best platform for news and views

ਪਿੰਡ ਮਾਣਕਪੁਰਾ ਵਿਖੇ ਸਵੱਛ ਭਾਰਤ ਯੋਜਨਾ ਅਧੀਨ ਸਾਂਝੀਆਂ ਥਾਵਾਂ ਦੀ ਸਫਾਈ ਕਰਵਾਈ

Please Click here for Share This News

ਭਿੱਖੀਵਿੰਡ 27 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਤੇ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਉਸਾਰੂ ਸੋਚ ਨਾਲ
ਹਲਕੇ ਦੇ ਪਿੰਡਾਂ ਤੇ ਕਸਬਿਆਂ ਦੀ ਨੁਹਾਰ ਬਦਲ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਪਿੰਡ ਮਾਣਕਪੁਰਾ ਵਿਖੇ ਸਵੱਛ ਭਾਰਤ ਯੋਜਨਾ ਹੇਠ
ਪਿੰਡ ਦੀਆਂ ਗਲੀਆਂ, ਸਾਂਝੀਆਂ ਥਾਵਾਂ ਦੀ ਸਫਾਈ ਕਰਵਾਉਣ ਸਮੇਂ ਸੀਨੀਅਰ ਕਾਂਗਰਸੀ ਆਗੂ
ਗੁਰਮੇਲ ਸਿੰਘ, ਯੂਥ ਕਾਂਗਰਸੀ ਆਗੂ ਦੀਪ ਖਹਿਰਾ ਨੇ ਆਪਣੇ ਸਾਥੀਆਂ ਗੁਰਮੀਤ ਸਿੰਘ,
ਸਤਨਾਮ ਸਿੰਘ, ਗੁਰਦੇਵ ਸਿੰਘ, ਸੈਕਟਰੀ ਹਰਭਜਨ ਸਿੰਘ, ਪ੍ਰਬੰਧਕ ਤਜਿੰਦਰ ਸਿੰਘ ਦੀ
ਹਾਜਰੀ ਵਿਚ ਕੀਤਾ ਤੇ ਆਖਿਆ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ ‘ਤੇ
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਮਾਣਕਪੁਰਾ ਦਾ ਪ੍ਰਬੰਧਕ ਤਜਿੰਦਰ ਸਿੰਘ ਨੂੰ ਲਗਾ ਕੇ
ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਪਿੰਡ ਦੇ ਰੁਕੇ ਹੋਏ ਵਿਕਾਸ ਕੰਮ ਜਲਦੀ ਪੂਰੇ
ਹੋਣਗੇ। ਉਪਰੋਕਤ ਕਾਂਗਰਸੀ ਆਗੂਆਂ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧੰਨਵਾਦ
ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਆਟਾ-ਦਾਲ ਸਕੀਮ, ਬੁਢਾਪਾ ਤੇ ਅੰਗਹੀਣ ਤੇ
ਵਿਧਵਾਵਾਂ ਨੂੰ ਪੈਨਸ਼ਨ ਆਦਿ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।


ਕੈਪਸ਼ਨ :- ਪਿੰਡ ਮਾਣਕਪੁਰਾ ਵਿਖੇ ਗਲੀਆਂ ਦੀ ਸਫਾਈ ਕਰਵਾਉਦੇ ਕਾਂਗਰਸੀ ਆਗੂ ਗੁਰਮੇਲ
ਸਿੰਘ, ਦੀਪ ਖਹਿਰਾ, ਪ੍ਰਬੰਧਕ ਤਜਿੰਦਰ ਸਿੰਘ, ਸੈਕਟਰੀ ਹਰਭਜਨ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *