best platform for news and views

ਪਿੰਡ ਨੂਰਪੁਰ ਸੇਠਾਂ ਵਿਚ ਕੀਤਾ ਨਸ਼ਾ ਵਿਰੋਧੀ ਕਮੇਟੀ ਦਾ ਗਠਨ

Please Click here for Share This News

ਐਕਰ   ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਤੀਆ ਹਦਾਇਤਾਂ ਅਨੁਸਾਰ ਅਤੇ  ਮਾਨਯੋਗ  ਐਸ ਐਸ ਪੀ ਫਿਰੋਜ਼ਪੁਰ  ਪ੍ਰੀਤਮ ਸਿੰਘ  ਦੇ ਦਿਸ਼ਾ ਨਿਰਦੇਸ਼ ਅਨੁਸਾਰ  ਥਾਣਾ ਕੁਲਗੜੀ ਦੇ  ਮੁਖੀ ਦੀ ਦੇਖ ਰੇਖ ਹੇਠ ਪਿੰਡਾਂ ਵਿੱਚ  ਨਸ਼ਾ ਮੁਕਤ ਕਰਨ ਲਈ  ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਜਿਸ  ਅਧੀਨ  ਪਿੰਡ ਨੂਰਪੁਰ ਸੇਠਾਂ ਵਿਚ  ਏ ਐਸ ਆਈ ਕਰਮਜੀਤ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ੇ ਨੂੰ ਖਤਮ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਏ ਐਸ ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਸਰਕਾਰੀ ਹੁਕਮਾਂ ਅਨੁਸਾਰ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਉਹਨਾਂ ਨੇ  ਨੋਜਵਾਨਾਂ ਨੂੰ ਨਸ਼ਾ ਛੱਡ ਕੇ ਸਹੀ ਰਾਹ ਤੇ ਚੱਲਣ ਲਈ ਕਿਹਾ ਉਹਨਾਂ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ  ਪੁਲਸ ਨੂੰ  ਸਹਿਯੋਗ ਦੇਣ ਲਈ ਕਿਹਾ  ਇਸ ਮੌਕੇ ਸਾਬਕਾ  ਸਰਪੰਚ  ਗੁਰਮੇਜ ਸਿੰਘ ਅਤੇ ਭਗਵਾਨ ਸਿੰਘ  ਨੰਬਰਦਾਰ ਨੇ  ਮੁਲਾਜ਼ਮਾਂ ਅਤੇ  ਪਿੰਡ ਵਾਸੀਆਂ ਦਾ  ਧੰਨਵਾਦ ਕੀਤਾ  ਇਸ ਮੌਕੇ ਪੰਚਾਇਤ ਮੈਂਬਰ ਜੱਗਾ ਸਿੰਘ  ਭੋਲਾ ਸਿੰਘ  ਕੁਲਬੀਰ ਸਿੰਘ ਬਰਾੜ  ਬੂਟਾ ਸਿੰਘ  ਮੈਣੀ ਆਦਿ ਹਾਜ਼ਰ ਸਨ

ਫਿਰੋਜ਼ਪੁਰ ਤੋਂ ਸਤਬੀਰ ਬਰਾੜ ਦੀ ਰਿਪੋਰਟ

Please Click here for Share This News

Leave a Reply

Your email address will not be published. Required fields are marked *