best platform for news and views

ਪਤਨੀ ਦਾ ਦਿਲ ਜਿੱਤਣ ਦੇ ਗੁਰ

Please Click here for Share This News

ਡਾ. ਹਰਜਿੰਦਰ ਵਾਲੀਆ

ਪਤਨੀ ਦਾ ਦਿਲ ਜਿੱਤਣ ਦੀ ਲੋੜ ਹੁੰਦੀ ਹੈ ਬਦਲ ਨਹੀਂ।ਪਤਨੀ ਤੁਹਾਡੀ ਅਰਧਾਗਨੀ ਹੈ। ਤੁਹਾਡੇ ਪਰਿਵਾਰ ਦਾ ਹਿੱਸਾ ਹੈ। ਤੁਹਾਡਾ ਆਪਣਾ ਹਿੱਸਾ ਹੈ। ਤੁਹਾਡੀ ਗੁਲਾਮ ਨਹੀਂ।ਪਤਨੀ ਦੇ ਸਰੀਰ ਤੇ ਕਬਜਾ ਕਰਨ ਵਾਲਾ,ਉਸਦੀਆਂ ਭਾਵਨਾਵਾਂ ਦਾ ਖਿਆਲ ਕਰਨ ਨਾ ਕਰਨ ਵਾਲਾ ਬੰਦਾ ਮਰਦ ਤਾਂ ਹੋ ਸਕਦਾ ਹੈ ਪਰ ਮਹਿਰਮ ਨਹੀਂ। ਦਿਲ ਦਾ ਮਹਿਰਮ ਬਣਨ ਲਈ ਮੁਹੱਬਤ ਲੋੜੀਂਦੀ ਹੈ, ਮੋਹ ਅਤੇ ਪਿਆਰ ਦੀ ਤੰਦਾ ਮਜਬੂਤ ਕਰਨ ਦੀ ਜਰੂਰਤ ਹੁੰਦੀ ਹੈ।ਪਤਨੀ ਦਾ ਦਿਲ ਜਿੱਤਣ ਦੇ ਗੁਰ ਪੜਕੇ ਅਨੇਕਾਂ ਪ੍ਰਤੀਕਿ੍ਰਿਆਵਾਂ ਫੋਨ ਦੇ ਜ਼ਰੀਏ ਮੇਰੇ ਆ ਰਹੀਆਂ ਹਨ। ਇਕ ਔਰਤ ਦੀ ਸਮੱਸਿਆ ਬਹੁਤ ਗੰਭੀਰ ਹੈ। ਉਸਦਾ ਕਹਿਣਾ ਹੈ
ਮੇਰੀ ਇਕ ਦੋ ਵਰਿ੍ਆਦੀ ਬੇਟੀ ਹੈ, ਮੈਂ ਸਰਕਾਰੀ ਨੌਕਰੀ ਕਰ ਰਹੀ ਹਾਂ। ਭਾਵੇਂ ਬਹੁਤ ਸੁੰਦਰ ਨਹੀਂ ਪਰ ਠੀਕ ਠਾਕ ਹਾਂ ਪਰ ਮੇਰਾ ਘਰਵਾਲੇ ਨੂੰ ਬਾਹਰ ਹੱਥ ਪੈਰ ਮਾਰਨ ਦੀ ਆਦਤ ਹੈ। ਅਜ ਕੱਲ ਉਹ ਮੇਰੀ ਤੁਲਨਾ ਮੇਰੀ ਜਠਾਨੀ ਨਾਲ ਕਰ ਰਿਹਾ ਹੈ।ਅਤੇ ਮੈਨੂੰ ਕਹਿ ਰਿਹਾ ਹੈ ਕਿ ਮੈਂ ਵੀ ਆਪਣੀ ਜਿਠਾਨੀ ਵਾਂਗ ਬਣ ਠਣਕੇ ਰਿਹਾ ਕਰਾਂ। ਮੇਂ ਜਿੰਦਗੀ ਬਰਬਾਦ ਹੁੰਦੀ ਵੇਖ ਰਹੀਂ ਹਾਂ। ਹਰ ਰੋਜ਼ ਉਸ ਨਾਲ ਲੜਦੀ ਹਾਂ।ਘਰ ਨਰਕ ਬਣ ਗਿਆ ਹੈ।
ਹੁਣ ਮੈਂ ਦੱਸੋਂ ਕੀ ਕਰਾਂ । ਕਿਹੜਾ ਖੂਹ ਪੁੱਟਾ ”
ਸੱਚ ਮੁੱਚ ਹੀ ਇਸ ਬੀਬੀ ਦੀ ਸਮੱਸਿਆ ਬਹੁਤ ਗੰਭੀਰ ਹੈ। ਅਜਿਹੇ ਚਰਿਤੱਰ ਦੇ ਮਾਲਕ ਲੋਕ ਦਿਲਾਂ ਦੇ ਨਹੀਂ ਸਰੀਰਾਂ ਦੇ ਵਪਾਰੀ ਹੁੰਦੇ ਹਨ। ਪਵਿੱਤਰ ਰਿਸ਼ਤਿਆਂ ‘ਤੇ ਕਲੰਕ ਹੁੰਦੇ ਹਨ। ਇਸ ਕੇਸ ਵਿਚ ਔਰਤ ਨੂੰ ਸਬ਼ਰ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਲੜਾਈ ਝਗੜੇ ਦਾ ਨਤੀਜਾ ਤਲਾਕ ‘ਤੇ ਨਿਬੜਦਾ ਹੈ ਅਤੇ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗ ਜਾਂਦਾ ਹੈ। ਘਰ ਦੇ ਸਿਆਣੇ ਬਜੁਰਗਾਂ ਨੂੰ ਅੱਗੇ ਆਕੇ ਬੰਦੇ ਨੂੰ ਸਮਝਾਉਣਾ ਚਾਹੀਦਾ ਹੈ। ਉਂਜ ਕੋਈ ਵੀ ਸਿਆਣਾ ਪਤੀ–ਪਤਨੀ ਦੇ ਰਿਸ਼ਤੇ ਦੀ ਪਵਿੱਤਰਤਾ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਇਸ ਤਰੀਕੇ ਨਾਲ ਆਪਣੀ ਪਤਨੀ ਦੀਆਂ ਨਜ਼ਰਾਂ ਵਿਚ ਨਹੀਂ ਗਿਰਦਾ । ਜੇ ਤੁਸੀਂ ਪਤਨੀ ਤੋਂ ਵਫਾ ਭਾਲਦੇ ਹੋ ਤਾਂ ਉਸਨੂੰ ਵਫਾ ਦਿਉ। ਜੋ ਬੀਜੋਗੇ ਉਹੀ ਵੱਢੋਗੇ। ਬਹੁਤ ਸਾਰੀਆਂ ਔਰਤਾਂ ਬਦਲੇ ਵਿਚ ਆਪ ਨਜਾਇਜ਼ ਸਬੰਧ ਬਣਾ ਕੇ ਪਤੀ ਨੂੰ ਤੰਗ ਕਰਕੇ ਖੁਸ਼ੀ ਮਹਿਸੂਸ ਕਰਨ ਲੱਗ ਪੈਂਦੀਆਂ ਹਨ। ਇਸ ਦੌੜ ਤੋਂ ਬਚਣਾ ਹੈ ਤਾਂ ਇਕੋ ਇਕ ਢੰਗ ਹੈ ਕਿ ਪਤੀ ਪਤਨੀ ਪ੍ਰਤੀ ਵਫਾਦਾਰੀ ਦਾ ਸਬੂਤ ਦੇਵੇ।
ਪਤਨੀ ਬਹੁਤ ਵਾਰ ਤਾਂ ਛੋਟੀਆਂ–ਛੋਟੀਆਂ ਗੱਲਾਂ ਤੋਂ ਹੀ ਖੁਸ਼ ਹੋ ਜਾਂਦੀ ਹੈ। ਬਸ ਪਤੀ ਨੂੰ ਛੋਟੀਆਂ ਛੋਟੀਆਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ। ਪਤਨੀ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਨੂੰ ਕਿਤੇ ਬਾਹਰ ਘੁਮਾਕੇ ਲਿਆਵੇ, ਔਰਤਾਂ ਖਰੀਦਦਾਰੀ ਦੀਆਂ ਸ਼ੌਕੀਨ ਹੁੰਦੀਆਂ ਹਨ,ਅਤੇ ਇਸ ਬਹਾਨੇ ਉਨਾਂ ਦਾ ਇਹ ਸ਼ੌਕ ਵੀ ਪੂਰਾ ਕਰ ਦੇਣਾ ਚਾਹੀਦਾ ਹੈ। ਮਹੀਨੇ ਵਿਚ ਇਕ ਦੋ ਵਾਰ ਪਤੀ–ਪਤਨੀ ਘੁੰਮਣ ਲਈ ਬਾਹਰ ਜਾਣ ਤਾਂ ਚੰਗਾ ਹੈ।ਕਦੇ ਕਦੇ ਪਤਨੀ ਨੂੰ ਘਰ ਦੀ ਰਸੋਈ ਤੋਂ ਛੁਟੀ ਮਿਲਣੀ ਚਾਹੀਦੀ ਹੈ ਅਤੇ ਖਾਣਾ ਹੋਟਲ ‘ਤੇ ਖਾਣ ਲਈ ਜਾਣਾ ਚਾਹੀਦਾ ਹੈ। ਇੰਜ ਕਰਕੇ ਤਾਂ ਵੇਖੋ, ਤੁਹਾਡੀ ਪਤਨੀ ਕਿੰਨੀ ਖੁਸ਼ ਹੁੰਦੀ ਹੈ।
ਜਦੋਂ ਕਦੇ ਵੀ ਤੁਹਾਡੀ ਪਤਨੀ ਦੀ ਸਿਹਤ ਠੀਕ ਨਹੀਂ ਰਹਿੰਦੀ। ਉਸਨੂੰ ਘਬਰਾਹਟ ਹੁੰਦੀ ਹੈ। ਉਸ ਵਿਚ ਚਿੜਚਿੜਾਪਨ ਆਉਂਦਾ ਹੈ ਤਾਂ ਅਜਿਹੀ ਹਾਲਤ ਵਿਚ ਪਤੀ ਨੂੰ ਪਤਨੀ ਦੀ ਸਹਾਇਤਾ ਕਰਨੀ ਚਾਹੀਦੀ ਹੈ ਤੇ ਉਸਨੂੰ ਪਿਆਰ ਵੀ ਜਤਾਉਣਾ ਚਾਹੀਦਾ ਹੈ।ਉਸਨੂੰ ਚੜਦੀ ਕਲਾਂ ਵਿਚ ਰੱਖਣ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ।
ਪਤਨੀ ਦਾ ਦਿੱਲ ਜਿੱਤਣ ਲਈ ਪਤੀ ਨੂੰ ਥੈਂਕਸ ਅਤੇ ਸੌਰੀ ਸ਼ਬਦਾਂ ਦਾ ਸਹੀ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ।ਜੇ ਪਤਨੀ ਤੁਹਾਡੇ ਅਤੇ ਤੁਹਾਡੇ ਮਹਿਮਾਨਾਂ ਲਈ ਖਾਣਾ ਬਣਾ ਰਹੀ ਹੈ ਜਾਂ ਤੁਹਾਡਾ ਕੋਈ ਛੋਟਾ ਮੋਟਾ ਕੰਮ ਵੀ ਕਰਦੀ ਹੈ ਤਾਂ ਉਸਨੂੰ ਧੰਨਵਾਦ ਕਰਨਾ ਜ਼ਰੂਰੀ ਹੈ। ਇਹ ਦੋਵੇਂ ਸ਼ਬਦ ਸਿਰਫ਼ ਬੇਗਾਨਿਆਂ ਲਈ ਹੀ ਨਹੀਂ ਸਗੋਂ ਪਤਨੀ ਲਈ ਵੀ ਹੁੰਦੇ ਹਨ। ਖਾਸ਼ ਤੌਰ ਤੇ ਕੰਮਾ ਵਿਚ ਹੱਥ ਵਟਾਉਣਾ ਚਾਹੀਦਾ ਹੈ। ਇਹ ਜੁਗਤਾਂ ਅਪਣਾਕੇ ਵੇਖੋ, ਤੁਹਾਡੀ ਜ਼ਿੰਦਗੀ ਬਦਲ ਜਾਏਗੀ (ਬਾਕੀ ਅਗਲੇ ਅੰਕ ਵਿਚ)

 

Dr Harjinder Walia

+91-98723-14380

Patiala (Punjab) INDIA

Please Click here for Share This News

Leave a Reply

Your email address will not be published. Required fields are marked *