best platform for news and views

ਪਿੰਡ ਭਗਵਾਨਪੁਰਾ ਕਲਾਂ ਵਿਖੇ ਇੰਟਰਲੋਕ ਟਾਇਲਾਂ ਦਾ ਕੰਮ ਸ਼ੁਰੂ

Please Click here for Share This News

ਭਿੱਖੀਵਿੰਡ 26 ਸਤੰਬਰ (ਜਗਮੀਤ ਸਿੰਘ ਗੋਲ੍ਹਣ)-ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ
ਉਸਾਰੂ ਸੋਚ ਨਾਲ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਨੁਹਾਰ ਬਦਲ
ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਭਗਵਾਨਪੁਰਾ ਕਲਾਂ ਵਿਖੇ ਇੰਟਰਲੋਕ
ਟਾਇਲਾਂ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਜੰਟ
ਸਿੰਘ ਗਿੱਲ ਨੇ ਕੀਤਾ ਤੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ
ਵਾਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਲਾਭਪਾਤਰੀਆਂ ਤੱਕ
ਪਹੰੁਚ ਰਹੀਆਂ ਹਨ, ਜਿਸ ਨਾਲ ਪਿੰਡਾਂ ਦੇ ਲੋਕ ਬਹੁਤ ਖੁਸ਼ ਹਨ।
ਇਸ ਮੌਕੇ ਰਛਪਾਲ ਸਿੰਘ ਗਿੱਲ, ਸੰਤੋਖ ਸਿੰਘ, ਕਸ਼ਮੀਰ ਸਿੰਘ, ਜਗਦੀਪ ਸਿੰਘ, ਸੁਖਵਿੰਦਰ
ਸਿੰਘ, ਚਮਕੌਰ ਸਿੰਘ, ਬਾਬਾ ਮਨਿੰਦਰਜੀਤ ਸਿੰਘ, ਜਗੀਰ ਸਿੰਘ, ਜਸਵੰਤ ਸਿੰਘ ਫੋਜੀ,
ਜੇ.ਈ ਅਨਮੋਲ, ਜੀਆਰਸੀ ਭਾਗ ਸਿੰਘ, ਸੰਦੀਪ ਸਿੰਘ, ਅਨੋਖ ਸਿੰਘ, ਐਸਡੀੳ ਰਛਪਾਲ ਸਿੰਘ,
ਹਰਮਨ, ਗੁਰਬਿੰਦਰ ਸਿੰਘ, ਸਤਨਾਮਮ ਸਿੰਘ, ਗੋਪੀ ਆਦਿ ਪਿੰਡ ਦੇ ਮੋਹਤਬਾਰ ਵਿਅਕਤੀ ਹਾਜਰ
ਸਨ।


ਫੋਟੋ ਕੈਪਸ਼ਨ :- ਪਿੰਡ ਭਗਵਾਨਪੁਰਾ ਕਲਾਂ ਵਿਖੇ ਇੰਟਰਲੋਕ ਟਾਇਲਾਂ ਦਾ ਕੰਮ ਸ਼ੁਰੂ
ਕਰਵਾਉਦੇ ਹੋਏ ਸਰਪੰਚ ਗੁਰਜੰਟ ਸਿੰਘ ਗਿੱਲ ਆਦਿ।

Please Click here for Share This News

Leave a Reply

Your email address will not be published.