best platform for news and views

ਪਾਵਰਕਾਮ ਦਫਤਰ ਵਿਖੇ ਜਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ

Please Click here for Share This News

ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਪਹੰੁਚ
ਕੇ ਇਕ ਵਿਅਕਤੀ ਨੇ ਜਹਿਰਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ
ਵਿਅਕਤੀ ਦੀ ਪਹਿਚਾਣ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸਮਰਾ ਵਜੋਂ ਹੋਈ।
ਮ੍ਰਿਤਕ ਬਲਬੀਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਹਸਪਤਾਲ ਵਿਖੇ ਪੁਲਿਸ ਥਾਣਾ
ਭਿੱਖੀਵਿੰਡ ਨੂੰ ਦਿੱਤੇ ਗਏ ਬਿਆਨਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਾਵਰਕਾਮ
ਭਿੱਖੀਵਿੰਡ ਦੇ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਨ ਰੇਸ਼ਮ ਸਿੰਘ
ਖਿਲਾਫ ਧਾਰਾ 306 ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ
ਹੈ। ਐਸ.ਐਚ.ੳ ਭਿੱਖੀਵਿੰਡ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ
ਮਜਦੂਰੀ ਦਾ ਕੰਮ ਕਰਦਾ ਹੈ, ਦੇ ਘਰ ਦਾ 28000 ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਜੋ
ਉਸ ਵੱਲੋਂ ਤਾਰ ਦੇਣ ਤੋਂ ਬਾਅਦ ਵੀ ਕਲੀਅਰ ਨਹੀ ਕੀਤਾ ਗਿਆ ਅਤੇ ਬਿਜਲੀ ਮੁਲਾਜਮਾਂ
ਵੱਲੋਂ ਉਸ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਦੇ ਪੁੱਤਰ
ਸੁਖਬੀਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਦਾ ਬਿੱਲ 28000 ਸੀ, ਪਰ ਕਿਸ਼ਤਾਂ ਰਾਂਹੀ
33000 ਰੁਪਏ ਬਿੱਲ ਤਾਰਨ ਦੇ ਬਾਵਜੂਦ ਵੀ ਬਿਜਲੀ ਮੁਲਾਜਮਾਂ ਵੱਲੋਂ ਸਾਨੂੰ ਤੰਗ
ਪ੍ਰੇਸ਼ਾਨ ਕੀਤਾ ਜਾਂਦਾ ਰਿਹਾ, ਜਿਸ ਦੇ ਕਾਰਨ ਮੇਰੇ ਪਿਤਾ ਨੂੰ ਮੌਤ ਦਾ ਮੂੰਹ ਵਿਚ
ਜਾਣਾ ਪਿਆ।
ਬਿਜਲੀ ਮੁਲਾਜਮ ਆਗੂ ਪੂਰਨ ਸਿੰਘ ਮਾੜੀਮੇਘਾ ਨੇ ਮ੍ਰਿਤਕ ਬਲਬੀਰ ਸਿੰਘ ਵੱਲੋਂ ਲਗਾਏ
ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕੇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਪੁਲਿਸ
ਵੱਲੋਂ ਦਰਜ ਮੁਕੱਦਮੇ ਨੂੰ ਖਾਰਜ ਕਰਨ ਲਈ ਆਖਿਆ।


ਫੋਟੋ ਕੈਪਸ਼ਨ :- ਮ੍ਰਿਤਕ ਬਲਬੀਰ ਸਿੰਘ ਦੀ ਫਾਈਲ ਫੋਟੋ। ਹਸਪਤਾਲ ਵਿਖੇ ਮ੍ਰਿਤਕ ਦੀ
ਲਾਸ਼ ਕੋਲ ਵਿਰਲਾਪ ਕਰਦੇ ਵਾਰਸ।

Please Click here for Share This News

Leave a Reply

Your email address will not be published. Required fields are marked *