
ਬਰਨਾਲਾ,(ਰਕੇਸ ਕਮਾਰ ਗੋਇਲ):ਜ਼ਿਲ•ਾ ਚੋਣ ਅਫ਼ਸਰ–ਕਮ–ਡਿਪਟੀ ਕਮਿਸ਼ਨਰ, ਬਰਨਾਲਾ ਸ. ਅਮਰ ਪ੍ਰਤਾਪ ਸਿੰਘ ਵਿਰਕ ਨੇਜਾਣਕਾਰੀ ਦਿੰਦਿਆ ਦੱਸਿਆ ਕਿ ਆਗਾਮੀ 4 ਫਰਵਰੀ ਨੂੰ ਹੋਣ ਵਾਲੀਆਂਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਆਪਣੀ ਵੋਟ ਦਾਇਸਤੇਮਾਲ ਕਰ ਰਹੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਤੇ ਜ਼ਿਲ•ਾਪ੍ਰਸਾਸ਼ਨ ਵੱਲੋਂ ਪ੍ਰਸੰਸ਼ਾ ਪੱਤਰ ਤਕਸੀਮ ਕੀਤੇ ਜਾਣਗੇ। ਉਹਨਾਂ ਕਿਹਾ ਕਿਭਾਰਤ ਚੋਣ ਕਮਿਸ਼ਨ ਆਪਣੀ ਵੋਟ ਦੇ ਇਸਤੇਮਾਲ ਲਈ ਵੱਧ ਤੋਂ ਵੱਧਲੋਕਾਂ ਵਿਸ਼ੇਸ਼ ਤੌਰ ਤੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈਯਤਨਸ਼ੀਲ ਹੈ।
ਜ਼ਿਲ•ਾ ਚੋਣ ਅਫ਼ਸਰ ਨੇ ਜ਼ਿਲ•ੇ ਦੇ ਸਮੂਹ ਵੋਟਰ ਵਿਸ਼ੇਸ਼ ਤੌਰ ਤੇਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ 20 ਸਾਲ ਤੋਂ ਘੱਟਉਮਰ ਵਾਲੇ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹਆਪਣੀ ਵੋਟ ਪਾਉਣ ਉਪਰੰਤ ਵੋਟ ਨਿਸ਼ਾਨ ਦੇ ਨਾਲ ਆਪਣੀ ਸੈਲਫੀ/ਫੋਟੋਖਿੱਚ ਕੇ ਦਫ਼ਤਰ ਜ਼ਿਲ•ਾ ਚੋਣ ਅਫ਼ਸਰ ਦੇ ਵਿਸ਼ੇਸ਼ ਵਟਸ ਅੱਪ ਨੰਬਰ8360553018 ਤੇ ਪੋਸਟ ਕਰਨ ਤਾਂ ਜੋ ਉਸ ਸੈਲਫੀ/ਫੋਟੋ ਨੂੰ ਜ਼ਿਲ•ੇ ਦੇਫੇਸਬੁੱਕ ਅਕਾਉਂਟ ਜਾਂ ਪੇਜ਼ ਤੇ ਪਾਇਆ ਜਾ ਸਕੇ ਅਤੇ ਇਸ ਨਾਲ ਵੱਧ ਤੋਂਵੱਧ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਸਕੇ। ਉਹਨਾਂ ਦੱਸਿਆਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਨਵੇਂ ਨੌਜਵਾਨ ਵੋਟਰ ਵੱਧ ਤੋਂਵੱਧ ਸਮੂਲੀਅਤ ਕਰ ਸਕਣ ਇਸ ਲਈ ਅਜਿਹਾ ਉਪਰਾਲਾ ਕੀਤਾ ਜਾਰਿਹਾ ਹੈ। ਉਹਨਾਂ ਦੱਸਿਆ ਕਿ ਬਰਨਾਲਾ ਜਿਲ•ੇ ਦੇ ਤਿੰਨ ਵਿਧਾਨ ਸਭਾਹਲਕਿਆਂ ਦੇ 20 ਸਾਲ ਤੋਂ ਘੱਟ ਉਮਰ ਵਾਲੇ 50 ਵੋਟਰਾਂ ਦੀ ਸੈਲਫੀ ਦਾਡਰਾਅ ਕੱਢ ਕੇ ਵਿਸ਼ੇਸ਼ ਸਰਟੀਫਿਕੇਟ ਦਿੱਤਾ ਜਾਵੇਗਾ