best platform for news and views

ਪੀ.ਪੀ.ਐਸ. ਟਾਹਲੀ ਸਾਹਿਬ – ਨਕਲ ਵਿਰੁੱਧ ਇਨਾਮ ਰੱਖਣ ਵਾਲਾ ਨਿਵੇਕਲਾ ਸਕੂਲ

Please Click here for Share This News

ਨਕਲ ਵਿਰੁੱਧ 10 ਹਜ਼ਾਰ ਦਾ ਇਨਾਮ # ਅਧਿਆਪਕ ਅਤੇ ਵਿਦਿਆਰਥੀ ਕਰਦੇ ਨੇ ਸਹਿਜ ਪਾਠ
ਰਾਜਨ ਮਾਨ
ਅੰਮ੍ਰਿਤਸਰ,12  ਮਾਰਚ :- ਅੱਜਕੱਲ ਇਮਤਿਹਾਂਨਾਂ ਵਿੱਚ ਨਕਲ ਤੇ ਸਰਕਾਰ ਵੱਲੋਂ ਕੱਸੇ ਸ਼ਿਕੰਜੇ ਕਾਰਨ ਜਿਥੇ ਬਹੁਤੇ ਸਕੂਲ ਪ੍ਰਬੰਧਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੇ ਚਿਹਰੇ ਉਤਰੇ ਹੋਏ ਹਨ, ਕਈ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਉਤੇ ਪੈਸੇ ਲੈ ਕੇ ਇਮਤਿਹਾਨਾਂ ਵਿੱਚ ਨਕਲ ਕਰਵਾਉਣ ਦੇ ਦੋਸ਼ ਲੱਗ ਰਹੇ ਹਨ।ਉਥੇ ਉਕਤ ਅਨੈਤਿਕ ਧਾਰਨਾਂ ਦੇ ਉਲਟ ਨਵੀਆਂ ਪੈੜ੍ਹਾਂ ਸਿਰਜ ਚੁੱਕੇ ਜਿਲਾ ਅੰਮ੍ਰਿਤਸਰ ਦੇ ਕਸਬਾ ਟਾਹਲੀ ਸਾਹਿਬ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸਕੂਲ (ਪੀ.ਪੀ.ਐਸ) ਨੇ ਸਕੂਲ ਇਮਤਿਹਾਂਨਾਂ ਦੌਰਾਨ ਨਕਲ ਸਿੱਧ ਕਰਨ ਤੇ ੧੦ ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਹੈ। ਪਿਛਲੇ ੧੪ ਸਾਲ ਤੋਂ ਪੂਰਨ ਨਕਲ ਰਹਿਤ ਵਾਤਾਵਰਨ ,ਮਿਆਰੀ ਸਿੱਖਿਆ, ਨੈਤਿਕ ਕਦਰਾਂ ਕੀਮਤਾਂ ਅਤੇ ਅਨੁਸ਼ਾਸਨ ਵਜੋਂ ਮਿਸਾਲ ਬਣੇ ਇਸ ਪੈਰਾਡਾਈਜ਼ ਪਬਲਿਕ ਸਕੂਲ਼ ਦੇ ਪ੍ਰਿਸੀਪਲ ਗੁਰਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਪਲਵਿੰਦਰ ਸਿੰਘ ਸਰਹਾਲਾ ਨੇ ਦੱਸਿਆ ਕਿ ਇਸ ਸੰਸਥਾ ਵਿੱਚ ਕੰਮ ਸਭਿਆਚਾਰ ਅਤੇ ਅਨੁਸ਼ਾਸਨ ਤੇ “ਕੋਈ ਸਮਝੌਤਾ ਨਹੀ” ਦਾ ਅਸੂਲ ਹੈ ਜੋ ਹਰ ਅਧਿਆਪਕ , ਵਿਦਿਆਰਥੀ ਅਤੇ ਪ੍ਰਬੰਧਕ ਤੇ ਵੀ ਲਾਗੂ ਹੈ।ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਉਚੇਚੇ ਤੌਰ ਤੇ ਦਿੱਤੀ ਜਾਂਦੀ ਹੈ। ਇਸੇ ਨੈਤਿਕ ਅਸੂਲਾਂ ਕਰਕੇ ਸਕੂਲ ਦਾ ਕੋਈ ਵੀ ਵਿਦਿਆਰਥੀ ਇਮਤਿਹਾਂਨਾਂ ਵਿੱਚ ਨਕਲ ਕਰਨ ਬਾਰੇ ਸੋਚਦਾ ਵੀ ਨਹੀ ਹੈ ਤਾਂ ਹੀ ਵਿਦਿਆਰਥੀਆਂ ਬੋਰਡ ਇਮਤਿਹਾਂਨਾਂ ਵਿੱਚ ਵੀ ਆਮ ਸਕੂਲ ਦੇ ਇਮਤਿਹਾਂਨਾਂ ਵਾਂਗ ਹੀ ਨਿਸ਼ਚਿੰਤ ਹੋ ਕੇ ਅਪੀਅਰ ਹੂੰਦੇ ਹਨ।ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਇਹ ਇੱਕ ਅਨੂਠੀ ਮਿਸਾਲ ਹੈ ਕਿ ਇਸ ਸਕੂਲ ਦੇ ਅਧਿਆਪਕ ਅਤੇ ੧੨੦ ਵਿਦਿਆਰਥੀ ਸਹਿਜ਼ ਪਾਠ ਕਰਦੇ ਹਨ।ਛੋਟੀਆ ਕਲਾਸਾਂ ਦੇ ੫੦ ਵਿਦਿਆਰਥੀ ਜਪੁਜੀ ਸਾਹਿਬ ਅਰਥਾਂ ਸਮੇਤ ਪੜਦੇ ਅਤੇ ਲਿਖਦੇ ਹਨ।ਸਿੱਖ ਮਿਸ਼ਨਰੀ ਕਾਲਜ ਦੀ ਧਾਰਮਿਕ ਪ੍ਰੀਖਿਆ ਵਿੱਚ ਸਾਲ ੨੦੧੬-੧੭ ਵਿੱਚ ੨੫ ਮੈਰਿਟਾਂ ਸਮੇਤ ੭੦ ਇਨਾਮ ਅਤੇ ੨੦੧੭-੧੮ ਦੌਰਾਂਨ ੧੦ ਮੈਰਿਟਾਂ ਸਮੇਤ ੫੦ ਇਨਾਮ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ।ਸਕੂਲ ਵਿੱਚ ਕਰਵਾਏ ਜਾਂਦੇ ਧਾਰਮਿਕ ਮੁਕਾਬਲੇ , ਸਾਇੰਸ ਮੁਕਾਬਲੇ, ਗਣਿਤ ਮੁਕਾਬਲੇ, ਸੁੰਦਰ ਲਿਖਾਈ, ਰੀਡਿੰਗ, ਸੁੰਦਰ ਦਸਤਾਰ ਅਤੇ ਖੇਡ ਮੁਕਾਬਲਿਆਂ ਦੀ ਲੰਮੀ ਲੜੀ ਹੈ।ਵਿਦਿਆਰਥੀਆਂ ਨੂੰ ਨੈਤਿਕ, ਧਾਰਮਿਕ ਅਤੇ ਸਮਾਜਿਕ ਤੌਰ ਤੇ ਸਫਲ ਇਨਸਾਨ ਬਣਾਉਣ ਲਈ ਨਾਮਵਰ ਸਖਸ਼ੀਅਤਾ ਡਾ. ਸੁਖਪ੍ਰੀਤ ਸਿੰਘ ਉਦੋਕੇ, ਭਾਈ ਪਰਮਪਾਲ ਸਿੰਘ ਸੀ ਈ ਉ ਫਤਹਿ ਚੈਨਲ, ਐਸ ਡੀ ਐਮ ਸਕੱਤਰ ਸਿੰਘ ਬੱਲ, ਈ ਟੀ ਉ ਹਰਭਜਨ ਸਿੰਘ, ਪ੍ਰੋਫ. ਬਲਜਿੰਦਰ ਸਿੰਘ, ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਗੁਰੁ ਨਾਨਕ ਦੇਵ ਯੂਨੀ. ਸ਼ਮੇ ਸਮੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਝੇ ਕਰਦੇ ਹਨ। ਇਸ ਵਾਰ ਬੋਰਡ ਇਮਤਿਹਾਂਨਾਂ ਵਿੱਚ ਨਕਲ ਤੇ ਕੱਸੀ ਲਗਾਮ ਬਾਰੇ ਪਿੰਸੀਪਲ ਗੁਰਿੰਦਰ ਸਿੰਘ ਨੇ ਕਿਹਾ ਉਹ ਨਕਲ ਰਹਿਤ ਇਮਤਿਹਾਂਨਾਂ ਲਈ ਸੈਕਟਰੀ ਪੰਜਾਬ ਸਕੂਲ ਐਜੂ. ਬੋਰਡ ਕ੍ਰਿਸ਼ਨ ਕੁਮਾਰ ਦੇ ਬੇਹੱਦ ਸ਼ੁਕਰਗੁਜ਼ਾਰ ਹਨ।ਇਸ ਨਾਲ ਸਰਕਾਰੀ ਅਤੇ ਬਹੁਤੇ ਬਿਜਨੈਸ ਬਣੇ ਪ੍ਰਾਈਵੇਟ ਸਕੂਲਾਂ ਦੀ ਮਿਆਰੀ ਸਿੱਖਿਆ ਵੀ ਪੋਲ ਵੀ ਖੁੱਲ ਜਾਵੇਗੀ। ਵਿਦਿਆਰਥੀ ਦਾ ਰੁਝਾਨ ਪੜਨ ਵੱਲ ਹੋਵੇਗਾ ਅਤੇ ਅਧਿਆਪਕਾਂ ਦਾ ਸਨਮਾਂਨ ਵੀ ਬਹਾਲ ਹੋਵੇਗਾ।ਪੰਜਾਬ ਦੇ ਸਿੱਖਿਆ ਤੰਤਰ ਵਿੱਚੋਂ ਨਕਲ ਰੂਪੀ ਕੋਹੜ ਖਤਮ ਕਰਨ ਲਈ ਅਜਿਹੇ ਯਤਨ ਦੀ ਬਹੁਤ ਸਮਾਂ ਪਹਿਲਾਂ ਲੋੜ ਸੀ, ਫਿਰ ਵੀ ਦੇਰ ਆਏ ਦਰੁਸਤ ਆਏ।

Please Click here for Share This News

Leave a Reply

Your email address will not be published. Required fields are marked *