best platform for news and views

ਪਾਣੀ ਦੀ ਬੱਚਤ ਅਤੇ ਪਾਣੀ ਦੀ ਸੰਭਾਲ ਕਿਵੇਂ ਕਰੀਏ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ

Please Click here for Share This News

ਧੂਰੀ, 18 ਮਾਰਚ (ਮਹੇਸ਼)- ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਵੱਲੋਂ ਪਾਣੀ ਹੀ ਜੀਵਨ ਹੈ, ਪਾਣੀ ਦੀ ਬੱਚਤ ਅਤੇ ਸੰਭਾਲ ਵਿਸ਼ੇ ‘ਤੇ ਇਕ ਸੈਮੀਨਾਰ ਮਰਾਹੜ ਪਾਵਰ ਸੈਂਟਰ ਕੱਕੜਵਾਲ ਵਿਖੇ ਕਰਾਇਆ ਗਿਆ। ਜਿਸ ‘ਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਲੇਖਕ ਅਤੇ ਕਾਲਮ ਨਵੀਸ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਭਵਿੱਖ ਵਿਚ ਮਨੁੱਖ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਹੀ ਹੋਵੇਗਾ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅੱਜ ਅਸੀਂ ਪਾਣੀ ਦੀ ਮਹੱਤਤਾ ਨੂੰ ਨਹੀ ਸਮਝ ਰਹੇ ਹਾਂ। ਅੱਜ ਝੋਨੇ ਦੀ ਫਸਲ ਦੀ ਲਵਾਈ ਤੁਰੰਤ ਬੰਦ ਕਰਨ ਅਤੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲਈ ਮਜਬੂਰ ਹੋਣਗੇ।
ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਨੇ ਕਿਹਾ ਕਿ ਪਾਣੀ ਹੀ ਜੀਵਨ ਹੈ, ਪਰ ਅਸੀਂ ਪਾਣੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਲਾਪਰਵਾਹ ਹਾਂ। ਉਨ•ਾਂ ਕਿਹਾ ਕਿ ਬਜ਼ੁਰਗਾਂ ਨੇ ਵੀ ਕਿਹਾ ਹੈ ਕਿ ‘ਜਲ ਮਿਲਿਆ ਪਰਮੇਸ਼ਰ ਮਿਲਿਆ’ ਅਤੇ ਗੁਰਬਾਣੀ ‘ਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਮਿਲਿਆ ਹੈ। ਪਰ ਹਾਲਾਤ ਇਹ ਹਨ ਕਿ ਪੰਜਾਬ ਦੇ 138 ਬਲਾਕਾਂ ਚੋਂ 110 ਬਲਾਕਾਂ ਵਿਚ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਅਸੀਂ ਮੁਫ਼ਤ ਬਿਜਲੀ ਦੇ ਚੱਕਰ ਵਿਚ 15 ਲੱਖ ਟਿਊਬਵੈੱਲਾਂ ਰਾਹੀ ਦਿਨ ਰਾਤ ਪੀਣ ਵਾਲਾ ਪਾਣੀ ਧਰਤੀ ਹੇਠੋਂ ਖਿੱਚ ਰਹੇ ਹਾਂ ਤੇ ਜੀਰੀ ਸਮੇਂ ਮਹੀਨਿਆਂ ਬੱਧੀ ਪੂਰੇ ਪੰਜਾਬ ‘ਚ 2-2 ਫੁੱਟ ਪਾਣੀ ਖੇਤਾਂ ਅੰਦਰ ਖੜਾ ਰੱਖਦੇ ਹਾਂ।
ਇਸ ਮੌਕੇ ਆਜ਼ਾਦ ਵਿਗਿਆਨਕ ਸੋਚ ਰੱਖਣ ਵਾਲੇ ਸਮਾਜਸੇਵੀ ਡਾ. ਅਮਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਲਈ 70 ਫ਼ੀਸਦੀ, ਇੰਡਸਟਰੀ ਲਈ 20 ਫ਼ੀਸਦੀ ਅਤੇ ਘਰੇਲੂ ਵਰਤੋਂ ਲਈ 10 ਫ਼ੀਸਦੀ ਦੇ ਕਰੀਬ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਖੇਤੀਬਾੜੀ ਲਈ ਵਰਤੇ ਜਾਣ ਵਾਲੇ ਕੁੱਲ ਪਾਣੀ ਦਾ 70 ਤੋਂ 80 ਫ਼ੀਸਦੀ ਪਾਣੀ ਧਰਤੀ ਹੇਠਲੀ ਤੀਜੀ ਪਰਤ ਦਾ ਹੁੰਦਾ ਹੈ ਅਤੇ 20 ਤੋਂ 30 ਫ਼ੀਸਦੀ ਪਾਣੀ ਧਰਤੀ ਉੱਪਰਲਾ ਹੁੰਦਾ ਹੈ ਪ੍ਰੰਤੂ ਅਸਲ ਵਿਚ ਇਸ ਦੇ ਉਲਟ ਹੋਣਾ ਚਾਹੀਦਾ ਹੈ। ਇਨ•ਾਂ ਕਾਰਨਾਂ ਕਰ ਕੇ ਝੋਨਾ ਉਨ•ਾਂ ਹੀ ਲਾਉਣਾ ਚਾਹੀਦਾ ਹੈ, ਜਿਸ ਦੀ ਸਿੰਚਾਈ ਸਤਹਿ ਦੇ ਪਾਣੀ ਨਾਲ ਹੋ ਸਕੇ। ਇਸ ਮੌਕੇ ਜੈ ਸਿੰਘ ਚੇਅਰਮੈਨ ਮਰਾਹੜ ਪਾਵਰ ਕੰਟਰੋਲ ਲਿਮਟਿਡ, ਆਰ.ਪੀ. ਸਿੰਘ, ਸੁਰਿੰਦਰ ਸ਼ਰਮਾ, ਪ੍ਰੋਫੈਸਰ ਵੀ.ਕੇ. ਸ਼ਰਮਾ ਸੁਖਦੇਵ ਸ਼ਰਮਾ, ਡਾ. ਅਵਤਾਰ ਸਿੰਘ ਢੀਂਡਸਾ, ਅਮਰੀਕ ਸਿੰਘ ਗਾਗਾ, ਡਾ. ਸੁਖਚਰਨ ਜੀਤ ਗੋਸਲ, ਸੇਵਾਮੁਕਤ ਪ੍ਰਿੰਸੀਪਲ ਬੁੱਧ ਰਾਮ, ਜਸਵਿੰਦਰ ਕੁਮਾਰ, ਮੁਖ਼ਤਿਆਰ ਸਿੰਘ ਬਰਾੜ, ਜੋਗਾ ਸਿੰਘ, ਮਿਸ਼ਰਾ ਸਿੰਘ ਤੇ ਰਾਜਿੰਦਰ ਰਾਜੂ ਵੀ ਹਾਜ਼ਰ ਸਨ।

ਕੈਪਸ਼ਨ-ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਕ ਬੁਲਾਰਾ

Please Click here for Share This News

Leave a Reply

Your email address will not be published. Required fields are marked *