best platform for news and views

ਪਿੰਡ ਮੀਮਸੇ ਵਿੱਚ ਪ੍ਰਸ਼ਾਸ਼ਨ ਅਤੇ ਪੰਚਾਇਤ ਵੱਲੋਂ ਸਾਜ਼ਿਸ ਤਹਿਤ ਡੰਮੀ ਬੋਲੀ ਕਰਵਾਉਣ ਦੀ ਕੋਸ਼ਿਸ਼ ਤੋ ਲੋਕ ਭੜਕੇ  , ਬੋਲੀ ਹੋਈ ਰੱਦ

Please Click here for Share This News
ਧੂਰੀ,30 ਮਈ (ਮਹੇਸ਼ ਜਿੰਦਲ) ਅੱਜ ਪਿੰਡ ਮੀਮਸੇ ਵਿਚ ਬੋਲੀ ਕਾਰਵਾਉਣ ਆਏ ਅਧਿਕਾਰੀਆਂ ਦੇ ਅੱਗੇ, ਲੋਕ ਉਸ ਵਕਤ ਰੋਸ ਕਰਨ ਲੱਗੇ ਜਦੋਂ ਕਿ ਬੋਲੀ ਦਾ ਸਮਾਂ ਪਿੰਡ ਦੇ ਗੁਰਦੁਵਾਰੇ ਵਿਚ ਸਵੇਰੇ 10 ਵਜੇ ਦਾ ਸਮਾਂ ਦੇ ਕੇ ਅਧਿਕਾਰੀ  ਸਮੇਂ ਸਿਰ ਨਾ ਪਹੁੰਚੇ। ਇਸ ਗੱਲ ਤੋਂ ਖਫ਼ਾ ਹੁੰਦੇ ਹੋਏ ਪੇਂਡੂ ਦਲਿਤ ਮਜ਼ਦੂਰਾਂ ਨੇ ਰਵਿਦਾਸ ਧਮਸ਼ਾਲਾ ਵਿਚ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਦੋਂ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਬੀ.ਡੀ.ਪੀ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਰਵਿਦਾਸ ਧਰਮਸ਼ਾਲਾ ਵਿੱਚ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੀ ਹੀ ਪੰਚਾਇਤ ਵੱਲੋਂ ਡੰਮੀ ਬੋਲੀ ਦੇਣ ਆਏ ਵਿਅਕਤੀ ਦੀ ਪੰਜ ਹਜ਼ਾਰ ਰੁਪਏ ਸਕਿਉਰਿਟੀ ਜਮ੍ਹਾਂ ਕੀਤੀ। ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿੰਡ ਮੀਮਸਾ ਦਾ ਸਮੂਹ ਪੇਂਡੂ ਦਲਿਤ ਭਾਈਚਾਰਾ ਪਿਛਲੇ ਸਾਲ ਤੋਂ ਜ਼ਮੀਨ ਵਿੱਚ ਖੇਤੀ ਸਾਂਝੀ ਕਰਦੇ ਆ ਰਹੇ ਹਾਂ।ਇਸ ਵਾਰ ਵੀ ਜ਼ਮੀਨ ਸਾਂਝੇ ਤੌਰ ਉੱਤੇ ਲੈਣਾ ਚਾਹੁੰਦੇ ਹਾਂ। ਸੋ ਜ਼ਮੀਨ ਦੀ ਬੋਲੀ ਲੈਣ ਦੇ ਲਈ ਸਮੂਹ ਪੇਂਡੂ ਮਜ਼ਦੂਰ ਭਾਈਚਾਰੇ ਨੇ ਇਕੱਠ ਵਿੱਚ ਦੋ ਵਿਅਕਤੀਆਂ ਨੂੰ ਸਾਂਝੇ ਤੌਰ ਉੱਤੇ ਚੁਣਿਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਅਣਸੁਣਿਆ ਕੀਤਾ ਗਿਆ। ਡੰਮੀ ਬੋਲੀ ਦੇਣ ਵਾਲੇ ਵਿਅਕਤੀ ਤੋਂ ਸਕਿਊਰਿਟੀ ਜਮ੍ਹਾਂ ਕਰਵਾਈ ਗਈ,ਮੌਕੇ ਉੱਤੇ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਹੋਇਆਂ ਪ੍ਰਸ਼ਾਸਨ ਅਤੇ ਪੰਚਾਇਤ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆ ਬੀਡੀਪੀਓ ਦਾ ਘਿਰਾਓ ਕੀਤਾ। ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਬੀਡੀਪੀਓ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ। ਘਿਰਾਓ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਬੋਲੀ ਨੂੰ ਰੱਦ ਕੀਤਾ ਗਿਆ। ਬੋਲੀ ਰੱਦ ਹੋਣ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਮੂਹ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਪਿੰਡ ਵਿੱਚ ਰੋਸ ਮਾਰਚ ਕਰਦਿਆਂ ਹੋਇਆਂ ਰਵਿਦਾਸ ਧਰਮਸ਼ਾਲਾ ਵਿੱਚ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਬਲਜੀਤ ਸਿੰਘ ਨੇ ਕਿਹਾ ਕਿ ਇਹ ਸਾਰੇ ਆਵਾਂ ਪੇਂਡੂ ਦਲਿਤ ਮਜ਼ਦੂਰਾਂ ਨਾਲ ਧੋਖੇਬਾਜ਼ੀ ਅਤੇ ਬੇਇਨਸਾਫੀ ਹੈ। ਜ਼ਮੀਨ ਦਾ ਸਵਾਲ ਪੇਂਡੂ ਦਲਿਤ ਮਜ਼ਦੂਰਾਂ ਦੇ ਮਾਨ ਸਨਮਾਨ ਨਾਲ ਜੁੜਿਆ ਹੈ ਜੇਕਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਪੇਂਡੂ ਦਲਿਤ ਮਜ਼ਦੂਰਾਂ ਨਾਲ ਧੱਕਾ ਕਰੇਗੀ ਤਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਸ ਉੱਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਮੂਹ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਨੇ ਰੈਲੀ ਵਿੱਚ ਇਹ ਐਲਾਨ ਕੀਤਾ ਕਿ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਲੈ ਕੇ ਰਹਾਂਗੇ ਅਤੇ ਡੰਮੀ ਬੋਲੀ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਰੈਲੀ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਨਾਲ ਕੀਤੀ ਗਈ। ਇਸ ਮੌਕੇ ਮੁਕੰਦ ਸਿੰਘ,ਧਰਮਪਾਲ ਸਿੰਘ ਗੁਰਚਰਨ, ਸਿੰਘ,ਰਾਜਵਿੰਦਰ ਕੌਰ ,ਗੁਰਮੇਲ ਕੌਰ, ਪਾਲ ਕੌਰ ਅੰਗਰੇਜ਼ ਕੌਰ ਸ਼ਾਮਲ ਸਨ ।
Please Click here for Share This News

Leave a Reply

Your email address will not be published. Required fields are marked *