best platform for news and views

ਪਿੰਡ ਬੇਨੜਾਂ ਦਾ ਅੰਤਰ ਰਾਸਟਰੀ ਕਬੱਡੀ ਕੱਪ ਸਾਨੋ ਸੋਂਕਤ ਨਾਲ ਸਪੰਨ 

Please Click here for Share This News

ਧੂਰੀ 15 ਮਾਰਚ (ਮਹੇਸ਼) ਉਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਤਾਰਾ ਬੇਨੜਾ ਵੱਲੋ ਐਨ ਆਰੀ ਵੀਰ ਰਮਨ ਯੂ ਐਸ ਏ,ਪਰਦੀਪ ਕਨੇਡਾ,ਦਲਜੀਤ ਬਾਵਾ ਲੱਡਾ,ਗੁਰਵਿੰਦਰ ਯੂ ਐਸ ਏ,ਕਾਲਾ ਭਲਵਾਨ ਯੂ ਐਸ ਏ ਅਤੇ ਸਮੇਤ ਹੋਰ ਐਨ ਆਰ ਆਈ ਅਤੇ ਪਿੰਡ ਵਾਸੀਆਂ ਅਤੇ  ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੂਰੀ ਹਲਕੇ  ਦੇ ਪ੍ਰਸਿੱਧ ਪਿੰਡ ਬੇਨੜਾਂ ਵਿਖੇ ਕਰਵਾਇਆ ਗਿਆ ਅੰਤਰਰਾਸਟਰੀ ਕਬੱਡੀ ਕੱਪ ਪਿਛਲੀ ਦਿਨੀ ਦੇਰ ਸਾਮ ਸਾਨੋ ਸੋਂਕਤ ਨਾਲ ਸਪੰਨ ਹੋਇਆ । ਇਸ ਸਬੰਧੀ ਜਾਣਕਾਰੀ ਦਿੰਦੀਆਂ ਜਗਤਾਰ ਸਿੰਘ ਤਾਰਾ ਬੇਨੜਾ ਅਤੇ ਭਾਂਤੀ ਬੇਨੜਾ ਨੇ ਦੱਸਿਆ ਕਿ ਇਸ ਅੰਤਰ ਰਾਸਟਰੀ ਕਬੱਡੀ ਕੱਪ ਦਾ ਉਦਘਾਟਨ ਬਾਬਾ ਚੰਦ ਗਿਰ ਜੀ ਵੱਲੋ ਕੀਤਾ ਗਿਆ ਅਤੇ ਕਬੱਡੀ 65 ਕਿਲੋ ਦੇ ਮੁਕਾਬਲਿਆਂ ਵਿੱਚੋ ਪਿੰਡ ਬੇਨੜਾਂ ਨੇ ਪਹਿਲਾ ਸਥਾਨ ਅਤੇ ਪਿੰਡ ਕੱਕੜ•ਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨੋਰਥ ਫੈਡਰੇਸਨ ਅਕੈਡਮੀਆਂ ਦੇ ਹੋਏ ਮੁਕਾਬਲਿਆਂ ਵਿੱਚੋ ਫੇਨਲ ਮੁਕਾਬਲੇ ਵਿੱਚ ਪੁੱਜੀ ਜਥੇਦਾਰ ਹਨੁਮਾਨ ਸਿੰਘ ਮੋਹਾਲੀ ਅਕੈਡਮੀ  ਨੇ ਰੋਇਲ ਕਿੰਗ ਯੂ ਐਸ Âੈ ਨੂੰ ਹਰਾ ਕੇ ਪਹਿਲਾ ਇਨਾਮ  ਡੇਢ ਲੱਖ ਪਾ੍ਰਪਤ ਕੀਤਾ ਅਤੇ ਰੋਇਲ ਕਿੰਗ ਯੂ ਐਸ Âੈ ਨੇ ਦੂਜਾ ਇਨਾਮ ਇੱਕ ਲੱਖ ਰੁਪÂੈ ਦਾ ਪ੍ਰਾਪਤ ਕੀਤਾ। ਇਸ ਅੰਤਰਰਾਸਟਰੀ ਕਬੱਡੀ ਕੱਪ ਵਿੱਚ ਬੇਸਟ ਰੇਡਰ ਮਨਦੀਪ ਬੇਨੜਾ ਅਤੇ ਗੋਰਾ ਸੋਗਲਾ ਚੁਣੇ ਗਏ ਅਤੇ ਬੇਸਟ ਜਾਫੀ ਫਰਿਆਦ ਸੱਕਰ ਪੂਰੀਆ ਨੂੰ ਚੂਣਿਆ ਗਿਆ ਜਿਨ•ਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿ•ਤ ਕੀਤਾ ਗਿਆ ।ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਪੰਹੁਚੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾਂ ਨੇ ਇਸ ਕਬੱਡੀ ਕੱਪ ਲਈ ਜਿੱਥੇ ਪ੍ਰੁਬੰਧਕਾਂ ਨੂੰ ਮੁਬਾਰਕ ਵਾਦ ਦਿੱਤੀ,ਉਥੇ ਹੀ ਨੋਜਵਾਨਾਂ ਨੂੰ ਨਸਿਆ ਤੋ ਦੂਰ ਰਹਿ ਕੇ ਖੇਡਾਂ ਨਾਲ ਜੂੜਨ ਲਈ ਪ੍ਰੇਰਿਆ,ਇਸ ਸਮੇਂ ਹਰਮਨ ਦੇਵ ਬਾਜਵਾ ਸੁਨਾਮ,ਜਤਿੰਦਰਪਾਲ ਸਰਮਾ, ਸਤਿੰਦਰਪਾਲ ਸਿੰਘ ਚੱਠਾ,ਗੂਰਪਿਆਰ ਸਿੰਘ ਧੂਰਾ ਸਕੱਤਰ ਪੰਜਾਬ ਕਾਂਗਰਸ,ਕਾਂਗਰਸੀ ਆਗੂ ਪ੍ਰੇਮ ਕੁਮਾਰ ਬਾਂਸਲ,ਹਨੀ ਤੂਰ,ਇੰਦਰਜੀਤ ਸਿੰਘ ਮਰਾਹੜ•,ਲੁੱਕਾ ਧੂਰੀ ਪਿੰਡ,ਮਿੱਠੂ ਲੱਡਾ ਹਲਕਾ ਪ੍ਰਧਾਨ ਯੂਥ ਕਾਂਗਰਸ ਧੂਰੀ,ਕਾਲਾ ਸਕਤੀਮਾਨ ਬੇਨੜਾ,ਅਨੂ ਸਿਗਲਾ,ਨਿਰਮਲਾ ਢਿੱਲੋ,ਗੂਰਵਿੰਦਰ ਸਿੰਘ ਭਸੋੜ, ਜੱਗਾ ਕਹੇਰੂ,ਰਾਜਾ ਬਾਦਸਾਹਪੂਰ,ਜੰਗਪਾਲ ਧਲੇਰ,ਅਮਿਤ ਧੂਰੀ,ਕਾਕਾ ਤੂਰ,ਫੋਜੀ ਬੇਨੜਾ,ਗੂਰਪ੍ਰੀਤ ਸਟੂਡੀਓ ਬੇਨੜਾ,ਕੁਲਦੀਪ ਸਿੰਘ ਰਣੀਕੇ,ਰਣਜੀਤ ਸਿੰਘ ਕਾਕਾ ਸਰਪੰਚ ਈਸੀ ਆਦਿ ਹਾਜਰ ਸਨ। ਇਸ ਸਮੇਂ ਆਪਣੀ ਖੂਬਸੁਰਤ ਕੁਮੇਟਰੀਂ ਨਾਲ ਜ਼ਸਨ ਮਹਿਲਾ ਨੇ ਖਿਡਾਰੀਆਂ ਅਤੇ ਦਰਸਕਾਂ ਨੂੰ ਕੀਲ ਕੇ ਰੱਖਿਆ ।ਕਬੱਡੀ ਕੱਪ ਦੀ ਸਮਾਪਤੀ ਤੋ ਬਾਅਦ ਪੰਜਾਬ ਦੀ ਮਸਹੂਰ ਗਾਇਕਾ ਸੁਨੰਦਾਂ ਸਰਮਾਂ ਨੇ ਖੁੱਲਾ ਅਖਾੜਾ ਲਗਾਇਆ ਜਿਸ ਨੇ ਆਪਣੇ ਗੀਤਾਂ ਨਾਲ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸਕਾਂ ਦਾ ਮੰਨੋਰੰਜਨ ਕੀਤਾ। ਇਸ ਸਮੇਂ ਜਗਤਾਰ ਸਿੰਘ ਤਾਰਾ ਬੇਨੜਾ ਅਤੇ ਭਾਂਤੀ ਬੇਨੜਾ ਵੱਲੋ ਆਏ ਮਹਿਮਾਨਾਂ ਨੂੰ ਸਨ•ਮਾਨਿਤ ਕੀਤਾ ਗਿਆ ਅਤੇ ਕਬੱਡੀ ਕੱਪ ਦੀ ਸਫਲਤਾ ਲਈ ਐਨ ਆਰ ਆਈ,ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।

ਫੋਟੋ ਕੈਪਸਨ –  ਖਿਡਾਰੀਆਂ ਨਾਲ ਯਾਦਗਰੀ ਤਸਵੀਰ ਕਰਾਂਉਦੇ ਹੋਏ ਹਲਕਾ ਵਿਧਾਇਕ ਅਤੇ ਨਾਲ ਗਾਇਕ ਸੁਨੰਦਾਂ ਸਰਮਾਂ ਨੂੰ ਸਨ•ਮਾਨਿ•ਤ ਕਰਦੇ ਹੋਏ ਤਾਰਾ ਬੇਨੜਾ ।

Please Click here for Share This News

Leave a Reply

Your email address will not be published. Required fields are marked *