best platform for news and views

ਪਿੰਡ ਪਹੂਵਿੰਡ ਵਿਖੇ ਅੰਮ੍ਰਿਤ ਸੰਚਾਰ ਸਮਾਗਮ 25 ਮਾਰਚ ਨੂੰ – ਭਾਈ ਗੁਰਇਕਬਾਲ ਸਿੰਘ

Please Click here for Share This News

ਭਿੱਖੀਵਿੰਡ 23 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਦਸ਼ਮੇਸਪਿਤਾ ਸ੍ਰੀ ਗੁਰੂ ਗੋਬਿੰਦ
ਸਿੰਘ ਵੱਲੋਂ ਸਾਜੀ ਤੇ ਨਿਵਾਸੀ ਖਾਲਸਾ ਫੋਜ ਦੇ ਸੰਤ-ਸਿਪਾਹੀ ਬਣਨ ਲਈ ਖੰਡੇ-ਬਾਟੇ ਦਾ
ਅੰਮ੍ਰਿਤ ਛੱਕਣਾ ਹਰ ਸਿੱਖ ਲਈ ਬਹੁਤ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ
ਕੌਲ਼ਾ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਤੇ ਭਾਈ
ਹਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ 25 ਮਾਰਚ ਦਿਨ ਐਤਵਾਰ ਨੂੰ
ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਬੀਬੀ ਕੌਲਾ ਜੀ ਭਲਾਈ
ਕੇਂਦਰ ਟਰੱਸਟ ਵੱਲੋਂ ਪਹੰੁਚ ਰਹੇ ਪੰਜ ਪਿਆਰਿਆਂ ਵੱਲੋਂ ਖੰਡੇ-ਬਾਟੇ ਦਾ ਅੰਮ੍ਰਿਤ
ਤਿਆਰ ਕਰਕੇ ਅੰਮ੍ਰਿਤ ਅਭਿਲਾਖੀਆਂ ਛਕਾਇਆ ਜਾਵੇਗਾ। ਉਹਨਾਂ ਨੇ ਇਲਾਕੇ ਦੀਆਂ ਸੰਗਤਾਂ
ਨੂੰ ਅਪੀਲ ਕੀਤੀ ਕਿ ਉਹ ਐਤਵਾਰ ਸਵੇਰੇ ਇਸ਼ਨਾਨ ਕਰਕੇ ਤਿਆਰ ਬਰਤਿਆਰ ਹੋ ਕੇ ਸਮੇਂ ਸਿਰ
ਗੁਰਦੁਆਰਾ ਸਾਹਿਬ ਵਿਖੇ ਪਹੰੁਚਣ ਤਾਂ ਜੋ ਅੰਮ੍ਰਿਤ ਅਭਿਲਾਖੀ ਖੰਡੇ-ਬਾਟੇ ਦਾ ਅੰਮ੍ਰਿਤ
ਛੱਕ ਕੇ ਸਿੰਘ ਸੱਜ ਸਕਣ। ਇਸ ਮੌਕੇ ਕੈਪਟਨ ਬਲਵੰਤ ਸਿੰਘ, ਬਾਬਾ ਵਿੱਕੀ, ਬਾਬਾ ਪ੍ਰਕਾਸ
ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਮਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ।

Please Click here for Share This News

Leave a Reply

Your email address will not be published. Required fields are marked *