best platform for news and views

ਪੀ.ਐਸ.ਆਈ.ਈ.ਸੀ ਵੱਲੋਂ ਡਿਫਾਲਟਰ ਅਲਾਟੀਜ਼ ਨੂੰ ਸਮਾਂ ਮਿਆਦ ਵਿੱਚ ਦਿੱਤੇ ਵਾਧੇ ਨੂੰ ਮਿਲਿਆ ਭਰਵਾਂ ਹੁੰਗਾਰਾ

Please Click here for Share This News

ਚੰਡੀਗੜ•, 21 ਜੂਨ:
ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਵੱਲੋਂ ਨਿਰਮਾਣ ਦੀ ਸ਼ੁਰੂਆਤ ਅਤੇ ਆਪਣੀ ਇਕਾਈ ਵਿੱਚ ਉਤਪਾਦਨ ਸ਼ੁਰੂ ਕਰਨ ਲਈ ਦਿੱਤੇ ਸਮਾਂ ਮਿਆਦ ਦੇ ਵਾਧੇ ਨੂੰ ਵੱਖ ਵੱਖ ਫੋਕਲ ਪੁਆਇੰਟਜ਼ ਵਿਖੇ ਉਦਯੋਗਿਕ ਪਲਾਟਾਂ ਦੇ ਡਿਫਾਲਟਰ ਅਲਾਟੀਜ਼ ਵੱਲੋਂ ਭਰਵਾਂ ਹੁੰਘਾਰਾ ਮਿਲਿਆ ਹੈ। ਇੱਕ ਵੱਡੀ ਰਾਹਤ ਦੇ ਰੂਪ ਵਿੱਚ ਹੁਣ ਇਹ ਡਿਫਾਲਟਰ ਉਦਯੋਗਿਕ ਪਲਾਟਾਂ ਦੇ ਮਾਲਕਾਂ ਕੋਲ ਵਾਧੇ ਸਬੰਧੀ ਬਣਦੀ ਫੀਸ ਦਾ ਭੁਗਤਾਨ ਕਰਕੇ 30 ਸਤੰਬਰ, 2020 ਤੱਕ ਉਤਪਾਦਨ ਸ਼ੁਰੂ ਕਰਨ ਦਾ ਇਹ ਆਖ਼ਰੀ ਮੌਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਆਈ.ਈ.ਸੀ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਪਲਾਟ ਹੋਲਡਰਾਂ ਨੂੰ ਜਾਗਰੂਕ ਤੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੀ.ਐਸ.ਆਈ.ਈ.ਸੀ ਵੱਲੋਂ ਇਸ ਸਬੰਧੀ ਮੋਹਰੀ ਅਖ਼ਬਾਰਾਂ ਵਿੱਚ 9 ਮਾਰਚ,2 019 ਤੇ 1 ਜੂਨ,2019 ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦਾ ਜਿੱਥੇ ਉਦਯੋਗਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਉਥੇ ਹੀ ਪ੍ਰਭਾਵਿਤ ਪਲਾਟ ਹੋਲਡਰਾਂ ਨੇ ਵੀ ਇਸਨੂੰ ਖਿੜੇ• ਮੱਥੇ ਲਿਆ ਹੈ। ਇਸ ਸਕੀਮ ਤਹਿਤ ਪੀ.ਐਸ.ਆਈ.ਈ.ਸੀ ਵੱਲੋਂ ਅਜਿਹੇ ਕੁੱਲ 3000 ਡਿਫਾਲਟਰਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਸ ਸਬੰਧੀ ਸਬੰਧਤ ਅਲਾਟੀਜ਼ ਵੱਲੋਂ ਵੱਧ ਚੜ• ਕੇ ਹੁੰਘਾਰਾ ਮਿਲ ਰਿਹਾ ਹੈ ਅਤੇ ਪੀ.