best platform for news and views

ਪਿੰਡ ਸਾਧਾਂਵਾਲਾ ‘ਚ ਸਭਿਆਚਾਰਕ ਪ੍ਰੋਗਰਾਮ 28 ਸਤੰਬਰ ਨੂੰ

Please Click here for Share This News

ਫਰੀਦਕੋਟ : ਇਸ ਜਿਲੇ ਦੇ ਪਿੰਡ ਸਾਧਾਂਵਾਲਾ ਵਿਖੇ ਲੋਕ ਭਲਾਈ ਯੂਥ ਕਲੱਬ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਪੰਜਵਾਂ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸਾਹਬਜੀਤ ਸਿੰਘ, ਕਲੱਬ ਦੇ ਆਹੁਦੇਦਾਰਾਂ ਗੁਰਦਿੱਤ ਸਿੰਘ, ਵਕੀਲ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਸਭਿਆਚਾਰਕ ਪ੍ਰੋਗਰਾਮ ਵਿਚ ਉੱਘੇ ਰੰਗਮੰਚ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕੋਰੀਓਗ੍ਰਾਫੀ, ਨਾਟਕ ਅਤੇ ਲੋਕ ਗੀਤ ਪੇਸ਼ ਕੀਤੇ ਜਾਣਗੇ। ਇਸ ਪ੍ਰੋਗਰਾਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਕਲੱਬ ਦੇ ਆਹੁਦੇਦਾਰਾਂ ਨਾਲ ਮੋਬਾਈਲ ਨੰਬਰਾਂ 98786-99503, 94641-07306, 98555-19927 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *