best platform for news and views

ਪਰਾਲੀ ਸਾੜਨ ਵਿਰੁੱਧ ਵੱਖ ਵੱਖ ਪਿੰਡਾਂ ਵਿੱਚ ਜਾਗਰੂਕ ਕੈਂਪ ਲਗਾਇਆ ਗਿਆ

Please Click here for Share This News
ਭੀਖੀ 05 ਅਕਤੂਬਰ (ਰਾਜਵਿੰਦਰ ਚਹਿਲ)- ਮਾਲਵਾ ਲੋਕ ਹਿੱਤ ਆਰਗਨਾਈਜੇਸ਼ਨ ਪੰਜਾਬ ਨੇ ਨਾਬਾਰਡ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਮਾਖਾ ਚਹਿਲਾਂ,ਅਤਲਾ ਕਲਾਂ, ਮੱਤੀ,ਖੀਵਾ ਕਲਾਂ, ਹੀਰੋ ਕਲਾਂ ਵਿਖੇ ਪਰਾਲੀ ਬਚਾਓ ਫ਼ਸਲ ਵਧਾਓ ਦੇ ਨਾਹਰੇ ਹੇਠ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਟੀਮ ਮੈਂਬਰ ਦੀਦਾਰ ਸਿੰਘ, ਨਿਰਮਲ ਮੌਜੀਆ ਨੇ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਦੱਸਿਆ ਅਤੇ ਨਾਲ ਹੀ ਪਰਾਲੀ ਪ੍ਰਦੂਸ਼ਣ ਖਿਲਾਫ ਜਾਗਰੂਕ ਕਰਦੀ ਫਿਲਮ ਦਿਖਾਈ ਗਈ ਅਤੇ ਟੀਮ ਮੈਂਬਰ ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ  ਨੋਟ ਕੀਤਾ। ਇਸ ਮੌਕੇ ਪਰਾਲੀ ਬਚਾਓ ਫ਼ਸਲ ਵਧਾਓ ਮੁਹਿੰਮ ਤਹਿਤ ਬਣੀਆਂ ਟੀਮਾਂ ਦੇ ਮੈਂਬਰ ਸੁਖਰਾਜ ਸਿੰਘ,  ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਪਰਦੀਪ ਸਿੰਘ, ਨਿਰਮਲ ਸਿੰਘ, ਸਤਗੁਰ ਸਿੰਘ,ਨਰਦੀਪ ਸਿੰਘ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਤੇ ਨੌਜਵਾਨ ਹਾਜ਼ਰ ਸਨ।
ਭੀਖੀ ਨੇੜਲੇ ਪਿੰਡਾਂ ਵਿੱਚ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤੇ ਜਾਣ ਦਾ ਦ੍ਰਿਸ਼।
Please Click here for Share This News

Leave a Reply

Your email address will not be published. Required fields are marked *