best platform for news and views

ਪੁਲੀਸ ਨੇ ਕਤਲ ਦੀ ਗੁੱਥੀ ਸੁਲਝਾਈ

Please Click here for Share This News

ਮੱਲਾਂਵਾਲਾ 29 ਸਤੰਬਰ (ਰਣਜੀਤ ਸਿੰਘ ਰਾਏ /ਤਿਲਕ ਸਿੰਘ ਰਾਏ)ਮੱਲਾਂਵਾਲਾਦੇ ਨੇੜੇ ਪੈਂਦੇ ਥਾਣਾ ਆਰਫਕੇ ਦੀ ਪੁਲਿਸ ਪਾਰਟੀ ਵੱਲੋਂ ਬੜੀ ਸੂਝ ਬੂਝ ਨਾਲ ਕਤਲ ਕਾਂਡ ਦੀ ਗੁੱਥੀ ਸੁਲਝਾਈ ਗਈ ,ਤਕਰੀਬਨ 5-6ਮਹੀਨੇ ਪਹਿਲਾਂ ਹੋਏ ਕਤਲ ਦੀ ਗੁੱਥੀ ਥਾਣਾ ਆਰਫਕੇ ਦੀ ਪੁਲਿਸ ਪਾਰਟੀ ਵੱਲੋਂ ਸੁਲਝਾ ਲਈ ਗਈ ਇਸ ਬਾਰੇ ਥਾਣਾ ਆਰਫਕੇ ਦੇ ਥਾਣਾ ਮੁੱਖੀ ਸ੍ਰੀ ਮੋਹਿਤ ਧਵਨ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧੀਰਘਰ ਦੇ ਲਗਭਗ ਤਿੰਨ ਸਾਲ ਪਹਿਲਾਂ ਕੁਲਵਿੰਦਰ ਕੌਰ ਵਾਸੀ ਟਲੀਗੁਲਾਮ ਨਾਲ ਜਾਣ ਪਹਿਚਾਣ ਹੋ ਗਈ ਸੀ ਤੇ ਇਹਨਾਂ ਦੇ ਆਪਸ ਵਿੱਚ ਨਜਾਇਜ਼ ਸੰਬੰਧ ਕਾਇਮ ਹੋ ਗਏ, ਮਨਜੀਤ ਸਿੰਘ ਨਸ਼ੇ- ਪਤੇ ਕਰਨ ਦਾ ਆਦੀ ਸੀ ,ਦਸੰਬਰ2016ਵਿੱਚ ਕੁਲਵਿੰਦਰ ਕੌਰ ਦੇ ਫਿਰ ਗੁਰਪ੍ਰੀਤ ਸਿੰਘ ਵਾਸੀ ਫਤੇਵਾਲਾ ਦੇ ਨਾਲ ਸੰਬੰਧ ਹੋ ਗਏ ਸਨ।ਮਨਜੀਤ ਸਿੰਘ ਨਸ਼ੇ ਦਾ ਆਦੀ ਹੋਣ ਕਾਰਨ ਕੁਲਵਿੰਦਰ ਕੌਰ ਦਾ ਸੋਹਰਾ ਕਰਤਾਰ ਸਿੰਘ ਨੇ ਕੁਲਵਿੰਦਰ ਕੌਰ ਦੇ ਲੜਕੇ ਯੋਗਰਾਜ ਸਿੰਘ ਦੀ ਕੁੱਟਮਾਰ ਕਰਦਾ ਸੀ, ਕੁਲਵਿੰਦਰ ਕੌਰ ਨੇ ਗੁਰਪ੍ਰੀਤ ਸਿੰਘ ਨਾਲ ਸਲਾਹ ਕੀਤੀ ਕਿ ਮਨਜੀਤ ਸਿੰਘ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ ਕਿਉਂ ਨਾ ਇਸ ਨੂੰ ਮਾਰ ਮੁਕਾਈਏ।ਅਪ੍ਰੈਲ 2017 ਵਿੱਚ ਗੁਰਪ੍ਰੀਤ ਸਿੰਘ ਤੇ ਕੁਲਵਿੰਦਰ ਕੌਰ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਤਰਸੇਮ ਸਿੰਘ ਵਾਸੀ ਕਾਮਲਵਾਲਾ ,ਪਰਵਿੰਦਰ ਸਿੰਘ ,ਜਗਾ ਸਿੰਘ ਵਾਸੀ ਪਿੰਡ ਧੀਰਾਘਰ ਨੇ 28 ਅਪ੍ਰੈਲ 2017 ਨੂੰ ਰਾਤ ਦੇ ਸਮੇਂ ਮਨਜੀਤ ਸਿੰਘ ਨੇ ਗਲ਼ ਵਿੱਚ ਸਾਫਾ ਪਾਕੇ ਗਲ਼ ਘੁੱਟ ਕੇ ਮਾਰ ਦਿੱਤਾ ਤੇ ਮਾਰਨ ਤੋਂ ਪਹਿਲਾਂ ਕੁਲਵਿੰਦਰ ਕੌਰ ਨੇ ਮਨਜੀਤ ਸਿੰਘ ਨੂੰ ਨਸ਼ੇ ਦੀਆਂ ਗੋਲੀਆਂ ਸਬਜ਼ੀ ਵਿੱਚ ਪਾਕੇ ਖ਼ੁਆ ਦਿਤੀਆ ਸਨ, ਮਾਰਨ ਉਪਰੰਤ ਓਕਤ ਵਿਅਕਤੀਆ ਵੱਲੋਂ ਉਸ ਦੀ ਲਾਸ਼ ਮੋਟਰਸਾਈਕਲ ਉਪਰ ਰਖਕੇ ਕਿਮੇਵਾਲਾ ਪੁਲ ਦੇ ਨਿੱਜਦੀਕ ਨਹਿਰ ਵਿਚ ਸੁੱਟ ਦਿਤੀ ਸੀ, ਥਾਣਾ ਆਰਫਕੇ ਦੀ ਪੁਲਿਸ ਵੱਲੋਂ ਕੁਲਵਿੰਦਰ ਕੌਰ ਵਾਸੀ ਧੀਰਾਘਰ ਤੇ ਗੁਰਪ੍ਰੀਤ ਸਿੰਘ ਵਾਸੀ ਫਤੇਵਾਲਾ ਤੇ ਉਕਤ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਕਦਮਾ ਨੰਬਰ271 ਦੇ ਅਧੀਨ ਧਾਰਾ 364/120 ਬੀ 149 ਆਈ ਪੀ ਸੀ ਵਦਾ ਜੁਰਮ 302/404/201 ਆਈ ਪੀ ਸੀ ਦੇ ਤਹਿਤ ਕਰ ਲਿਆ

Please Click here for Share This News

Leave a Reply

Your email address will not be published. Required fields are marked *