ਚੰਡੀਗੜ੍ਹ : ਪੰਜਾਬੀ ਗਾਇਕਿੀ ਵਿਚ ‘ਸਾਡੇ ਘਰੇ ਬਿੱਲੀ ਸੂਈ ਐ’ ਅਤੇ ‘ਰਾਤੀਂ ਸੁਪਨੇ ‘ਚ ਜਹਾਜ ਲੈ ਲਿਆ’ ਵਰਗੇ ਗੀਤਾਂ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ਪਰਮਿੰਦਰ ਸਿੱਧੂ ਦਾ ਨਵਾਂ ਟਰੈਕ ‘ਸਿਪ ਸਿਪ’ ਪ੍ਰਸਿੱਧ ਕੰਪਨੀ ‘ਵਾਈਟ ਹਿੱਲ ਮਿਊਜਿਕ’ ਨੇ ਰਿਲੀਜ਼ ਕੀਤਾ ਹੈ। ਕੰਪਨੀ ਨੇ ਇਸ ਟਰੈਕ ਨੂੰ ਐਮ.ਐਚ. ਵੰਨ, ਟਸ਼ਨ ਅਤੇ ਹੋਰ ਕਈ ਚੈਨਲਾਂ ‘ਤੇ ਰਿਲੀਜ਼ ਕੀਤਾ ਹੈ। ਆਸ ਹੈ ਕਿ ਪੰਜਾਬੀ ਗਾਇਕੀ ਦੇ ਇਸ ਹੀਰੇ ਨੂੰ ਦੇਸ਼ ਵਿਦੇਸ਼ ਵਿਚ ਪੰਜਾਬੀ ਦਰਸ਼ਕ ਪਸੰਦ ਕਰਨਗੇ।