best platform for news and views

ਪੇਂਡੂ ਅਤੇ ਨੌਜਵਾਨ ਵੋਟਰ ਲਿਖਣਗੇ ‘ਆਪ’ ਦੀ ਜਿੱਤ ਦੀ ਇਬਾਰਤ

Please Click here for Share This News

ਚੰਡੀਗੜ੍ਹ ,  20 ਅਪ੍ਰੈਲ 2019
ਪੰਜਾਬ ਦੀਆਂ ਸਾਰੀਆਂ 13-13 ਲੋਕ ਸਭਾ ਸੀਟਾਂ ਵਿਚੋਂ ਪੇਂਡੂ ਅਤੇ ਨੌਜਵਾਨ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਆਮ ਆਦਮੀ ਪਾਰਟੀ ਨੇ ਖਾਸ ਰਣਨੀਤੀ ਤਿਆਰ ਕੀਤੀ ਹੈ। ਇਨ੍ਹਾਂ ਵੋਟਰਾਂ ਨਾਲ ਸੰਪਰਕ ਕਰਨ ਲਈ ਪਾਰਟੀ ਨੇ ਵੱਖ-ਵੱਖ ਟੀਮਾਂ ਵੀ ਤਿਆਰ ਕਰ ਲਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸਾਨਾਂ ਦੀ ਬਦਹਾਲੀ , ਬੇਰੁਜ਼ਗਾਰ ਨੌਜਵਾਨ ਅਤੇ ਕਾਂਗਰਸ- ਭਾਜਪਾ ਦੀ ਵਾਅਦਾ-ਖ਼ਿਲਾਫ਼ੀ ਵਰਗੇ ਮੁੱਦਿਆਂ ‘ਤੇ ਖ਼ਾਸ ਜ਼ੋਰ ਦੇ ਰਹੀ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕ ਸਭਾ ਦੇ ਉਮੀਦਵਾਰ ਅਤੇ ਵਿਧਾਇਕਾਂ ਦੇ ਨਾਲ-ਨਾਲ ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਦੀਆਂ ਟੀਮਾਂ ਰੂਰਲ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਅਤੇ ਨੌਜਵਾਨ ਵੋਟਰਾਂ ਨਾਲ ਸੰਪਰਕ ਕਰ ਰਹੀਆਂ ਹਨ। ਇਹ ਟੀਮਾਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਉਨ੍ਹਾਂ ਦੇ ਸਾਹਮਣੇ ਆਪਣੀ ਗੱਲਾਂ ਵੀ ਰੱਖ ਰਹੀਆਂ ਹਨ। ਹੁਣ ਤੱਕ ਦੇ ਸੰਪਰਕ ਅਭਿਆਨ ਨਾਲ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਨੋਟਬੰਦੀ,  ਜੀਐਸਟੀ ਅਤੇ ਆਰਥਿਕ ਮੰਦੀ ਨਾਲ ਸ਼ਹਿਰੀ ਪੰਜਾਬ ਦੇ ਨਾਲ-ਨਾਲ ਰੂਰਲ ਪੰਜਾਬ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਬਦਹਾਲੀ ਦੀ ਹਾਲਤ ਕਿਸੇ ਤੋਂ ਵੀ ਲੁਕੀ ਨਹੀਂ ਹੈ। ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਪੂਰਾ ਕਰਜ਼ ਮੁਆਫ਼ ਕਰਾਂਗਾ ਪਰੰਤੂ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ। ਅੱਜ ਹਾਲਾਤ ਅਜਿਹੇ ਹਨ ਕਿ ਕਿਸਾਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ। ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ 1 ਅਪ੍ਰੈਲ 2017 ਤੋਂ 31 ਜਨਵਰੀ 2019 ਤੱਕ 991 ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਆਪਣੀ ਮਿਹਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਆਤਮ-ਹੱਤਿਆ ਕਰਨ ਲਈ ਮਜਬੂਰ ਹੈ। ਆਪਣੀ ਚੋਣ ਮੁਹਿੰਮ ਰਾਹੀਂ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨਾ ਕੇਵਲ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲ ਰਹੇ ਹਨ ਸਗੋਂ ਕਿਸਾਨਾਂ ਨੂੰ ਇਹ ਵੀ ਦੱਸ ਰਹੇ ਹਨ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਲਾਗੂ ਕਰ ਦਿੱਤਾ ਹੈ। ਹੁਣ ਦਿੱਲੀ ਵਿੱਚ ਕਿਸਾਨਾਂ ਨੂੰ ਕਣਕ 2,616 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ 2,667 ਰੁਪਏ ਮਿਲੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਰੂਰਲ ਪੰਜਾਬ ਦੇ ਨੌਜਵਾਨਾਂ ਵਿੱਚ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰ ਪ੍ਰਤੀ ਭਾਰੀ ਗ਼ੁੱਸਾ ਹੈ। ਕਿਸਾਨਾਂ ਦੀ ਬਦਹਾਲੀ ਤੋਂ ਇਲਾਵਾ ਨੌਜਵਾਨਾਂ ਦੇ ਬੇਰੁਜ਼ਗਾਰੀ ਹੋਣ ਦੇ ਮੁੱਦੇ ਨੂੰ ਆਮ ਆਦਮੀ ਪਾਰਟੀ ਇੱਕ ਬਹੁਤ ਵੱਡਾ ਮੁੱਦਾ ਬਣਾ ਰਹੀ ਹੈ। ਇਸ ਮੁਹਿੰਮ ਵਿੱਚ ਸਾਨੂੰ ਕਾਫ਼ੀ ਸਫਲਤਾ ਮਿਲ ਰਹੀ ਹੈ। ਕਿਸਾਨ ਅਤੇ ਨੌਜਵਾਨ ਸਾਡੇ ਨਾਲ ਜੁੜ ਰਹੇ ਹਨ, ਕਿਉਂਕਿ ਇਨ੍ਹਾਂ ਦੋਵਾਂ ਨੇ ਵਾਰੀ-ਵਾਰੀ ਨਾਲ ਮੋਦੀ ਅਤੇ ਕੈਪਟਨ ‘ਤੇ ਭਰੋਸਾ ਕੀਤਾ, ਪਰੰਤੂ ਅਫ਼ਸੋਸ ਦੋਵਾਂ ਨੇ ਹੀ ਕਿਸਾਨਾਂ ਅਤੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦੀ ਟੀਮ ਦੇ ਮੈਂਬਰ ਟਾਰਗੇਟੇਡ ਤਰੀਕੇ ਨਾਲ ਨੌਜਵਾਨਾਂ ਨਾਲ ਸੰਪਰਕ ਕਰ ਰਹੇ ਹਨ। ਪੰਜਾਬ ਵਿੱਚ 47.17 ਲੱਖ ਵੋਟਰ 40 ਸਾਲ ਤੋਂ ਘੱਟ ਉਮਰ ਦੇ ਹਨ। ਸੂਬੇ ਦੇ ਕੁੱਲ ਵੋਟਰ ਯਾਨੀ 2.13 ਕਰੋੜ ਵੋਟਰ ਦਾ ਇਹ ਕਰੀਬ 23.23 ਫ਼ੀਸਦੀ ਹੈ। ਇਹਨਾਂ ਵਿੱਚ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨਾਲ ਦੋ ਵਾਰ ਧੋਖਾ ਹੋਇਆ ਹੈ, ਸਭ ਤੋਂ ਪਹਿਲਾਂ 2014 ਵਿੱਚ ਨਰਿੰਦਰ ਮੋਦੀ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਧੋਖਾ ਦਿੱਤਾ। ਇਸ ਤੋਂ ਬਾਅਦ 2017 ਵਿੱਚ ਇਹ ਨੌਜਵਾਨ ਵੋਟਰ ਕੈਪਟਨ ਅਮਰਿੰਦਰ ਸਿੰਘ ਦੇ ਝਾਂਸੇ ਵਿੱਚ ਆ ਗਏ।  ਕੈਪਟਨ ਨੇ 2017  ਦੇ ਚੋਣਾਂ ਦੌਰਾਨ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਸੱਤਾ ਵਿੱਚ ਆਉਂਦੇ ਹੀ ਉਹ ਵਾਅਦਾ ਭੁੱਲ ਗਏ, ਜਿਸ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਰੋਸ ਹੈ।

Please Click here for Share This News

Leave a Reply

Your email address will not be published. Required fields are marked *