best platform for news and views

ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਨੇ ਲਗਾਇਆ ਖੂਨਦਾਨ ਕੈਂਪ 

Please Click here for Share This News

ਧੂਰੀ, 27 ਮਈ (ਮਹੇਸ਼ ਜਿੰਦਲ) ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਧੂਰੀ ਵੱਲੋਂ ਗੁਰਦਰਸ਼ਨ ਡਿੰਪੀ ਦੀ ਅਗੁਵਾਈ ਵਿੱਚ ਇੱਕ ਖੂਨਦਾਨ ਕੈਂਪ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਸ. ਰਛਪਾਲ ਸਿੰਘ ਕਮਾਂਡੈਂਟ ਹੋਮ ਗਾਰਡ ਅਤੇ ਬਲਵਿੰਦਰ ਸਿੰਘ ਬਿੱਲੂ ਨੇ ਕੀਤਾ। ਜਿਸ ਵਿੱਚ ਸਰਕਾਰੀ ਬਲੱਡ ਬੈਂਕ ਬਰਨਾਲਾ ਅਤੇ ਮਿੱਤਲ ਬਲੱਡ ਬੈਂਕ ਸੰਗਰੂਰ ਦੀਆਂ ਟੀਮਾਂ ਨੇ ਖੂਨਦਾਨੀਆਂ ਪਾਸੋਂ 200 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਗੁਰਦਰਸ਼ਨ ਡਿੰਪੀ, ਜਗਰੂਪ ਸਿੰਘ ਬੱਬੂ, ਜਸਵਿੰਦਰ ਕੁਮਾਰ, ਪ੍ਰਿਤਪਾਲ ਸਿੰਘ, ਗੋਲਡੀ ਭੂਚਾਣਾ, ਆੜਤੀਆ ਜਗਤਾਰ ਸਿੰਘ, ਸੁਰੇਸ਼ ਰਾਧੇ, ਬੀਰਬਲ ਸਿੰਘ ਕੌਲਸੇੜੀ ਅਤੇ ਕਮਲ ਸ਼ਰਮਾਂ ਆਦਿ ਨੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਖੂਨਦਾਨ ਨੂੰ ਮਹਾਂਦਾਨ ਦੱਸਦਿਆਂ ਕਿਹਾ ਕਿ ਖੂਨਦਾਨ ਕਰਨ ਵਾਲਾ ਵਿਅਕਤੀ ਕਈ ਜ਼ਿੰਦਗੀਆਂ ਬਚਾਉਂਦਾ ਹੈ। ਇਸ ਮੌਕੇ ਰਛਪਾਲ ਸਿੰਘ ਕਮਾਂਡੈਂਟ ਨੇ ਖੁਦ ਖੂਨਦਾਨ ਕਰਕੇ ਜਿੱਥੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ, ਉੱਥੇ ਹੀ ਉਨ•ਾਂ ਅਤੇ ਬਲਵਿੰਦਰ ਸਿੰਘ ਬਿੱਲੂ ਵੱਲੋਂ ਸੰਸਥਾ ਦੇ ਸਹਿਯੋਗ ਨਾਲ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਵੀ ਵੰਡੇ ਗਏ।

Please Click here for Share This News

Leave a Reply

Your email address will not be published. Required fields are marked *