best platform for news and views

ਪਿੰਡ ਭੱਮੇ ਕਲਾਂ ‘ਚ ਅਕਾਲੀ ਦਲ ਨੂੰ ਝਟਕਾ : 100 ਪਰਿਵਾਰ ਕਾਂਗਰਸ ‘ਚ ਸ਼ਾਮਲ

Please Click here for Share This News

ਮਿੱਠੂ ਘੁਰਕਣੀ

ਝੁਨੀਰ : ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਕਾਗਰਸ ਪਾਰਟੀ ਦੇ ਵਿਧਾਇਕ ਸ੍ਰ ਅਜੀਤ ਇੰਦਰ ਸਿੰਘ ਮੋਫਰ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ।ਵੱਖ ਵੱਖ ਪਿੰਡਾ ਵਿੱਚੋ ਹਰ ਰੋਜ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਦੀ ਤੱਕੜੀ ਨੂੰ ਛੱਡ ਕੇ ਕਾਗਰਸ ਪਾਰਟੀ ਦੇ ਪੰਜੇ ਨਾਲ ਹੱਥ ਮਿਲਾ ਰਹੇ ਹਨ ।ਕਾਰਨ ਇਹ ਕਿ ਇਹ ਤੱਕੜੀ ਹੁਣ ਲੋਕਾ ਨਾਲ ਪਾਰਸਿਲਟੀਆ ਕਰਕੇ ਸਿਰਫ ਅਕਾਲੀ ਦਲ ਦੇ ਵਰਕਰਾ ਨੂੰ ਹੀ ਸੂਖ ਸਹੂਲਤਾ ਤੋਲ ਰਹੀ ਸੀ।ਪ੍ਰੈਸ ਨਾਲ ਗੱਲ ਬਾਤ ਕਰਦਿਆ ਕਾਗਰਸ ਦੇ ਜਿਲਾ੍ਹ ਪ੍ਰਧਾਂਨ ਸ੍ਰ ਵਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਨੋਜਵਾਨ ਆਗੂ ਗੋਲਡੀ ਸਿੰਘ ਦੀ ਅਗਵਾਈ ਚ ਪਿੰਡ ਭੱਮੇ ਕਲਾ੍ਹ ਦੇ ਅਕਾਲੀ ਦਲ ਪਾਰਟੀ ਦੇ ਪੱਕੇ 100 ਤੋਂ ਵੱਧ ਪਰਿਵਾਰਾਂ ਨੇ ਤੱਕੜੀ ਨੂੰ ਅਲਵਿਦਾ ਕਹਿਕੇ ਕਾਗਰਸ ਪਾਰਟੀ ਵਿੱਚ ਸਾਮਿਲ ਹੋ ਗਏ।ਇਸ ਮੋਕੇ ਸ੍ਰ ਮੋਫਰ ਨੇ ਪਾਰਟੀ ਵਿੱਚ ਸਾਮਿਲ ਹੋਏ ਵਰਕਰਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਵਿੱਚ ਇਹਨ੍ਹ ਵਰਕਰਾ ਨੂੰ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।ਉਹਨਾ ਕਿਹਾ ਕਿ ਇਸ ਵਾਰ ਲੋਕਾ ਨੇ ਪੱਕਾ ਮਨ ਬਣਾ ਲਿਆ ਕਿ ਅਗਲੀ ਸਰਕਾਰ ਕਾਗਰਸ ਪਾਰਟੀ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੂੀ ਹੋਣਗੇ ਨਾਲ ਹੀ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਕਾਗਰਸ ਪਾਰਟੀ ਬਹੁਤ ਵੱਡੇ ਪੱਧਰ ਤੇ ਜਿੱਤ ਹਾਸਿਲ ਕਰੇਗੀ।


ਕੈਪਸਨ –ਪਿੰਡ ਭੱਮੇ ਕਲਾ੍ਹ ਚ ਅਕਾਲੀ ਦਲ ਨੂੰ ਛੱਡਕੇ ਕਾਗਰਸ ਪਾਰਟੀ ਸਾਮਿਲ ਵਰਕਰਾ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *