best platform for news and views

ਪਿੰਡ ਕਲੇਰਾਂ ਵਿਖੇ ਪੈਨਸ਼ਨ ਮਨਜ਼ੂਰੀ ਪੱਤਰ ਵੰਡੇ

Please Click here for Share This News

ਧੂਰੀ, 22 ਮਾਰਚ (ਮਹੇਸ਼) – ਪੈਨਸ਼ਨ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਕਲੇਰਾਂ ਵਿਖੇ ਐਡਵੋਕੇਟ ਅਮਨਦੀਪ ਸਿੰਘ ਚਹਿਲ ਵੱਲੋਂ ਘਰ-ਘਰ ਜਾ ਕੇ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਮਨਜ਼ੂਰੀ ਪੱਤਰ (ਪੀ.ਐਲ.ਏ) ਨੰਬਰ ਤਕਸੀਮ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਮਨਦੀਪ ਸਿੰਘ ਚਹਿਲ ਨੇ ਕਿਹਾ ਕਿ ਜਿਨ•ਾਂ ਯੋਗ ਲਾਭਪਾਤਰੀਆਂ ਦੀ ਪੈਨਸ਼ਨ ਕਿਸੇ ਕਾਰਨ ਕੱਟੀ ਗਈ ਹੈ ਜਾਂ ਕਿਸੇ ਕਾਰਨ ਲੱਗ ਨਹੀਂ ਸਕੀ ਉਨ•ਾਂ ਦੀ ਪੈਨਸ਼ਨ ਲਗਵਾਉਣ ਸਬੰਧੀ ਵਿਧਾਇਕ ਨੂੰ ਜਾਣੂ ਕਰਾਇਆ ਗਿਆ ਹੈ ਅਤੇ ਜਲਦ ਹੀ ਪੈਨਸ਼ਨ ਲਗਵਾ ਦਿੱਤੀ ਜਾਵੇਗੀ। ਇਸ ਮੌਕੇ ਪੰਚ ਚਰਨਜੀਤ ਸਿੰਘ, ਦਲਵਿੰਦਰ ਸਿੰਘ, ਕੁਲਵੀਰ ਸਿੰਘ, ਗੁਰਮੀਤ ਸਿੰਘ, ਪਿਆਰਾ ਸਿੰਘ ਤੇ ਗੁਰਮੀਤ ਕੌਰ ਵੀ ਹਾਜ਼ਰ ਸਨ।

ਕੈਪਸ਼ਨ- ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਪੱਤਰ ਦਿੰਦੇ ਹੋਏ ਐਡਵੋਕੇਟ ਅਮਨਦੀਪ ਸਿੰਘ ਚਹਿਲ ਤੇ ਹੋਰ

Please Click here for Share This News

Leave a Reply

Your email address will not be published. Required fields are marked *