best platform for news and views

ਪਾਰਖੂ ਅੱਖ ਨਾਲ ਹੋਵੇ ਲੋਕ ਸਭਾ ਮੈਂਬਰਾਂ ਦੀ ਪਹਿਚਾਣ : ਬੀਬੀ ਖਾਲੜਾ

Please Click here for Share This News

ਭਿੱਖੀਵਿੰਡ 27 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਜੇਕਰ ਪੰਜਾਬ ਦੇ ਵੋਟਰਾਂ ਨੇ ਆਪਣੀ
ਪਾਰਖੂ ਅੱਖ ਨਾਲ ਸੱਚੇ ਤੇ ਇਮਾਨਦਾਰ ਲੋਕਾਂ ਦੀ ਪਹਿਚਾਣ ਕਰ ਲਈ ਤਾਂ ਪੰਜਾਬ ਦੀ ਕਾਇਆ
ਪਲਟ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ
ਜਮਹੂਰੀ ਗਠਜੋੜ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਗੱਲਬਾਤ ਕਰਦਿਆਂ ਕੀਤਾ ਤੇ
ਆਖਿਆ ਕਿ ਦੇਸ਼ ਭਾਰਤ ਨੂੰ ਆਜਾਦ ਹੋਇਆ ਭਾਂਵੇ 70 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ,
ਪਰ ਅੱਜ ਦੇਸ਼ ਦੇ ਲੋਕਾਂ ਦੀ ਹਾਲਾਤ ਬਦਤਰ ਦਿਖਾਈ ਦੇ ਰਹੀ ਹੈ, ਕਿਉਂਕਿ ਅੱਜ
ਪੜ੍ਹਿਆ-ਲਿਖਿਆ ਨੌਜਵਾਨ ਹੱੱਥਾਂ ਵਿਚ ਡਿਗਰੀਆਂ ਲੈ ਕੇ ਸੜਕਾਂ ‘ਤੇ ਘੰੁਮ ਰਿਹਾ, ਹੱਕ
ਮੰਗਦੇ ਬੇਰੋਜਗਾਰਾਂ ਨੂੰ ਸਰਕਾਰਾਂ ਵੱਲੋਂ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਅਤੇ ਮਾਰੂ
ਨਸ਼ਿਆਂ ਨਾਲ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ, ਜੋ ਚਿੰਤਾਂ ਦਾ ਵਿਸ਼ਾ ਹੈੈ।
ਬੀਬੀ ਖਾਲੜਾ ਨੇ ਆਖਿਆ ਕਿ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਲੋਕਾਂ ਦੇ ਪੁੱਤਾਂ
ਦੀਆਂ ਲਾਸ਼ਾਂ ਲੱਭਦਿਆਂ ਆਪਣੇ-ਆਪ ਦਾ ਬਲੀਦਾਨ ਦੇ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ
ਲੋਕ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਉਹਨਾਂ ਨੇ ਲੋਕਾਂ ਨੂੰ
ਵਿਸ਼ਵਾਸ਼ ਦਿਵਾਉਦਿਆਂ ਕਿਹਾ ਕਿ ਉਹ ਸੰਸਦ ਵਿਚ ਲੋਕਾਂ ਦੀ ਆਵਾਜ ਬੁਲੰਦ ਕਰਨਗੇ ਤੇ
ਸਰਹੱਦੀ ਲੋਕਾਂ ਦੇ ਗੰਭੀਰ ਮਸਲਿਆਂ ਨੂੰ ਉਠਾ ਕੇ ਹੱਲ ਕਰਨਗੇ। ਇਸ ਮੌਕੇ ਪੰਜਾਬ ਏਕਤਾ
ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਜਗਦੀਪ ਸਿੰਘ ਨਾਗਰਾ, ਅਮਰਿੰਦਰ
ਸਿੰਘ ਘੁਮਾਣ, ਸ਼ਾਮ ਸਿੰਘ ਭੂਰਾ, ਮਹਾਂਬੀਰ ਸਿੰਘ,  ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ
ਸੁਰਸਿੰਘ, ਕਰਮਜੀਤ ਸਿੰਘ ਦਿਉਲ, ਅਰਸ਼ਬੀਰ ਸਿੰਘ ਨਾਰਲੀ ਆਦਿ ਆਗੂ ਹਾਜਰ ਸਨ।


ਫੋਟੋ ਕੈਪਸ਼ਨ :- ਬੀਬੀ ਪਰਮਜੀਤ ਕੌਰ ਖਾਲੜਾ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *