ਬਰਨਾਲਾ,(ਰਾਕੇਸ਼ ਗੋਇਲ):- ਸਿਵਲ ਸਰਜਨ ਬਰਨਾਲਾ ਡਾ. ਸੰਪੂਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਸਿਵਲ ਸਰਜਨ ਬਰਨਾਲਾ ਦੁਆਰਾ ਨਿਰੋਲ ਠੇਕਾ ਆਧਾਰ ਤੇ ਜਿਲ੍ਹਾ ਹੈਲਥ ਸੁਸਾਇਟੀ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਇੱਕ ਪਾਰਟ ਟਾਈਮ ਮੈਡੀਕਲ ਅਫ਼ਸਰ (ਸ਼ਾਮ ਦੀ ਓ.ਪੀ.ਡੀ. ਲਈ ਸ਼ਾਮੀਂ 3 ਵਜੇ ਤੋਂ 7 ਵਜੇ ਤੱਕ) ਦੀ ਆਸਾਮੀ ਵਾਕ-ਇਨ-ਇੰਟਰਵਿਊਂ ਰਾਹੀਂ ਭਰਨ ਲਈ ਯੋਗ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਯੋਗਤਾ ਸ਼ਰਤਾਂ ਅਤੇ ਹੋਰ ਮਾਪਦੰਡ ਪੂਰਾ ਕਰਨਗੇ ਉਹ 6 ਅਕਤੂਬਰ 2017 ਸਵੇਰੇ 10 ਵਜੇ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਵਾਕ-ਇਨ-ਇੰਟਰਵਿਊ ਲਈ ਹਾਜਰ ਹੋ ਸਕਦੇ ਹਨ।ਸਿਵਲ ਸਰਜਨ ਡਾ. ਸੰਪੂਰਨ ਸਿੰਘ ਨੇ ਦੱਸਿਆ ਕਿ ਉਮੀਦਵਾਰ ਦੀ ਯੋਗਤਾ ਮੈਟ੍ਰਿਕ ਵਿੱਚ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ, ਐਮ.ਬੀ.ਬੀ.ਐਸ. ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਜਾਂ ਫਿਰ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਸ਼ਨ ਜੋ ਮੈਡੀਕਲ ਕਾਊਂਸਿਲ ਆਫ ਇੰਡੀਆ, ਰਜਿਸਟਰਡ ਪੰਜਾਬ ਮੈਡੀਕਲ ਕਾਊਂਸਿਲ/ਮੈਡੀਕਲ ਕਾਊਂਸਿਲ ਆਫ ਇੰਡੀਆ ਹੋਣੀ ਚਾਹੀਦੀ ਹੈ ਅਤੇ ਉੱਕਾ ਪੁੱਕਾ ਤਨਖਾਹ 18,000/-ਰੁਪਏ ਹੋਵੇਗੀ। ਉਮੀਦਵਾਰ 2 ਪਾਸਪੋਰਟ ਸਾਈਜ ਫੋਟੋਆਂ ਜਰੂਰ ਲੈ ਕੇ ਆਉਣ। ਉਮੀਦਵਾਰ ਨੂੰ ਉਪਰੋਕਤ ਦੱਸੀ ਇੰਟਰਵਿਊ ਵਿੱਚ ਹਾਜਰ ਹੋਣ ਲਈ ਕੋਈ ਟੀ.ਏ./ਡੀ.ਏ. ਅਦਾ ਨਹੀਂ ਕੀਤਾ ਜਾਵੇਗਾ