best platform for news and views

ਪਤੀ ਨਾਲ ਅਸਹਿਮਤੀ ਪ੍ਰਗਟ ਕਰਨ ਦੀ ਕਲਾ

Please Click here for Share This News

ਡਾ. ਹਰਜਿੰਦਰ ਵਾਲੀਆ

ਚੰਗੀ ਵਿਆਹੁਤਾ ਜਿੰਦਗੀ ਲਈ ਅਤੇ ਆਦਮੀ ਤੀਵੀ ਵਿਚਕਾਰ ਸੁਖਾਵਂ ਸਬੰਧਾਂ ਲਈ ਛੋਟੀਅਾਂ ਛੋਟਆਂ ਵੱਡੇ ਅਰਥ ਰੱਖਦੀਆਂ ਹਨ। ਮੇਰਾ ਇਕ ਜੱਜ ਦੋਸਤ ਅਕਸਰ ਉਸ ਕਲ ਆਏ ਤਲਾਕ ਦੇ ਕੇਸਾਂ ਬਾਰੇ ਦੱਸਦਾ ਰਹਿੰਦਾ ਹੈ। ”ਜੇ ਪਤੀ ਪਤਨੀ ਆਪਣੀ ਰੋਜ਼ਾਨਾ ਜਿੰਦਗੀ ਵਿਚ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਲੈਣ ਤਾਂ ਤਕਰੀਬਨ ਅੱਧੇ ਤਲਾਕ ਮੁਕੱਦਮੇ ਨਾ ਹੋਣ” ਉਸਦਾ ਕਹਿਣਾ ਹੈ। ਗੱਲ ਉਸਦੀ ਕਾਫੀ ਹੱਦ ਤੱਕ ਠੀਕ ਹੈ। ਬਹੁਤੇ ਲੋਕਾਂ ਨੂੰ ਅਸਹਿਮਤੀ ਵੀ ਨਹੀਂ ਪ੍ਰਗਟ ਕਰਨੀ ਆਉਂਦੀ। ਘਰ ਵਿਚ ਜੇ ਪਤਨੀ ਕਿਸੇ ਗੱਲ ‘ਤੇ ਪਤੀ ਨਾਲ ਸਹਿਮਤ ਨਹੀਂ ਤਾਂ ਉਸਨੂੰ ਅਸਹਿਮਤੀ ਪ੍ਰਗਟ ਕਰਨ ਦੀ ਕਲਾ ਵਿਚ ਨਿਪੁੰਨ ਹੋਣਾ ਜਰੂਰੀ ਹੈ। ਬਹੁਤ ਵਾਰ ਪਤਨੀ ਉੱਚੀ ਉੱਚੀ ਬੋਲਕੇ, ਕਲੇਸ ਕਰਕੇ ਜਾਂ ਰੋਸਾ ਵਿਖਾਕੇ ਆਪਣਾ ਵਿਰੋਧ ਪ੍ਰਗਟ ਕਰਦੀ ਹੈ। ਚਾਹੀਦਾ ਤਾਂ ਇਹ ਕਿ ਉਹ ਨਿਮਰਤਾ ਪੂਰਵਕ ਆਪਣਾ ਪੱਖ ਰੱਖੇ ਅਤੇ ਆਪਣੀ ਅਸਹਿਮਤੀ ਪ੍ਰਗਟ ਕਰੇ। ਫਰਜ ਕਰੋ ਪਤੀ ਦੇ ਭਰਾ ਨੇ 50000 ਰੁਪਏ ਉਧਾਰ ਮੰਗ ਲਏ, ਪਰ ਉਹ ਨਹੀਂ ਚਾਹੁੰਦੀ ਕਿ ਰੁਪਏ ਦਿੱਤੇ ਜਾਣ ਕਿਉਂਕਿ ਉਸ ਭਰਾ ਨੇ ਪਹਿਲਾਂ ਦਿੱਤੇ ਰੁਪਏ ਵੀ ਵਾਪਸ ਨਹੀਂ ਕੀਤੇ। ਇਸ ਸਮੇਂ ਉਹ ਉੱਚੀ ਆਵਾਜ਼ ਵਿਰੋਧ ਪ੍ਰਗਟ ਕਰਦੀ ਹੈ। ”ਇਥੇ ਨੋਟ ਦਰਖਤਾਂ ਨੂੰ ਲਗਦੇ ਨੇ ਕਿਤੇ। ਤੁਹਾਨੂੰ ਭੋਲਿਆਂ ਨੂੰ ਇਹ ਲੁੱਟਕੇ ਖਾ ਰਹੇ ਨੇ। ਇਨ੍ਹਾਂ ਨੇ ਪਹਿਲੇ ਦਿੱਤੇ ਵਾਪਸ ਨਹੀਂ ਮੋੜੇ ਅਜੇ। ਅਸੀਂ ਨਹੀਂ ਦੇਣੇ ਕਿਸੇ ਨੂੰ ਰੁਪਏ”

ਇਹ ਗੱਲ ਇਸ ਤਰਾਂ ਵੀ ਕਹੀ ਜਾ ਸਕਦੀ ਹੈ

”ਉਂਜ, ਮੌਕੇ ‘ਤੇ ਭਰਾ ਭਰਾ ਦੇ ਕੰਮ ਆਉਂਦੈ। ਪਰ ਤੁਹਾਨੂੰ ਪਤੈ ਬੱਚਿਆਂ ਦੀ ਫੀਸ ਭਰਨੀ ਐ। ਮੈਨੂੰ ਲਗਦੈ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਸਮਝਾ ਦਿਓ ਕਿ ਅਜੇ ਸਾਡਾ ਹੱਥ ਤੰਗ ਐ।” ਇਉਂ ਕਹਿਣ ਨਾਲ ਪਤੀ ਮੰਨ ਵੀ ਜਾਵੇਗਾ ਅਤੇ ਘਰ ਵਿਚ ਸ਼ਾਂਤੀ ਵੀ ਬਣੀ ਰਹੇਗੀ।

ਮੇਰੀ ਬੀਵੀ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਮੈਂ ਆਪਣੇ ਬਿਸਤਰ ‘ਤੇ ਕਿਤਾਬਾਂ ਖਿਲਾਰ ਕੇ ਰੱਖਦਾ ਹਾਂ। ਇਸ ਗੱਲ ਨੂੰ ਲੈ ਕੇ ਅਕਸਰ ਤਕਰਾਰ ਵੀ ਹੋ ਜਾਂਦੀ ਹੈ। ਹੁਣ ਉਹ ਸਮਝ ਗਈ ਹੈ ਅਤੇ ਗੱਲ ਹਾਸੇ ‘ਚ ਟਾਲ ਜਾਂਦੀ ਹੈ ਕਿ ਇਸ ਉਮਰ ਤੱਕ ਜੇ ਨਹੀਂ ਸਮਝੇ ਤਾਂ ਅੱਗੇ ਵੀ ਕੀ ਸਮਝੋਗੇ। ਸੋ ਇਸ ਤਰਾਂ ਘਰ ਦੀ ਸ਼ਾਂਤੀ ਬਣੀ ਰਹਿੰਦੀ ਹੈ।

ਫਰਜ ਕਰੋ ਕਿ ਅੱਜ ਰੋਜ਼ ਡੇ ਹੈ ਅਤੇ ਪਤਨੀ ਨੂੰ ਆਸ ਹੈ ਕਿ ਉਸਦਾ ਪਤੀ ਉਸ ਨੂੰ ਫੁੱਲ ਭੇਟ ਕਰੇਗਾ। ਦੂਜੇ ਪਾਸੇ ਪਤੀ ਆਪਣੇ ਕੰਮ ਵਿਚ ਇਨ੍ਹਾਂ ਮਗਨ ਹੈ ਕਿ ਅਜਿਹੇ ਸਾਰੇ ਵਿਸ਼ੇਸ਼ ਦਿਨਾਂ ਨੂੰ ਭੁੱਲ ਜਾਂਦਾ ਹੈ। ਪਤੀ ਪਤਨੀ ਦੀਆਂ ਬਹੁਤੀਆਂ ਲੜਾਈਆਂ ਪਤੀ ਵੱਲ ਘੱਟ ਜਾਂ ਨਾ ਧਿਆਨ ਦੇਣ ਨਾਲ ਸਬੰਧਿਤ ਹੁੰਦੀਆਂ ਹਨ। ਜੇ ਪਤੀ ਘਰ ਨੂੰ, ਬੱਚਿਆਂ ਨੂੰ ਅਤੇ ਪਤਨੀ ਨੂੰ ਪੂਰਾ ਵਕਤ ਦੇਣ ਤਾਂ ਪਤਨੀ ਹਮੇਸ਼ਾਂ ਖੁਸ਼ ਰਹੇਗੀ। ਦੂਜੇ ਪਾਸੇ ਪਤੀ ਦਾ ਧਿਆਨ ਖਿੱਚਣ ਲਈ ਪਤਨੀ ਨੂੰ ਸਾਕਾਰਾਤਮਕ ਉਪਰਾਲੇ ਕਰਨੇ ਚਾਹੀਦੇ ਹਨ। ਨਾ ਕਿ ਬਿਮਾਰੀ ਦਾ ਬਹਾਨਾ ਬਣਾ ਕੇ ਪਤੀ ਦਾ ਧਿਆਨ ਖਿੱਚਣਾ ਚਾਹੀਦਾ ਹੈ। ਚਾਹੀਦਾ ਹੈ ਕਿ ਪਤਨੀ ਪਤੀ ਦੇ ਦਿਲਚਸਪੀ ਵਾਲੇ ਕੰਮਾਂ ਵਿਚ ਦਿਲਚਸਪੀ ਲਵੇ। ਔਰਤ ਆਪਣੇ ਆਪ ਨੂੰ ਇਨ੍ਹਾਂ ਕਾਬਲ ਬਣਾ ਲਵੇ ਕਿ ਪਤੀ ਉਸ ਵੱਲ ਖਿੱਚੇ ਜਾਣ ਲਈ ਮਜਬੂਰ ਹੋ ਜਾਵੇ।

(ਬਾਕੀ ਅਗਲੇ ਅੰਕ ਵਿਚ)

Dr Harjinder Walia

+91-98723-14380

Patiala (Punjab) INDIA

Please Click here for Share This News

Leave a Reply

Your email address will not be published. Required fields are marked *