best platform for news and views

ਪੇਂਡੂ ਘਰਾਂ ਨੂੰ ਪਖਾਨੇ ਮਹੁੱਈਆ ਕਰਵਾਉਣ ਲਈ ਹੋਏ ਸਮਝੌਤੇ ‘ਤੇ ਦਸਤਖ਼ਤ

Please Click here for Share This News

ਚੰਡੀਗੜ, 13 ਸਤੰਬਰ- ਪੰਜਾਬ ਸਰਕਾਰ ਨੇ ਅੱਜ ਪੇਂਡੂ ਘਰਾਂ ਨੂੰ 20,000 ਪਖਾਨੇ ਮਹੁੱਈਆ ਕਰਵਾਉਣ ਲਈ ਭਾਰਤੀ ਫਾਊਂਡੇਸ਼ਨ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਲੋਂ ਡਾਇਰੈਕਟਰ ਅਸ਼ਵਨੀ ਕੁਮਾਰ ਆਈ.ਏ.ਐਸ. ਅਤੇ ਭਾਰਤੀ ਫਾਊਂਡੇਸ਼ਨ ਦੀ ਤਰਫ਼ੋਂ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਚੱਢਾ ਨੇ ਸਮਝੌਤਾ ‘ਤੇ ਦਸਤਖ਼ਤ ਕੀਤੇ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੱਸ਼ ਭਾਰਤ ਮਿਸ਼ਨ ਅਧੀਨ ਕਿਸੇ ਵੀ ਨਿੱਜੀ ਅਦਾਰੇ ਨਾਲ ਮਿਲ ਕੇ ਕੰਮ ਕਰਨ ਵਾਲਾ ਪੰਜਾਬ ਇੱਕਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫਾਂਉਡੇਸ਼ਨ ਵਲੋਂ ਸੱਤਿਆ ਭਾਰਤੀ ਅਭਿਆਨ ਤਹਿਤ ਪੰਜਾਬ ਸਰਾਕਰ ਨਾਲ ਮਿਲ ਕੇ ਸਵੱਸ਼ ਪੰਜਾਬ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਭਾਰਤੀ ਫਾਊਂਡੇਸ਼ਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਅੱਜ ਕੀਤੇ ਗਏ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੇਂਡੂ ਘਰਾਂ ਦੇ ਲਈ 20 ਹਜ਼ਾਰ ਪਖਾਨੇ ਮੁਹੱਈਆ ਕਰਵਾਏ ਜਾਣਗੇ। ਸਮਝੌਤੇ ਦੇ ਤਹਿਤ ਭਾਰਤੀ ਫਾਊਂਡੇਸ਼ਨ ਵਲੋਂ ਅੰਮ੍ਰਿਤਸਰ ਦੇ (ਚੌਗਾਵਾਂ, ਮਜੀਠਾ, ਅਜਨਾਲਾ ਅਤੇ ਹਰਸ ਛੀਨਾ) ਚਾਰ ਬਲਾਕਾਂ ਵਿਚ ਪਖਾਨਿਆਂ ਲਈ 30 ਕਰੋੜ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਸਾਂਝੇ ਤੌਰ ‘ਤੇ ਪ੍ਰੋਗਰਾਮ ਉਲੀਕਿਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਾਕੀ ਬਚੇ ਪੰਜ ਬਲਾਕਾਂ (ਅਟਾਰੀ, ਜੰਡਿਆਲਾ, ਰਈਆ, ਤਰਸੀਕਾ ਅਤੇ ਵੇਰਕਾ) ਵਿਚ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੁਆਰਾ 30,000 ਪਖਾਨੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਂਝੇ ਯਤਨਾਂ ਦਾ 2.5 ਲੱਖ ਵਿਅਕਤੀਆਂ ਨੂੰ ਲਾਭ ਮਿਲੇਗਾ।
ਇਸ ਤੋਂ ਪਹਿਲਾਂ ਫਾਂਊਡੇਸ਼ਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ 928 ਪਿੰਡਾਂ ਵਿਚ 17628 ਪਖਾਨੇ ਮੁਹੱਈਆ ਕਰਵਾਏ ਗਏ ਸਨ।ਇਸ ਦਾ ਸਿੱਧੇ ਤੌਰ ‘ਤੇ 86,000 ਲੋਕਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਬਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 14 ਸਰਕਾਰੀ ਸਕੂਲ ਜਿਨ੍ਹਾਂ ਵਿਚ ਲੜਕੀਆਂ ਲਈ ਵੱਖਰਾ ਪਖਾਨਾ ਨਹੀਂ ਸੀ ਵਿਖੇ ਲੜਕੀਆਂ ਲਈ ਵੱਖਰੇ ਪਖਾਨੇ ਬਣਾ ਕੇ ਦਿੱਤੇ ਗਏ ਹਨ।
ਇਸ ਮੌਕੇ ਸ਼੍ਰੀ ਮੁਹੰਮਦ ਇਸ਼ਫਾਕ ਡਾਇਰੈਕਟਰ ਸੈਨਟੀਟੇਸਨ ਪੰਜਾਬ, ਸ੍ਰੀ ਪਰਮਜੀਤ ਸਿੰਘ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਅੰਮ੍ਰਿਤਸਰ, ਸ੍ਰੀ ਐਸ.ਕੇ. ਸਰਮਾ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸਨ, ਅੰਮ੍ਰਿਤਸਰ, ਸ੍ਰੀ ਅਤੁਲ ਬਖਸੀ ਹੈਡ ਸੈਨੀਟੇਸਨ ਭਾਰਤੀ ਫਾਊਂਡੇਸ਼ਨ, ਦਿਨੇਸ ਜੈਨ ਸੀ.ਐੱਫ.ਓ., ਭਾਰਤੀ ਫਾਊਂਡੇਸ਼ਨ ਅਤੇ ਸ੍ਰੀ ਨਿਤਿਨ ਸ਼ਰਮਾ ਸੀਨੀਅਰ ਮੈਨੇਜਰ ਭਾਰਤੀ ਫਾਊਂਡੇਸ਼ਨ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *