best platform for news and views

ਪਰਸ ਖੋਹਣ ਦੇ ਦੋਸ਼ ਹੇਠ 2 ਪੁਲਸ ਅੜਿੱਕੇ

Please Click here for Share This News

ਧੂਰੀ, 3 ਮਈ (ਮਹੇਸ਼ ਜਿੰਦਲ) – ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਸਿਟੀ ਧੂਰੀ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ ਧੂਰੀ ਮੋਹਿਤ ਅਗਰਵਾਲ ਅਤੇ ਐੱਸ.ਐੱਚ.ਓ ਸਿਟੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਲੰਘੇ ਦਿਨ ਰਾਜ ਰਾਣੀ ਪਤਨੀ ਰਤਨ ਲਾਲ ਵਾਸੀ ਧੂਰੀ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਪਤੀ ਸਮੇਤ ਬਾਜ਼ਾਰ ‘ਚ ਜਾ ਰਹੀ ਸੀ ਤਾਂ ਦੋ ਵਿਅਕਤੀ ਉਸ ਤੋਂ ਪਰਸ ਖੋਹ ਕੇ ਲੈ ਗਏ, ਜਿਸ ਵਿਚ ਕੁੱਝ ਨਗਦੀ ਅਤੇ ਮੋਬਾਈਲ ਸੀ। ਪੁਲਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਕੇ ਪਵਨ ਕੁਮਾਰ ਅਤੇ ਦਵਿੰਦਰ ਸਿੰਘ ਵਾਸੀ ਆਜ਼ਾਦ ਨਗਰ, ਧੂਰੀ ਨੂੰ ਕਾਬੂ ਕਰ ਲਿਆ, ਜਿਨ•ਾਂ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਨ•ਾਂ ਫੜੇ ਗਏ ਵਿਅਕਤੀਆਂ ਕੋਲੋਂ ਕੁੱਝ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ ਅਤੇ ਇਨ•ਾਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਕੈਪਸ਼ਨ – ਫੜੇ ਗਏ ਵਿਅਕਤੀ ਪੁਲਸ ਪਾਰਟੀ ਸਮੇਤ

Please Click here for Share This News

Leave a Reply

Your email address will not be published. Required fields are marked *