best platform for news and views

ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਨੇ ਕੀਤਾ ਚੋਣ ਦਫ਼ਤਰ ਦਾ ਉਦਘਾਟਨ

Please Click here for Share This News

ਧੂਰੀ,1 ਮਈ (ਮਹੇਸ਼ ਜਿੰਦਲ)  – ਅਕਾਲੀ-ਭਾਜਪਾ ਗੱਠਜੋੜ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਧੂਰੀ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਉਨ•ਾਂ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਵੱਲੋਂ ਕੀਤਾ ਗਿਆ। ਬੀਬੀ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਢੀਂਡਸਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਹਲਕੇ ਅੰਦਰ ਵਿਚਰਦਾ ਆ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਹੀ ਪਰਮਿੰਦਰ ਸਿੰਘ ਢੀਂਡਸਾ ਨੂੰ ਪੰਜ ਬਾਰ ਵਿਧਾਇਕ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ•ਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਚਾਹੁੰਦੇ ਸਨ ਕਿ ਮੈਂਬਰ ਪਾਰਲੀਮੈਂਟ ਲਈ ਕਿਸੇ ਹੋਰ ਆਗੂ ਨੂੰ ਮੌਕਾ ਮਿਲੇ, ਪ੍ਰੰਤੂ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ-ਵੱਖ ਹਲਕਾ ਇੰਚਾਰਜਾਂ, ਪਾਰਟੀ ਆਗੂਆਂ ਅਤੇ ਵਰਕਰਾਂ ਦੇ ਢੀਂਡਸਾ ਪਰਿਵਾਰ ਪ੍ਰਤੀ ਪਿਆਰ-ਸਤਿਕਾਰ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵੱਲੋਂ ਸ੍ਰ.ਢੀਂਡਸਾ ਨੂੰ ਉਮੀਦਵਾਰ ਵਜੋਂ ਐਲਾਨਿਆ ਗਿਆ। ਉਨ•ਾਂ ਕਿਹਾ ਕਿ ਚਾਰ ਗੇੜਾਂ ਦੀ ਚੋਣ ਦੌਰਾਨ ਹੋਏ ਸਰਵਿਆਂ ‘ਚ ਸਪਸ਼ਟ ਹੈ ਕਿ ਦੇਸ਼ ਅੰਦਰ ਮੁੜ ਤੋਂ ਮੋਦੀ ਸਰਕਾਰ ਬਣਨਾ ਤੈਅ ਹੈ, ਇਸ ਲਈ ਸਾਨੂੰ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟ ਪਾ ਕੇ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ। ਉਨ•ਾਂ ਭਗਵੰਤ ਮਾਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਪਿਛਲੇ ਪੰਜ ਸਾਲ ਦੌਰਾਨ ਵਿਕਾਸ ਤਾਂ ਕੀ ਕਰਵਾਉਣਾ ਸੀ, ਸਗੋਂ ਹਲਕੇ ਦੇ ਲੋਕਾਂ ਦਾ ਜਿਤਵਾਉਣ ਲਈ ਧੰਨਵਾਦ ਵੀ ਨਹੀਂ ਕੀਤਾ। ਉਨ•ਾਂ ਕੇਵਲ ਸਿੰਘ ਢਿੱਲੋਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ਼ ਚੋਣਾਂ ਸਮੇਂ ਹੀ ਨਜ਼ਰ ਆਉਂਦੇ ਹਨ ਅਤੇ ਚੋਣਾਂ ਉਪਰੰਤ ਫ਼ੋਨ ਨੰਬਰ ਵੀ ਬਦਲ ਲੈਂਦੇ ਹਨ, ਪ੍ਰੰਤੂ ਪੂਰਾ ਢੀਂਡਸਾ ਪਰਿਵਾਰ ਅਕਸਰ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ। ਇਸ ਮੌਕੇ ਅਮਨਵੀਰ ਸਿੰਘ ਚੈਰੀ, ਹਰੀ ਸਿੰਘ ਨਾਭਾ, ਭੁਪਿੰਦਰ ਸਿੰਘ ਭਲਵਾਨ, ਰਜਿੰਦਰ ਸਿੰਘ ਕਾਂਝਲਾ, ਸੁਰਿੰਦਰਪਾਲ ਸਿੰਘ ਨੀਟਾ, ਜਤਿੰਦਰ ਸਿੰਘ ਸੋਨੀ ਮੰਡੇਰ, ਗੁਰਦੀਪ ਸਿੰਘ ਗਿੱਪੀ ਬੁਗਰਾ, ਵਿੱਕੀ ਪਰੋਚਾ, ਮਨਵਿੰਦਰ ਸਿੰਘ ਬਿੰਨਰ, ਸਵਰਨਜੀਤ ਸਿੰਘ ਹਰਚੰਦਪੁਰ, ਸੁਖਵਿੰਦਰ ਸਿੰਘ ਈਸੀ, ਨਿਰਮਲਜੀਤ ਸਿੰਘ ਬਿੱਲੂ ਬੰਗਾਵਾਲੀ, ਗੁਰਵਿੰਦਰ ਸਿੰਘ ਗਿੱਲ, ਭੂਪੇਸ਼ ਜਿੰਦਲ, ਪ੍ਰਦੀਪ ਗਰਗ ਤੇ ਕਮਲਜੀਤ ਗਰਗ ਵੀ ਹਾਜ਼ਰ ਸਨ।

ਕੈਪਸ਼ਨ – ਪਰਮਿੰਦਰ ਸਿੰਘ ਢੀਂਡਸਾ ਦੇ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *