best platform for news and views

ਪੇਂਡੂ ਇੰਟਰਨੈਟ ਸੇਵਾਵਾਂ ਤੋਂ ਗ੍ਰਾਹਕ ਪ੍ਰੇਸ਼ਾਨ

Please Click here for Share This News

ਧੂਰੀ, 19 ਸਤੰਬਰ (ਮਹੇਸ਼ ਜਿੰਦਲ)- ਬੀ.ਐਸ.ਐਨ.ਐਲ. ਦੀਆਂ ਪੇਂਡੂ ਇੰਟਰਨੈਟ ਸੇਵਾਵਾਂ ਤੋਂ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਕਿਉਂਕਿ ਅਕਸਰ ਇੰਟਰਨੈਟ ਬੰਦ ਹੋ ਜਾਣ ਕਾਰਨ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਨੀ ਪੈਂਦੀ ਹੈ। ਇੱਕ ਆਨਲਾਈਨ ਬਿੱਲ ਭਰਨ ਵਾਲੇ ਗ੍ਰਾਹਕ ਨੂੰ ਵਿਭਾਗ ਦੇ ਕਰਮਚਾਰੀਆਂ ਨੇ ਸਹੀ ਰਾਹ ਵਿਖਾਉਣ ਦੀ ਥਾਂ ਅਜਿਹੇ ਚੱਕਰਾਂ ‘ਚ ਪਾਇਆ ਕਿ ਮਾਮਲਾ ਜੀਐਮ ਦਫ਼ਤਰ ਦੇ ਦਖ਼ਲ ਮਗਰੋਂ ਹੱਲ ਹੋ ਸਕਿਆ। ਬੀਐਸਐਨਐਨ ਸੇਵਾਵਾਂ ਨਾਲ ਜੁੜੇ ਪਿੰਡ ਘਨੌਰੀ ਕਲਾਂ ਦੇ ਇੱਕ ਗ੍ਰਾਹਕ ਨੇ ਦੱਸਿਆ ਕਿ ਲੰਘੇ ਦਿਨੀਂ ਉਸ  ਦਾ ਬਿੱਲ ਨਾ ਭਰਿਆ ਹੋਣ ਕਰ ਕੇ ਇੰਟਰਨੈਟ ਕੁਨੈਕਸ਼ਨ ਬੰਦ ਹੋ ਗਿਆ ਪਰ ਬਿੱਲ ਦੀ ਆਨਲਾਈਨ ਅਦਾਇਗੀ ਕਰਨ ਦੇ ਕਈ ਘੰਟੇ ਬਾਅਦ ਵੀ ਕੁਨੈਕਸ਼ਨ ਨਹੀਂ ਚੱਲ ਸਕਿਆ।
ਸਬੰਧਤ ਜੇਈ ਨੂੰ ਭਰੇ ਬਿੱਲ ਸਬੰਧੀ ਰਸੀਦ ਨੰਬਰ ਵਗੈਰਾ ਦੇਣ ਦੇ ਬਾਵਜੂਦ ਉਸ ਨੇ ਆਪਣੀ ਜਿਮੇਵਾਰੀ ਸਮਝਦਿਆਂ ਅਕਾਉੂਂਟ ਅਫ਼ਸਰ ਕੋਲ ਖਪਤਕਾਰ ਦਾ ਨੰਬਰ ਖੁਦ ਲਿਖਵਾਏ ਜਾਣ ਦੀ ਥਾਂ ਮਲੇਰਕੋਟਲਾ ਸੰਪਰਕ ਕਰਨ ਦੀ ਗੱਲ ਆਖ ਕੇ ਪੱਲਾ ਝਾੜ ਲਿਆ। ਮਲੇਰਕੋਟਲਾ ਵਾਲਿਆਂ ਨੇ ਕਿਹਾ ਕਿ ਇੰਟਰਨੈਟ ਕੁਨੈਕਸ਼ਨ ਚਲਾਏ ਜਾਣ ਲਈ ਬਰਨਾਲਾ ਵਿਖੇ ਗੱਲ ਕਰਨੀ ਪਏਗੀ। ਬਰਨਾਲਾ ਵਾਲਿਆਂ ਦਾ ਕਹਿਣਾ ਸੀ ਕਿ ਆਨਲਾਈਨ ਅਦਾਇਗੀ ਸਬੰਧੀ ਸਬੰਧਤ ਜੇ.ਈ ਕੋਲ ਹੀ ਰਸੀਦ ਨੰਬਰ ਲਿਖਵਾਇਆ ਜਾਵੇ।
ਬੀਐਸਐਨਐਲ ਵਿਭਾਗ ਦੀਆਂ ਘੁੰਮਣ ਘੇਰੀਆਂ ਵਿੱਚ ਫਸੇ ਸਬੰਧਤ ਖਪਤਕਾਰ ਨੂੰ ਸਬੰਧਤ ਐਸ.ਡੀ.ਓ ਨੇ ਛੁੱਟੀ ‘ਤੇ ਹੋਣ ਦਾ ਦਾਅਵਾ ਕਰਦਿਆਂ ਸਬੰਧਤ ਜੇਈ ਨਾਲ ਗੱਲ ਕਰਨ ਲਈ ਕਿਹਾ ਅਤੇ ਫਿਰ ਜੇਈ ਨੇ ਰੁੱਖੇ ਲਹਿਜੇ ਵਿੱਚ ਕਿਹਾ ਕਿ ਘੱਟੋ-ਘੱਟ ਚਾਰ ਪੰਜ ਘੰਟਿਆਂ ਤੋਂ ਪਹਿਲਾਂ ਇਹ ਕੁਨੈਕਸ਼ਨ ਕਿਸੇ ਤਰ੍ਹਾਂ ਵੀ ਨਹੀਂ ਚੱਲ ਸਕਦਾ।ਉਂਜ,ਜੀਐਮ ਸੰਗਰੂਰ ਦੇ ਦਫ਼ਤਰ ਗੱਲ ਕਰ ਕੇ ਸਾਰੀ ਹਕੀਕਤ ਸਾਹਮਣੇ ਲਿਆਉਣ ਮਗਰੋਂ ਵਿਭਾਗ ਵੱਲੋਂ ਮਿੰਟਾਂ ‘ਚ ਇੰਟਰਨੈੱਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ।

Please Click here for Share This News

Leave a Reply

Your email address will not be published. Required fields are marked *