best platform for news and views

 ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ ਪਿੰਡ ਬੇਨੜਾ ਤੋਂ ਚੋਣ ਮੁਹਿੰਮ ਦਾ ਆਗਾਜ਼

Please Click here for Share This News

ਧੂਰੀ,18 ਅਪ੍ਰੈਲ (ਮਹੇਸ਼ ਜਿੰਦਲ)- ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੂਰੀ ਹਲਕੇ ਅੰਦਰ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪਿੰਡ ਬੇਨੜਾ ਤੋਂ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਢੀਂਡਸਾ ਨੇ ਕਿਹਾ ਕਿ ਜਿਹੜੇ ਪਿੰਡ ਬੇਨੜਾ ਨੂੰ ਭਗਵੰਤ ਮਾਨ ਨੇ ਬਤੌਰ ਐਮ.ਪੀ ਗੋਦ ਲਿਆ ਸੀ ਅੱਜ ਉਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿੱਥੋਂ ਦੇ ਲੋਕ ਭਗਵੰਤ ਮਾਨ ਦੇ ਸਿਰਫ਼ ਲਾਰਿਆਂ ਦਾ ਸ਼ਿਕਾਰ ਹੋਏ ਹਨ। ਉਨ•ਾਂ ਕਿਹਾ ਕਿ ਇਸ ਦੇ ਉਲਟ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿੰਡ ਗੁਲਾੜੀ ਜੋ ਕਿ ਬਤੌਰ ਐਮ.ਪੀ ਗੋਦ ਲਿਆ ਗਿਆ ਸੀ ਉਸ ਇਲਾਕੇ  ਵਿਚ ਵਧਿਆ ਕੰਮ ਹੋਇਆ ਹੈ ਜਿਸ ਦੀ ਗਵਾਹੀ ਉਸ ਪਿੰਡ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਭਗਵੰਤ ਮਾਨ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਢੀਂਡਸਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਐਮ.ਪੀ ਬਣਨ ਤੇ ਆਪਣੇ ਵੱਲੋਂ ਕੀਤੇ ਸਾਰੇ ਵਾਅਦੇ ਪੂਰੀ ਤਨਦੇਹੀ ਤੇ ਸਿੱਦਤ ਨਾਲ ਨਿਭਾਉਣਗੇ। ਉਨ•ਾਂ ਕਿਹਾ ਕਿ ਇੱਕ ਐਮ.ਪੀ ਦੀ ਕਾਰਗੁਜ਼ਾਰੀ ਪੱਖੋਂ ਭਗਵੰਤ ਮਾਨ ਦਾ 364ਵਾਂ ਨੰਬਰ ਹੈ ਜੋ ਕਿ ਆਪਣੇ ਆਪ ਵਿਚ ਹੀ ਇੱਕ ਅਸਫਲ ਐਮ.ਪੀ ਦੀ ਨਿਸ਼ਾਨੀ ਹੈ। ਉਨ•ਾਂ ਲੋਕਾਂ ਨੂੰ ਅਕਾਲੀ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹਿਤਾਂ ਦੀ ਗੱਲ ਕੀਤੀ ਹੈ ਜੋ ਕਿ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ•ਾਂ ਕਾਂਗਰਸ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਵਿਚ ਹਰੇਕ ਵਰਗ ਦੁਖੀ ਹੈ। ਢੀਂਡਸਾ ਨੇ ਕਿਹਾ ਕਿ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਹਲਕਾ ਇੰਚਾਰਜ ਹਰੀ ਸਿੰਘ,ਜ਼ਿਲ•ਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ,ਰਜਿੰਦਰ ਸਿੰਘ ਕਾਂਝਲਾ, ਭੁਪਿੰਦਰ ਸਿੰਘ ਭਲਵਾਨ,ਦਰਸ਼ਨ ਸਿੰਘ ਸਰਪੰਚ,ਭਾਜਪਾ ਆਗੂ ਸੁਖਪਾਲ ਕਾਂਝਲਾ,ਬਾਬੂ ਬ੍ਰਿਜ ਲਾਲ, ਦਰਸ਼ਨ ਸਿੰਘ ਪ੍ਰਧਾਨ,ਸਾਬਕਾ ਸਰਪੰਚ ਰਤਨ ਕੁਮਾਰ ਲੀਲ•ਾ,ਯੂਥ ਆਗੂ ਚਰਨਵੀਰ ਸਿੰਘ ਸਮਨੀ,ਜਗਰੂਪ ਸਿੰਘ ਲੱਡਾ,ਬਸੰਤ ਲਾਲ, ਅਵਤਾਰ ਸਿੰਘ,ਜਸਵੀਰ ਸਿੰਘ,ਅਮਰਜੀਤ ਸਿੰਘ,ਭਗਵੰਤ ਜੋਸੀ,ਸਤਿਗੁਰ ਸਿੰਘ ਪੰਚ,ਸੁਖਵੀਰ ਸਿੰਘ,ਜੱਸਾ ਸਿੰਘ, ਗੁਣਦੀਪ ਸਿੰਘ,ਪਰਮਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *