best platform for news and views

ਪਿੰਡ ਕਾਲੇਕੇ ਵਿਖੇ ਲਗਾਇਆ ਜਾਵੇਗਾ ਸੰਜੀਵਨੀ ਮੁਹਿੰਮ ਤਹਿਤ ਮੁਫ਼ਤ ਮੈਡੀਕਲ ਕੈਂਪ – ਹਿਮਾਂਸ਼ੂ ਗੁਪਤਾ

Please Click here for Share This News

ਬਰਨਾਲਾ, (ਰਾਕੇਸ਼ ਗੋਇਲ)- ਸੰਜੀਵਨੀ ਮੁਹਿੰਮ ਤਹਿਤ ਮਿਤੀ 10 ਸਤੰਬਰ ਨੂੰ ਪਿੰਡ ਕਾਲੇਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲਾਂ ਰੈੱਡ ਕਰਾਸ ਸੁਸਾਇਟੀ ਅਤੇ ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਸ੍ਰੀ ਹਿਮਾਂਸ਼ੂ ਗੁਪਤਾ ਨੇ ਸਥਾਨਕ ਜ਼ਿਲਾਂ ਪ੍ਰਬੰਧਕੀ ਕੰਪਲੈਕਸ ਵਿਖੇ ਮੈਡੀਕਲ ਕੈਂਪ ਦੇ ਅਗੇਤੇ ਪ੍ਰਬੰਧਾਂ ਦੀ ਮੀਟਿੰਗ ਕਰਦਿਆ ਕੀਤਾ। ਉਨ੍ਹਾਂ ਦੱਸਿਆ ਕਿ ਕਾਲੇਕੇ ਵਿਖੇ ਲੱਗਣ ਵਾਲੇ ਇਸ ਮੈਡੀਕਲ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਵੱਲੋਂ ਕੀਤਾ ਜਾਵੇਗਾ।

ਸਹਾਇਕ ਕਮਿਸ਼ਨਰ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੈਡੀਕਲ ਕੈਂਪ ਦੌਰਾਨ ਸੀਨੀਅਰ ਸਕੰਡਰੀ ਸਕੂਲ ਵਿਖੇ ਕਮਰਿਆਂ ਦੀ ਸਾਫ਼-ਸਫ਼ਈ, ਬਿਜਲੀ ਉਪਕਰਣ, ਪਖਾਨੇ, ਮੇਜ-ਕੁਰਸੀਆਂ ਅਤੇ ਪੀਣ ਵਾਲੇ ਪਾਣੀ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਬਿਜਲੀ ਵਿਭਾਗ ਦੇ ਐੱਸ.ਡੀ.ਓ. ਨੂੰ ਹਦਾਇਤ ਕੀਤੀ ਕਿ ਮੈਡੀਕਲ ਕੈਂਪ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਇਸ ਕੈਂਪ ਦੌਰਾਨ ਮਰੀਜਾਂ ਦੀਆਂ ਅੱਖਾਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਕਿਸੇ ਮਰੀਜ ਦੀਆਂ ਅੱਖਾਂ ਵਿੱਚ ਕਾਲਾ ਜਾਂ ਚਿੱਟਾ ਮੋਤੀਆ ਆਉਣ ਦੀ ਸੂਰਤ ਵਿੱਚ ਉਨ੍ਹਾਂ ਦਾ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਕੈਂਪ ਦੇ ਲੱਗਣ ਨਾਲ ਪਿੰਡ ਕਾਲੇਕੇ ਦੇ ਵਾਸੀਆਂ ਤੋਂ ਇਲਾਵਾ ਪਿੰਡ ਕੋਟਦੂਨਾ, ਜਵੰਧਾ ਪਿੰਡੀ, ਬਦਰਾ, ਅਸਪਾਲ ਕਲਾਂ, ਅਸਪਾਲ ਖੁਰਦ ਅਤੇ ਪਿੰਡ ਭੈਣੀ ਦੇ ਜ਼ਰੂਰਤਮੰਦ ਲੋਕਾਂ ਨੂੰ ਵੀ ਲਾਭ ਹੋਵੇਗਾ।  ਉਹਨਾਂ ਦੱਸਿਆ ਕਿ ਇਸ ਕੈਂਪ ਦਾ ਆਯੋਜਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ ਜਾਵੇਗਾ ਅਤੇ ਇਸ ਦੌਰਾਨ ਡਾ. ਕਰਨ ਸ਼ਰਮਾ (ਹੱਡੀਆਂ), ਡਾ. ਰਜਨੀਸ਼ ਗੋਇਲ (ਦਵਾਈਆਂ), ਡਾ. ਸਤਿੰਦਰ ਸਿੰਘ ਸੰਧੂ (ਸਰਜ਼ਰੀ), ਡਾ. ਅਨੁਰਾਧਾ ਸੂਦ (ਔਰਤਾਂ ਦੀਆਂ ਬੀਮਾਰੀਆਂ ਦੇ ਮਾਹਿਰ) ਵੱਲੋਂ ਪਿੰਡ ਦੇ ਮਰੀਜ਼ਾ ਦਾ ਚੈੱਕਅੱਪ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਡੀ.ਪੀ.ਓ. ਸ੍ਰੀ ਸੰਜੀਵ ਸ਼ਰਮਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪ੍ਰਵੇਸ਼ ਕੁਮਾਰ, ਨਾਇਬ ਤਹਿਸੀਲਦਾਰ ਪਰਮਜੀਤ ਗੋਇਲ, ਉੱਪ-ਜ਼ਿਲਾਂ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵਪਾਲ, ਉੱਪ-ਜ਼ਿਲਾਂ ਸਿੱਖਿਆ ਅਫ਼ਸਰ ਸੈਕੰਡਰੀ ਸੰਜੇ ਸਿੰਗਲਾ, ਸੈਕਟਰੀ ਰੈੱਡ ਕਰਾਸ ਵਿਜੇ ਗੁਪਤਾ, ਸੁਪਰਡੈਂਟ ਬਲਦੇਵ ਰਾਜ, ਸਰਪੰਚਨੀ ਕਾਲੇਕੇ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ

Please Click here for Share This News

Leave a Reply

Your email address will not be published. Required fields are marked *