best platform for news and views

ਪਰਾਲੀ ਨਾ ਫੂਕਣ ਲਈ ਪ੍ਰਸਾਸ਼ਨ ਨੇ 184 ਪੰਚਾਇਤਾਂ ਤੋਂ ਪਵਾਏ ਮਤੇ

Please Click here for Share This News

ਬਲਜੀਤਪਾਲ

ਸਰਦੂਲਗੜ੍ਹ – 11 ਅਕਤੂਬਰ -ਪ੍ਰਸਾਸ਼ਨ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਡੀ ਗਿਣਤੀ ਪµਚਾਇਤਾਂ ਤੋਂ ਪਰਾਲੀ ਨਾ ਸਾੜਨ ਦੇ ਮਤੇ ਪਵਾਏ ਹਨ । ਸਰਦੂਲਗੜ੍ਹ ਬਲਾਕ ਦੀਆਂ 28 ਪµਚਾਇਤਾਂ ਨੇ ਪ੍ਰਸਾਸ਼ਨ ਨੂੰ ਸਹਿਮਤੀ ਦਿੱਤੀ ਹੈ ਕਿ ਉਨ੍ਹਾਂ ਦੇ ਪਿµਡ ਵਿੱਚ ਪਰਾਲੀ ਨਹੀਂ ਸਾੜੀ ਜਾਵੇਗੀ ।ਇਸੇ ਤਰ੍ਹਾਂ ਝੁਨੀਰ ਬਲਾਕ ਦੀਆ 36 ਪµਚਾਇਤਾਂ , ਬੁਢਲਾਡਾ ਦੀਆਂ 66 ਪµਚਾਇਤਾਂ , ਭੀਖੀ ਬਲਾਕ ਦੀਆਂ 32 ਪµਚਾਇਤਾਂ ਅਤੇ ਮਾਨਸਾ ਬਲਾਕ ਦੀਆਂ 28 ਪµਚਾਇਤਾਂ ਨੇ ਪਰਾਲੀ ਨਾਲ ਸਾੜਨ ਦੀ ਗੱਲ ਕਹੀ ਹੈ। ਇਸ ਸਬµਧੀ ਜਦੋਂ ਮਤੇ ਪਾਉਣ ਵਾਲੀਆਂ ਪµਚਾਇਤਾਂ ਦੇ ਸਰਪµਚਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਸਾਡੀ ਮਜ਼ਬੂਰੀ ਹੈ । ਅਸੀਂ ਕਾਨੂੰਨ ਦੇ ਬੱਝੇ ਹੋਏ ਹਾਂ। ਪ੍ਰਸਾਸ਼ਨ ਦਾ ਕਿਹਾ ਸਿਰ ਮੱਥੇ ਮµਨਣਾ ਹੀ ਪੈਂਦਾ ਹੈ । ਉਨ੍ਹਾਂ ਦੱਸਿਆ ਅਸੀਂ ਮਤੇ ਵਿੱਚ ਸਿਰਫ ਇਹ ਹੀ ਲਿਿਖਆ ਹੈ ਕਿ ਪਿµਡ ਦੀ ਪµਚਾਇਤੀ ਜ਼ਮੀਨ ’ਚ ਪਰਾਲੀ ਨਹੀਂ ਸਾੜੀ ਜਾਵੇਗੀ । ਪਿµਡ ਦੇ ਲੋਕਾਂ ਨੂੰ ਪਰਾਲੀ ਸਾੜੇ ਜਾਣ ਦੇ ਨੁਕਸਾਨ ਦੱਸੇ ਜਾਣਗੇ ਅਤੇ ਕਾਨੂੰਨਾਂ ਤੋਂ ਜਾਣੂ ਕਰਵਾਇਆ ਜਾਵੇਗਾ ਪਰ ਅਸੀਂ ਕਿਸੇ ਵੀ ਕਿਸਾਨ ਨੂੰ ਖੇਤ ਵਿੱਚ ਜਾ ਕੇ ਰੋਕ ਨਹੀਂ ਸਕਦੇ। ਜਾਗਰੂਕਤਾ ਲਈ ਅਸੀਂ ਧਰਮਿਕ ਸਥਾਨਾਂ ਤੋਂ ਬੇਨਤੀਆਂ ਵੀ ਕਰਵਾ ਦਿੱਤੀਆਂ ਹਨ । ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿµਘ ਭੈਣੀ ਬਾਘਾ ਨੇ ਕਿਹਾ ਅਸੀਂ ਪਰਾਲੀ ਸਾੜੇ ਜਾਣ ਦੇ ਹੱਕ ਵਿੱਚ ਨਹੀਂ ਪਰ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਪµਚਾਇਤਾਂ ਤੋਂ ਇੱਕੋ ਕਿਸਮ ਦੇ ਮਤੇ ਪਵਾ ਲੈਣੇ ਧੱਕੇਸ਼ਾਹੀ ਦਾ ਸਬੂਤ ਹੈ। ਉਨ੍ਹਾਂ ਕਿਹਾ ਲੋਕ ਮਸਲੇ ਧੱਕੇ ਨਾਲ ਨਹੀਂ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਮੱਦਦਾਂ ਦੇ ਕੇ ਹੱਲ ਕੀਤੇ ਜਾਂਦੇ ਹਨ। ਕਿਸਾਨ ਆਗੂ ਗੋਰਾ ਸਿµਘ ਭੈਣੀ ,ਸੁਰਜੀਤ ਸਿµਘ ਕੋਟ ਧਰਮੂ ਅਤੇ ਮਲੂਕ ਸਿµਘ ਹੀਰਕੇ ਨੇ ਕਿਹਾ ਜਿਵੇਂ ਸਰਕਾਰ ਸ਼ਹਿਰਾਂ ਵਿੱਚੋਂ ਵੱਡੀਆਂ ਕµਪਨੀਆਂ ਦਾ ਕਚਰਾ ਚੁੱਕਣ ਲਈ ਮੁਲਾਜ਼ਮ ਰੱਖਦੀ ਹੈ ਅਤੇ ਟੈਕਸਾਂ ਦੇ ਮੋਟੇ ਪੈਸੇ ਖਰਚਦੀ ਹੈ ਉਵੇਂ ਹੀ ਕਿਸਾਨਾਂ ਦੀ ਵੀ ਮੱਦਦ ਕਰੇ। ਇਸ ਸਬµਧੀ ਡਿਪਟੀ ਕਮਿਸ਼ਨਰ ਮਾਨਸਾ ਸਮੀ ਧਰਮਪਾਲ ਗੁਪਤਾ ਨੇ ਕਿਹਾ ਅਸੀਂ ਸਬµਧਿਤ ਬਲਾਕਾਂ ਦੇ ਅਧਿਕਾਰੀਆਂ ਨੂੰ ਪµਚਾਇਤਾਂ ਨਾਲ ਸਪµਰਕ ਕਰਨ ਲਈ ਕਿਹਾ ਸੀ । ਸਾਰੇ ਮਤੇ ਪµਚਾਇਤਾਂ ਨੇ ਖੁਦ ਪਾ ਕੇ ਦਿੱਤੇ ਹਨ ਕਿਸੇ ਨੂੰ ਵੀ ਮਜ਼ਬੂਰ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਪµਚਾਇਤਾਂ ਦੀ ਜਿµਮੇਵਾਰੀ ਹੈ ਕਿ ਉਹ ਪਿµਡਾਂ ਦੇ ਕਿਸਾਨਾਂ ਨੂੰ ਸਰਕਾਰੀ ਕਾਨੂੰਨਾਂ ਬਾਰੇ ਜਾਗਰੂਕ ਕਰਨ । ਉਨ੍ਹਾਂ ਕਿਹਾ ਜੋ ਵੀ ਕਿਸਾਨ ਪਰਾਲੀ ਸਾੜੇਗਾ ੳਸ ਖ਼ਿਲਾਫ਼ ਬਣਦੀ ਕਾਨੁµਨੀ ਕਾਰਵਈ ਕੀਤੀ ਜਾਵੇਗੀ ।


ਕੈਪਸ਼ਨ : ਇੱਕ ਖੇਤ ਵਿੱਚ ਪਰਾਲੀ ਦੀਆਂ ਗµਢਾ ਬਣਾ ਰਿਹਾ ਕਿਸਾਨ

Please Click here for Share This News

Leave a Reply

Your email address will not be published. Required fields are marked *