ਬਰਨਾਲਾ, 15 ਸਤੰਬਰ (ਰਾਕੇਸ਼ ਗੋਇਲ)- ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੋਟਰ ਸਾਈਕਲ ਦੇ ਪਟਾਕੇ ਪਾਉਣੇ ਅਤੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਲਗਵਾਉਣੇ ਗੈਰ-ਕਾਨੂੰਨੀ ਘੋਸ਼ਿਤ ਕੀਤੇ ਗਏ ਹਨ।ਸ਼੍ਰੀ ਥੋਰੀ ਨੇ ਆਮ ਲੋਕਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੋਟਰਸਾਈਕਲਾਂ ਤੇ ਲੱਗੇ ਹੋਏ ਪਟਾਕੇ ਪਾਉਣ ਵਾਲੇ ਸਾਈਲੈਂਸਰ ਤੁਰੰਤ ਬਦਲੇ ਜਾਣ ਤਾਂ ਜੋ ਸਮਾਜ ਨੂੰ ਸ਼ੋਰ ਤੋਂ ਤੰਗ ਹੋਣੋ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣੋ ਬਚਾਇਆ ਜਾ ਸਕੇ। ਮੋਟਰਸਾਈਕਲਾਂ ਨੂੰ ਜਬਤ ਹੋਣੋ ਅਤੇ ਮਾਲਕਾਂ ਨੂੰ ਕੈਦ ਹੋਣ ਤੋਂ ਬਚਾਇਆ ਜਾ ਸਕੇ।
ਸ਼੍ਰੀ ਥੋਰੀ ਨੇ ਕਿਹਾ ਕਿ ਜੇਕਰ ਕੋਈ ਮੋਟਰਸਾਈਕਲ ਪਟਾਕੇ ਮਾਰਦਾ ਪਾਇਆ ਜਾਂਦਾ ਹੈ ਤਾਂ ਮੋਟਰ ਵਹੀਕਲ ਐਕਟ-1988 ਅਤੇ ਹਵਾ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਐਕਟ-1981 ਅਧੀਨ ਦੋਸ਼ੀ ਵਿਅਕਤੀ ਖਿਲਾਫ ਚਲਾਨ ਤੋਂ ਇਲਾਵਾ ਛੇ ਸਾਲ ਤੱਕ ਦੀ ਸਜਾ ਸਣੇ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਮੋਟਰਸਾਈਕਲ ਪਟਾਕੇ ਮਾਰਦਾ ਪਾਇਆ ਜਾਂਦਾ ਹੈ ਤਾਂ ਕੋਈ ਵੀ ਵਿਅਕਤੀ ਸਮਾਂ, ਸਥਾਨ ਅਤੇ ਮੋਟਰਸਾਈਕਲ ਦਾ ਨੰਬਰ ਇਸ ਮੋਬਾਇਲ ਨੰ. 98789-50593 ਤੇ ਭੇਜ ਸਕਦਾ ਹੈ