best platform for news and views

ਪਾਰਲੀਮੈਂਟ ਵਿਚ ਲੋਕਾਂ ਦੀ ਆਵਾਜ ਬਣਨਗੇ ਸ਼ੁਰੇਸ਼ ਖਜੂਰੀਆ – ਅਮਰੀਕ ਵਰਪਾਲ

Please Click here for Share This News

ਭਿੱਖੀਵਿੰਡ 29 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ‘ਤੇ ਰਾਜ ਕਰਨ ਵਾਲੀਆਂ
ਮਹਾਰੱਥੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਸਵਾਰਥਾਂ ਨੂੰ ਤਾਂ ਭਾਂਵੇ ਪੂਰਾ ਕਰ ਲਿਆ, ਪਰ
ਹੱਸਦੇ-ਵੱਸਦੇ ਪੰਜ-ਆਬ ਦੀ ਜੁਵਾਨੀ ਨੂੰ ਡੋਬ ਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਨੇ
ਗੁਰਦਾਸਪੁਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ-ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ
ਸ਼ੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਤੋਂ ਉਪਰੰਤ ਗੱਲ ਕਰਦਿਆਂ ਕੀਤਾ ਤੇ
ਆਖਿਆ ਕਿ ਬੀਤੇਂ ਦਸ ਸਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਰਾਜ ਕਰਕੇ ਜੁਵਾਨੀ ਨੂੰ
ਨਸ਼ਿਆਂ ਵੱਲ ਧੱਕਿਆ ਹੈ, ਉਥੇ ਡੰਗੋਰੀ ਦਾ ਸਹਾਰਾ ਬੁੱਢੇ ਮਾਪਿਆਂ ਦਾ ਵੀ ਲੱਕ ਤੋੜਿਆ
ਹੈ। ਵਰਪਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕਿਸਾਨਾਂ, ਮਜਦੂਰਾਂ,
ਦੁਕਾਨਦਾਰਾਂ, ਵਪਾਰੀਆਂ, ਪੱਛੜੇ ਸਮਾਜ ਨਾਲ ਸੰਬੰਧਿਤ, ਅਨੂਸੂਚਿਤ ਜਾਤੀ ਦੇ ਲੋਕਾਂ
ਨੂੰ ਬਹੁਤ ਸਾਰੇ ਰੰਗੀਨ ਸੁਪਨੇ ਵਿਖਾ ਕੇ ਸਰਕਾਰ ਤਾਂ ਭਾਂਵੇ ਬਣਾ ਲਈ ਹੈ, ਪਰ ਅਜੇ
ਤੱਕ ਇਕ ਵੀ ਵਾਅਦਾ ਪੂਰਾ ਕਰਨ ਵਿਚ ਕੈਪਟਨ ਸਰਕਾਰ ਨਾਕਾਮ ਸਾਬਤ ਹੋਈ ਹੈ। ਉਹਨਾਂ ਆਖਿਆ
ਕਿ ਜੇਕਰ ਪੰਜਾਬ ਦੀ ਜਨਤਾ ਦਿੱਲੀ ਦੇ ਲੋਕਾਂ ਵਾਂਗ ਇਕਮੁੱਠ ਹੋ ਆਪ ਉਮੀਦਵਾਰ ਸ਼ੁਰੇਸ਼
ਖਜੂਰੀਆ ਨੂੰ ਵੋਟਾਂ ਪਾ ਕੇ ਜਿਤਾ ਦੇਣ ਤਾਂ ਖਜੂਰੀਆ ਲੋਕਾਂ ਦੀਆਂ ਆਸਾਂ ਤੇ ਉਮੀਦਾਂ
ਉਪਰ ਖਰੇ ਸਾਬਤ ਹੋਣਗੇ ਅਤੇ ਪੰਜਾਬ ਦੀ ਆਵਾਜ ਬਣ ਕੇ ਪਾਰਮੀਮੈਂਟ ਵਿਚ ਗੂੰਜਦੇ ਹੋਏ
ਪੰਜਾਬ ਦੇ ਭਲੇ ਦੀ ਗੱਲ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਜਸਵੰਤ ਸਿੰਘ ਗੱਜਣਮਾਜਰਾ,
ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ ਸਿੰਘ ਮਥਰੇਵਾਲੀਆ, ਸੁਖਪਾਲ ਸਿੰਘ ਧੀਰੋਮਾਜਰਾ, ਨਾਰੰਗ
ਸਿੰਘ ਲਾਡੇਵਾਲ, ਸਰਦੂਲ ਸਿੰਘ ਢਿਲੋਂ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਚਾਹਲ,
ਫੁਲਜੀਤ ਸਿੰਘ, ਅਮਰੀਕ ਸਿੰਘ ਵੱਲਾ, ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਪ੍ਰੇਮ
ਸਿੰਘ ਵਰਪਾਲ, ਪੱਪੂ ਆਦਿ ਹਾਜਰ ਸਨ।


ਕੈਪਸ਼ਨ :- ਲੋਕ ਇਨਸਾਫ ਪਾਰਟੀ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *