best platform for news and views

ਪੁਲੀਸ ਵਲੋਂ ਨਕਲੀ ਹਨੀਪ੍ਰੀਤ ਨੂੰ ਅਦਾਲਤ ‘ਚ ਪੇਸ਼ ਕਰਨ ਦਾ ਡਰਾਮਾ ਫਲਾਪ

Please Click here for Share This News

ਪੰਚਕੁੱਲਾ : ਡੇਰਾ ਮੁਖੀ ਪਾਪ ਦੀ ਪਰੀ ਹਨੀਪ੍ਰੀਤ ਨੂੰ ਬੁੱਧਵਾਰ ਨੂੰ ਜਦੋਂ ਅਦਾਲਤ ਵਿਚ ਪੇਸ਼ ਕਰਨਾ ਸੀ ਤਾਂ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਪਹਿਲਾਂ ਹਨੀਪ੍ਰੀਤ ਦੀ ਡੰਮੀ ਤਿਆਰ ਕਰਕੇ ਕੋਰਟ ਵਿਚ ਭੇਜੀ ਗਈ, ਪਰ ਪੁਲੀਸ ਦੀ ਕਾਰਗੁਜਾਰੀ ਦੀਆਂ ਉਸ ਵੇਲੇ ਧੱਜੀਆਂ ਉਡ ਗਈਆਂ ਜਦੋਂ ਹਨੀਪ੍ਰੀਤ ਦੀ ਡੰਮੀ ਤੋਂ ਪਹਿਲਾਂ ਹੀ ਅਸਲ ਹਨੀਪ੍ਰੀਤ ਅਦਾਲਤ ਵਿਚ ਪਹੁੰਚ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਹਨੀਪ੍ਰੀਤ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਗਲੇ ਦਿਨ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲੀਸ ਨੇ ਪਹਿਲਾਂ ਰਿਹਸਲ ਕਰਨ ਦੇ ਮਕਸਦ ਨਾਲ ਦੋ ਪੁਲੀਸ ਮੁਲਾਜ਼ਮ ਲੜਕੀਆਂ ਨੂੰ ਹਨੀਪ੍ਰੀਤ ਅਤੇ ਉਸਦੀ ਸਾਥਣ ਸੁਖਦੀਪ ਕੌਰ ਦਾ ਪਹਿਰਾਵਾ ਪਹਿਣਾਇਆ ਗਿਆ। ਦੋਵਾਂ ਮੁਲਾਜ਼ਮਾਂ ਨੂੰ ਹਨੀਪ੍ਰੀਤ ਅਤੇ ਸੁਖਦੀਪ ਦੀ ਡੰਮੀ ਵਜੋਂ ਤਿਆਰ ਕਰਕੇ ਅਦਾਲਤ ਵਿਚ ਲਿਜਾਇਆ ਜਾਣਾ ਸੀ, ਤਾਂ ਜੋ ਸਮੇਂ ਅਤੇ ਸਮੱਸਿਆਵਾਂ ਬਾਰੇ ਸਭ ਕੁੱਝ ਸਪਸ਼ਟ ਹੋ ਜਾਵੇ ਕਿ ਕਿੱਥੇ ਕੀ ਸਮੱਸਿਆ ਆਵੇਗੀ। ਪਰ ਪੁਲੀਸ ਦੀ ਢਿੱਲੀ ਕਾਰਗੁਜਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਪੁਲੀਸ ਸਟੇਸ਼ਨ ਤੋਂ ਭੇਜੀ ਗਈ ਹਨੀਪ੍ਰੀਤ ਅਤੇ ਸੁਖਦੀਪ ਦੀ ਡੰਮੀ ਤਾਂ ਅਜੇ ਅਦਾਲਤ ਵਿਚ ਪਹੁੰਚੀ ਨਹੀਂ ਸੀ, ਉਸ ਤੋਂ 5 ਮਿੰਟ ਪਹਿਲਾਂ ਹੀ ਅਸਲ ਹਨੀਪ੍ਰੀਤ ਅਤੇ ਸੁਖਦੀਪ ਅਦਾਲਤ ਵਿਚ ਪਹੁੰਚ ਗਈਆਂ। ਇਹ ਦੇਖ ਕੇ ਡੰਮੀ ਹਨੀਪ੍ਰੀਤ ਨੂੰ ਲੈ ਕੇ ਆਈ ਪੁਲੀਸ ਟੀਮ ਵੀ ਹੈਰਾਨ ਰਹਿ ਗਈ। ਇਹ ਵੀ ਪਤਾ ਲੱਗਾ ਹੈ ਕਿ ਡੰਮੀ ਹਨੀਪ੍ਰੀਤ ਲੈ ਕੇ ਆਈ ਟੀਮ ਨੂੰ ਉੱਚ ਅਧਿਕਾਰੀਆਂ ਤੋਂ ਝਿੜਕਾਂ ਵੀ ਖਾਣੀਆਂ ਪਈਆਂ ਹਨ।

ਡੰਮੀ ਹਨੀਪ੍ਰੀਤ ਅਤੇ ਸੁਖਦੀਪ ਨੂੰ ਅਦਾਲਤ ਵਿਚ ਲੈ ਕੇ ਜਾਂਦੀ ਹੋਈ ਪੁਲੀਸ

Please Click here for Share This News

Leave a Reply

Your email address will not be published. Required fields are marked *