ਮੋਗਾ : ਇਥੋਂ ਨੇੜੇ ਪਿੰਡ ਲੁਹਾਰਾ ਵਿਖੇ ਆਂਗਨਵਾੜੀ ਵਰਕਰਾਂ ਵਲੋਂ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਜਾਗਰਤ ਕਰਨ ਬਾਰੇ ਜਾਗੋ ਕੱਢੀ। ਸੁਖਰਾਜ ਕੌਰ ਦੀ ਅਗਵਾਈ ਵਿਚ ਕੱਢੀ ਜਾਗੋ ਦੌਰਾਨ ਆਂਗਨਵਾੜੀ ਵਰਕਰਾਂ ਨੇ ਪਿੰਡ ਵਿਚ ਜਾ ਕੇ ਸਾਰੇ ਪਿੰਡ ਵਾਸੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਰਕਰਾਂ ਦੇ ਹੱਥਾਂ ਵਿਚ ਵੋਟ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਸਲੋਗਨ ਫੜ੍ਹੇ ਹੋਏ ਸਨ।
ਜਾਗੋ ਕੱਢਣ ਵਾਲੀਆਂ ਆਂਗਨਵਾੜੀ ਵਰਕਰਾਂ ਦਾ ਹੌਸਲਾ ਵਧਾਉਣ ਲਈ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਵੀ ਵਿਸ਼ੇਸ਼ ਤੌਰ ‘ਤੇ ਪਿੰਡ ਲੁਹਾਰਾ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਸੁਖਰਾਜ ਕੌਰ ਦੀ ਅਗਵਾਈ ਵਿਚ ਜਾਗੋ ਕੱਢਣ ਵਾਲੀਆਂ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਕੋਟ ਈਸੇ ਖਾਂ ਦੇ ਬੀ.ਡੀ.ਪੀ.ਓ. ਜੰਗੀਰ ਸਿੰਘ ਜੌਹਲ, ਪੰਚਾਇਤ ਸਕੱਤਰ ਹਰਚਰਨ ਸਿੰਘ ਸਹੋਤਾ, ਸਰਪੰਚ ਜਗਜੀਵਨ ਸਿੰਘ, ਪਿੰਡ ਦੀ ਸਮੂਹ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜਰ ਸਨ। ਜਾਗੋ ਕੱਢਣ ਵਾਲੀਆਂ ਆਂਗਨਵਾੜੀ ਵਰਕਰਾਂ ਵਿਚ ਸੁਪਰਵਾਈਜ਼ਰ ਗੁਰਸ਼ਰਨ ਕੌਰ, ਗੁਰਜੀਤ ਕੌਰ, ਸੁਖਜੀਤ ਕੌਰ, ਸ਼ਰਨਜੀਤ ਕੌਰ, ਹਰਜਿੰਦਰ ਕੌਰ, ਪਰਮਿੰਦਰ ਕੌਰ, ਜਗਦੀਪ ਕੌਰ, ਸੱਤਪਾਲ ਕੌਰ, ਸੁਰਜੀਤ ਕੌਰ, ਕਰਮਜੀਤ ਕੌਰ, ਕੁਲਵੀਰ ਕੌਰ ਤੋਂ ਇਲਾਵਾ ਹੋਰ ਆਂਗਨਵਾੜੀ ਵਰਕਰ ਵੀ ਸ਼ਾਮਲ ਸਨ।