ਐਸ.ਆਈ.ਈ.ਸੀ  ਮੁਤਾਬਕ ਇਨ•ਾਂ ਡਿਫਾਲਟਰ ਪਲਾਟ ਹੋਲਡਰਾਂ ਵੱਲੋਂ 21 ਕਰੋੜ ਰੁਪਏ ਦੇ ਕਰੀਬ ਡਿਫਾਲਟਡ ਰਾਸ਼ੀ ਜਮ•ਾਂ ਕਰਵਾਈ ਗਈ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਡਿਫਾਲਟਰ ਅਲਾਟੀਜ਼ ਨੂੰ 30 ਜੂਨ, 2019 ਤੱਕ ਆਪਣੇ ਬਿਲਡਿੰਗ ਪਲਾਨ ਸਬੰਧਤ ਅਥਾਰਟੀਆਂ ਨੂੰ ਪ੍ਰਵਾਨਗੀ ਲਈ ਜਮ•ਾਂ ਕਰਾਉਣ, 30 ਸਤੰਬਰ ,2019 ਤੱਕ ਪਲਾਟ ‘ਤੇ ਨਿਰਮਾਣ ਸ਼ੁਰੂ ਕਰਨ ਅਤੇ 30 ਸਤੰਬਰ ,2020 ਤੱਕ ਇਕਾਈ ਵਿੱਚ ਉਤਪਾਦਨ ਸ਼ੁਰੂ ਕਰਨ ਸਬੰਧੀ ਕਿਹਾ ਗਿਆ ਹੈ। ਸਮਾਂ ਮਿਆਦ ਵਿੱਚ ਦਿੱਤੇ ਗਏ ਇਸ ਵਾਧੇ ਦਾ ਲਾਹਾ ਲੈਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀ ਹੋਣਗੀਆਂ , ਜਿਵੇਂ ਡਿਫਾਲਟਰ ਪਲਾਟ ਹੋਲਡਰਾਂ ਨੂੰ ਪੀ.ਐਸ.ਆਈ.ਈ.ਸੀ  ਕੋਲ ਪਲਾਟ ਦੀ ਕੀਮਤ ਬਾਬਤ ਬਣਦੇ ਬਕਾਏ ਦੇ ਨਾਲ- ਨਾਲ ਜ਼ਮੀਨ ਦੀ ਵਧੀ ਹੋਈ ਕੀਮਤ , ਵਿਆਜ , ਪੀਨਲ ਵਿਆਜ ਤੇ ਵਾਧੇ ਦੀ ਫੀਸ 30 ਜੂਨ,2019 ਤੋਂ ਪਹਿਲਾਂ ਅਦਾ ਕਰਨੀ ਹੋਵੇਗੀ।
ਇਸ ਰਾਹਤ ਦਾ ਲਾਹਾ ਲੈਣ ਸਬੰਧੀ ਸਾਰੇ ਡਿਫਾਲਟਰ ਪਲਾਟ ਹੋਲਡਰਾਂ ਨੂੰ 30 ਜੂਨ,2019 ਤੋਂ ਪਹਿਲਾਂ ਆਪਣੇ ਬਕਾਏ ਜਮ•ਾਂ ਕਰਾਉਣ ਦੀ ਲੋੜ ਹੈ ਕਿÀਂ ਜੋ ਅਜਿਹਾ ਕਰਨ ਲਈ ਇਹ ਆਖ਼ਰੀ ਮੌਕਾ ਹੈ ਅਤੇ ਜੇਕਰ ਕੋਈ ਨਿਰਧਾਰਿਤ ਮਿਤੀ ਤੱਕ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਤਾਂ ਪੀ.ਐਸ.ਆਈ.ਈ.ਸੀ  ਵੱਲੋਂ ਸਬੰਧਤ ਪਲਾਟ ਕੈਂਸਲ ਕਰ ਦਿੱਤੇ ਜਾਣਗੇ।

Please Click here for Share This News

Leave a Reply

Your email address will not be published. Required fields are marked *