ਧੂਰੀ,13 ਜੂਨ (ਮਹੇਸ਼ ਜਿੰਦਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਪਾਵਰ ਕੌਮ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਸਪਲਾਈ ਝੋਨਾ ਲਾਉਣ ਸਮੇਂ ਅੱਜ ਤੋਂ 8 ਘੰਟੇ ਕਰ ਦਿੱਤੀ ਗਈ ਹੇ। ਜਿਸ ਤਹਿਤ ਅੱਜ ਧੂਰੀ ਪਾਵਰ ਕੌਮ ਵੱਲੋਂ ਖੇਤੀਬਾੜੀ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦੀ ਸੂਰਆਤ ਮੌਕੇ 66 ਕੇ ਵੀ ਗਰਿੱਡ ਧੂਰੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪਾਵਰ ਕੌਮ ਧੂਰੀ ਦੇ ਐੱਸ.ਡੀ.ਓ ਅਬਦੁਲ ਸਤਾਰ ਅਤੇ ਵੱਖ ਵੱਖ ਕਿਸਾਨ ਆਗੂਆਂ ਸਮੇਤ ਪਾਵਰਕਾਮ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ ।