best platform for news and views

ਪਿੰਡ ਮੁਗਲਵਾਲਾ ਵਿਖੇ ਲਾਭਪਾਤਰੀਆਂ ਨੂੰ ਜੋਬ ਕਾਰਡ ਵੰਡੇ

Please Click here for Share This News

ਭਿੱਖੀਵਿੰਡ 24 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ
ਆਉਦੇ ਪਿੰਡ ਮੁਗਲਵਾਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਮੁਗਲ ਵਾਲਾ,
ਪ੍ਰਭਜੀਤ ਸਿੰਘ, ਦਿਲਬਾਗ ਸਿੰਘ, ਰਣਜੋਧ ਸਿੰਘ, ਕਰਮਜੀਤ ਸਿੰਘ, ਪੱਬਾ ਆਦਿ ਮੋਹਤਬਾਰ
ਵਿਅਕਤੀਆਂ ਦੀ ਹਾਜਰੀ ਵਿਚ ਸੈਕਟਰੀ ਪਰਮਜੀਤ ਕੌਰ, ਸੈਕਟਰੀ ਗੁਰਸੇਵਕ ਸਿੰਘ ਸਮਰਾ
ਵੱਲੋਂ ਘਰ-ਘਰ ਰੋਜਗਾਰ ਦੇਣ ਤਹਿਤ ਲਾਭਪਾਤਰੀਆਂ ਨੂੰ ਜੋਬ ਕਾਰਡ ਵੰਡੇ ਗਏ। ਇਸ ਸਮੇਂ
ਸਵੱਛ ਭਾਰਤ ਅਭਿਆਨ ਤਹਿਤ ਪਿੰਡ ਦੀਆਂ ਗਲੀਆਂ ਤੇ ਸਾਂਝੇ ਰਸਤਿਆਂ ਦੀ ਸਫਾਈ ਵੀ ਕਰਵਾਈ
ਗਈ। ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਮੁਗਲਵਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ
ਹੇਠ ਹਲਕਾ ਖੇਮਕਰਨ ਦੇ ਪਿੰਡਾਂ ਤੇ ਕਸਬਿਆਂ ਦਾ ਵਿਕਾਸ ਜੰਗੀ ਪੱਧਰ ‘ਤੇ ਕਰਵਾਇਆ
ਜਾਵੇਗਾ ਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰਅਵਤਾਰ
ਸਿੰਘ, ਗਾਂਧੀ ਸਿੰਘ, ਸਰਵਨ ਸਿੰਘ ਪ੍ਰਧਾਨ, ਪਰਮਜੀਤ ਸਿੰਘ, ਸਾਬਕਾ ਸਰਪੰਚ ਹਰਿੰਦਰ
ਸਿੰਘ ਆਦਿ ਹਾਜਰ ਸਨ।


ਕੈਪਸ਼ਨ :- ਪਿੰਡ ਮੁਗਲਵਾਲਾ ਵਿਖੇ ਲਾਭਪਾਤਰੀਆਂ ਨੂੰ ਜੋਬ ਕਾਰਡ ਵੰਡਦੇ ਸੈਕਟਰੀ
ਪਰਮਜੀਤ ਕੌਰ, ਸੈਕਟਰੀ ਗੁਰਸੇਵਕ ਸਿੰਘ ਸਮਰਾ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ
ਮੁਗਲਵਾਲਾ ਆਦਿ।

Please Click here for Share This News

Leave a Reply

Your email address will not be published. Required fields are marked *