ਸਿੱਖ ਕੌਮ ਦੇ ਸਿਰੜੀ ਯੋਧੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਪੂਹਲਾ ਵਿਖੇ ਗੁਰਦੁਆਰਾ ਜਨਮ ਅਸਥਾਨ ਭਾਈ ਤਾਰੂ ਸਿੰਘ ਵਿਖੇ ਮਨਾਇਆ ਗਿਆ !
ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਜਾਪ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵੱਲੋਂ ਰੱਬੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ ! ਇਸ ਮੌਕੇ ਸਜਾਏ ਗਏ ਦੀਵਾਨ ਮੌਕੇ ਪਹੁੰਚੇ ਸਿਖ ਕੌਮ ਦੇ ਮਹਾਨ ਢਾਡੀ ਮਿਲਖਾ ਸਿੰਘ ਮੋਜੀ , ਗੁਰਦੇਵ ਸਿੰਘ ਤੋਹਫਾ ,ਕਵੀਸ਼ਰ ਗੁਰਜੰਟ ਸਿੰਘ ਬੈਂਕਾਂ , ਮਹਿਲ ਸਿੰਘ ਵੀਰਮ ਆਦਿ ਜਥਿਆਂ ਵੱਲੋਂ ਅਮਰ ਸ਼ਹੀਦ ਭਾਈ ਤਾਰੂ ਸਿੰਘ ਦੀ ਮਹਾਨ ਕੁਰਬਾਨੀ ਤੇ ਸਿਖ ਕੌਮ ਦਾ ਗੌਰਵਮਈ ਇਤਿਹਾਸ ਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ! ਇਸ ਮੌਕੇ ਬੀਬੀ ਕੋਲਾਂ ਭਲਾਈ ਕੇਂਦਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਮਰ ਸ਼ਹੀਦ ਭਾਈ ਤਾਰੂ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਬਾਣੀ ਤੇ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ! ਇਸ ਸਮੇਂ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ,ਬਾਬਾ ਹਰਭਜਨ ਸਿੰਘ ਜੀ ਕਾਰ ਸੇਵਾ ਵਾਲੇ , ਸਰਵਨ ਸਿੰਘ ਧੁੰਨ ,ਪਾਲ ਸਿੰਘ ਉਦੋਕੇ ,ਡਾਕਟਰ ਆਗਿਆਪਾਲ ਸਿੰਘ ,ਰੰਗਲਾ ਪੰਜਾਬ ਫਰੈਂਡਜ਼ ਕਲੱਬ ਦੇ ਆਗੂ ਗੁਲਸ਼ਨ ਕੁਮਾਰ ਅਲਗੋਂ, ਬਾਬਾ ਦਲਜੀਤ ਸਿੰਘ ਵਿੱਕੀ ,ਪਰਮਜੀਤ ਸਿੰਘ ,ਭਾਈ ਸੋਹਲ , ਇੰਦਰਜੀਤ ਸਿੰਘ ਖ਼ਾਲਸਾ , ਮੰਗਲ ਸਿੰਘ ਵੀਰਮ ,ਨਿਰਮਲ ਸਿੰਘ ਮੈਂਬਰ, ਬਲਵਿੰਦਰ ਸਿੰਘ ਪਾੜ੍ਹਾ, ਬਲਵਿੰਦਰ ਸਿੰਘ ਖਾਲੜਾ ,ਪਾਵਰਕਾਮ ਦੇ ਐਕਸੀਅਨ ਮਨੋਹਰ ਸਿੰਘ ,ਐੱਸਡੀਓ ਬੂਟਾ ਰਾਮ ,ਜਥੇਦਾਰ ਪਿਆਰਾ ਸਿੰਘ ,ਕੈਪਟਨ ਬਲਵੰਤ ਸਿੰਘ ਪਹੁਵਿੰਡ , ਲੇਖਕ ਗੁਰਦੇਵ ਸਿੰਘ ਨਾਰਲੀ , ਜਥੇਦਾਰ ਸਕੱਤਰ ਸਿੰਘ ਪਹੁਵਿੰਡ ,ਕਸ਼ਮੀਰ ਸਿੰਘ ਪੂਹਲਾ , ਸੈਣ ਸਮਾਜ ਆਗੂ ਮਨਜੀਤ ਸਿੰਘ ਖਾਲਸਾ , ਰਾਮ ਸਿੰਘ ਧੁੰਨ, ਰੇਸ਼ਮ ਸਿੰਘ ਨਾਰਲੀ , ਐੱਸ ਐੱਚ ਓ ਬਲਵਿੰਦਰ ਸਿੰਘ ,ਐੱਸਆਈ ਅੰਮ੍ਰਿਤਪਾਲ ਸਿੰਘ ਸਮੇਤ ਆਦਿ ਨੇ ਮੇਲੇ ਦੀ ਹਾਜ਼ਰੀ ਭਰੀ ! ਇਸ ਮੌਕੇ ਮੇਲੇ ਚ ਪੁੱਜੀਆਂ ਮਹਾਨ ਸ਼ਖਸੀਅਤਾਂ ਦਾ ਮੈਂਬਰ ਬਲਵਿੰਦਰ ਸਿੰਘ ਪਾਹੜਾ,ਆਦਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੇਲੇ ਦੌਰਾਨ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ !
ਫੋਟੋ ਕੈਪਸ਼ਨ ;- ਪਿੰਡ ਪੂਹਲਾ ਵਿਖੇ ਮਨਾਏ ਗਏ ਸ਼ਹੀਦੀ ਜੋੜ ਮੇਲੇ ਮੌਕੇ ਢਾਡੀ ਮਿਲਖਾ ਸਿੰਘ ਮੌਜੀ ਤੇ ਸਾਥੀ ਵਾਰਾਂ ਗਾਇਨ ਕਰਦੇ ਹੋਏ ਤੇ ਸੰਗਤਾਂ ਮੇਲੇ ਦੀ ਹਾਜ਼ਰੀ ਭਰਦੀਆਂ ਹੋਈਆਂ !