best platform for news and views

ਪੀ.ਆਰ. ਦੀ ਉਡੀਕ ‘ਚ ਆਸਟਰੇਲੀਆ ‘ਚ ਆਪਣਿਆਂ ਹੱਥੋਂ ਹੀ ਲੁੱਟੇ ਜਾ ਰਹੇ ਨੇ ਪੰਜਾਬੀ

Please Click here for Share This News

ਸਿਡਨੀ (ਗੁਚਰਰਨ ਕਾਹਲੋਂ) ਇਥੇ ਵਸੇ ਭਾਰਤੀ ਪੰਜਾਬੀ ਕਾਰੋਬਾਰੀਆਂ ਵੱਲੋਂ ਆਪਣੇ ਹੀ ਭਾਈਚਾਰੇ ਦੇ ਨੌਜਵਾਨ ਲੜਕੇ-ਲੜਕੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸ਼ੋਸ਼ਣ ਦਾ ਸ਼ਿਕਾਰ ਪਰਵਾਸੀ 457 ਹੁਨਰਮੰਦ ਵਰਕਰ ਵੀਜ਼ੇ ’ਤੇ ਆਸਟਰੇਲੀਆ ਆਏ ਹਨ। ਇਹ ਵੀਜ਼ਾ, ਕਾਰੋਬਾਰੀਆਂ ਨੂੰ ਵਿਦੇਸ਼ ਤੋਂ ਵਰਕਰ ਸੱਦਣ ਦੀ ਖੁੱਲ੍ਹ ਦਿੰਦਾ ਹੈ। ਵੀਜ਼ਾਧਾਰਕਾਂ ਨੂੰ ਆਸ ਹੈ ਕਿ ਉਹ ਦੋ ਸਾਲ ਕੰਮ ਕਰਨ ਮਗਰੋਂ ਪੀਆਰ ਲਈ ਆਪਣੀ ਅਰਜ਼ੀ ਇਮੀਗ੍ਰੇਸ਼ਨ ਵਿੱਚ ਦਾਖਲ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਰੈਸਟੋਰੈਂਟ, ਟਰਾਂਸਪੋਰਟ, ਬਿਲਡਿੰਗ ਉਸਾਰੀ ਆਦਿ ਨਾਲ ਜੁੜੇ ਕਾਰੋਬਾਰੀ ਕਥਿਤ ਘੱਟ ਤਨਖ਼ਾਹ ਵਾਲੇ ਵਰਕਰ ਭਾਰਤ ਸਮੇਤ ਹੋਰਨਾਂ ਮੁਲਕਾ ਤੋਂ 457 ਵੀਜ਼ੇ ਤਹਿਤ ਮੰਗਵਾਉਦੇ ਹਨ। ਇਨ੍ਹਾਂ ਵਰਕਰਾਂ ਦੀ ਗਿਣਤੀ ਕਰੀਬ ਇੱਕ ਲੱਖ ਤੋਂ ਵੱਧ ਹੈ, ਜਿਨ੍ਹਾਂ ਵਿੱਚ ਭਾਰਤੀ ਪੰਜਾਬੀ ਵਧੇਰੇ ਹਨ। ਹਜ਼ਾਰਾਂ ਵਰਕਰਾਂ ਨੇ ਇਨ੍ਹਾਂ ਕਾਰੋਬਾਰੀਆਂ ਕੋਲ 30 ਤੋਂ 50 ਲੱਖ ਰੁਪਏ ਇਸ ਆਸ ਨਾਲ ਫਸਾਏ ਹਨ ਕਿ ਪੀਆਰ ਅਰਜ਼ੀ ਦਾਖ਼ਲ ਕਰਨ ਮੌਕੇ ਕਾਰੋਬਾਰੀ ਪਾਸੋਂ ਲੋੜੀਂਦੀ ਸਪਾਂਸਰਸ਼ਿਪ ਮਿਲੇਗੀ। ਕਾਰੋਬਾਰੀਆਂ ਕੋਲ ਪੈਸਾ ਫ਼ਸਾਉਣ ਵਾਲਿਆਂ ’ਚੋਂ ਇਕ ਹਰਜੀਤ ਸਿੰਘ, ਮੁੱਲਾਂਪੁਰ (ਲੁਧਿਆਣਾ) ਨੇ ਦੱਸਿਆ ਕਿ ਉਹ ਕਿੱਤੇ ਵਜੋਂ ਕੰਸਟਰੱਕਸ਼ਨ ਕੰਪਨੀ ’ਚ ਪੇਂਟਰ ਹੈ। ਪਿਛਲੇ ਡੇਢ ਸਾਲ ਤੋਂ ਨਾਂਮਾਤਰ ਗੁਜ਼ਾਰੇ ਜੋਗੇ ਡਾਲਰ ਲੈ ਰਿਹਾ ਹੈ। ਗੁਰਦੁਆਰੇ ’ਚ ਕੁਝ ਘੰਟੇ ਸੇਵਾ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਦਿਨ ਕਟੀ ਕਰ ਰਿਹਾ ਹੈ। ਉਸ ਅਨੁਸਾਰ ਜ਼ਮੀਨ ਵੇਚ ਕੇ ਆਸਟਰੇਲੀਆ ਆਉਣ ਮਗਰੋਂ ਹੁਣ ਇਥੋਂ ਵਾਪਸ ਪੰਜਾਬ ਮੁੜਨਾ ਮੁਸ਼ਕਲ ਹੈ। ਮਨਜੀਤ ਕੌਰ, ਚੋਗਾਵਾਂ (ਅੰਮ੍ਰਿਤਸਰ) ਨੇ ਦੱਸਿਆ ਕਿ ਉਹ ਪੱਛਮੀ ਸਿਡਨੀ ’ਚ ਨਾਮੀ ਰੇਸਤਰਾਂ ’ਤੇ ਭਾਂਡੇ ਧੋਣ ਤੋਂ ਲੈ ਕੇ ਸਾਫ਼ ਸਫ਼ਾਈ ਵੀ ਕਰਦੀ ਹੈ, ਪਰ ਤਨਖਾਹ ਦੀ ਥਾਂ ਕੇਵਲ ਰੋਟੀ ਮਿਲਦੀ ਹੈ। ਉਧਰ ਬੀਕਾਨੇਰ ਇੰਡੀਆ ਰੇਸਤਰਾਂ ਦੇ ਮਾਲਕ ਸੁਸ਼ੀਲ ਕੁਮਾਰ ਨੂੰ ਵਰਕਰ ਦਾ ਆਰਥਿਕ ਸ਼ੋਸ਼ਣ ਕਰਨ ’ਤੇ ਫੇਅਰ ਵਰਕ ਕੋਰਟ ਨੇ ਜੁਰਮਾਨਾ ਕੀਤਾ ਹੈ। ਪੀੜਤ ਪਰਵਾਸੀ ਵਰਕਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਕੰਮ ਦੌਰਾਨ ਸੱਟ ਲੱਗਣ ਮਗਰੋਂ ਮੁਆਵਜ਼ੇ ਮੰਗਿਆ ਸੀ। ਉਹ ਸਾਲ 2015 ’ਚ ਵਿਦੇਸ਼ ਤੋਂ 54,000 ਡਾਲਰ ਦੀ ਸਾਲਾਨਾ ਤਨਖ਼ਾਹ ਤੇ ਇਕਰਾਰਨਾਮੇ ਤਹਿਤ ਆਇਆ ਸੀ। ਅਦਾਲਤ ਨੇ ਰੇਸਤਰਾਂ ਨੂੰ 38000 ਡਾਲਰ ਤੋਂ ਵੱਧ ਦਾ ਤਨਖਾਹ ਬਕਾਇਆ ਅਤੇ 54000 ਡਾਲਰ ਦਾ ਜੁਰਮਾਨਾ ਦੇਣ ਲਈ ਕਿਹਾ ਹੈ।

(we are thankful to punjabi tribune for published this item)

Please Click here for Share This News

Leave a Reply

Your email address will not be published. Required fields are marked *