ. ਮਹਿਤਾ, ਡਾ ਜਗਤਾਰ ਸਿੰਘ ਕੁਲਗੜ੍ਹੀ ਵੀ ਉਚੇਚੇ ਤੌਰ ਤੇ ਪਹੁੰਚੇ, ਜਿਸ ਵਿੱਚ ਪਿੰਡ ਦੇ ਡਾਕਟਰਾਂ ਨੂੰ ਜੋ ਪ੍ਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ, ਜ਼ਿਲ੍ਹਾ ਪ੍ਰਧਾਨ ਨੇ ਸਾਥੀਆਂ ਨੂੰ ਸਾਫ਼ ਸੁੱਥਰਾ ਕੰਮ ਕਰਨ ਲਈ ਕਿਹਾ ਤੇ ਨਸ਼ੇ ਤੇ ਭਰੂਣ ਹੱਤਿਆ ਦੇ ਜੋ ਦੋ ਦੇਸ਼ ਨੂੰ ਵੱਡੇ ਗ੍ਰਹਿ ਲੱਗੇ ਨੇ ਉਹਨਾਂ ਨੂੰ ਬੰਦ ਕਰਨ ਲਈ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਿਆ। ਜਿਸ ਵਿੱਚ ਗੋਪਤੀ ਥਾਪਰ ਹਸਪਤਾਲ ਮੋਂਗਾ ਤੋਂ ਡਾ ਆਸ਼ੀਸ਼ ਕੋਰਾ ਜੀ ਆਪਣੀ ਟੀਮ ਨਾਲ ਪਹੁੰਚੇ ਤੇ ਡਾਕਟਰ ਸਾਥੀਆਂ ਨੂੰ ਹਰ ਪ੍ਰਕਾਰ ਦੀਆ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਤੇ ਔਰਤਾਂ ਦੀਆ ਬੱਚੇਦਾਨੀ ਦੀਆਂ ਬਿਮਾਰੀਆਂ ਤੇ ਗੁਰਦੇ ਤੇ ਪਿੱਤੇ ਦੀ ਪੱਥਰੀ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੇਬੀ ਟਿਊਬਾਂ ਦਾ ਵੀ ਵਧੀਆ ਤੇ ਕਾਰਗਰ ਇਲਾਜ ਕੀਤਾ ਜਾਂਦਾ ਹੈ। ਡਾ. ਸਾਥੀਆ ਨੂੰ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਦੁੱਖੀ ਮਰੀਜਾਂ ਨੂੰ ਵਧੀਆ ਇਲਾਜ ਕੀਤਾ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ‘ਚ ਹਰ ਵੇਲੇ ਡਾਕਟਰ ਸਾਥੀਆਂ ਦੇ ਨਾਲ ਖੜ੍ਹੇ ਹਨ।